ਰੇਲਗੱਡੀ ਦੀ ਚਪੇਟ 'ਚ ਆਏ ਪੈਦਲ ਯਾਤਰੀ, ਦੋ ਲੋਕਾਂ ਦੀ ਮੌਤ, ਇੱਕ ਲਾਪਤਾ
Monday, May 19, 2025 - 09:41 AM (IST)

ਫ੍ਰੀਮੌਂਟ (ਅਮਰੀਕਾ) (ਏਪੀ)- ਅਮਰੀਕਾ ਤੋਂ ਇਕ ਵੱਡੀ ਖ਼ਬਰ ਆਈ ਹੈ। ਇੱਥੇ ਬੀਤੀ ਸ਼ਾਮ ਉੱਤਰੀ ਓਹੀਓ ਵਿੱਚ ਇੱਕ ਰੇਲਗੱਡੀ ਨੇ ਕਈ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਇੱਕ ਵਿਅਕਤੀ ਲਾਪਤਾ ਹੈ। WTOL-TV ਨੇ ਦੱਸਿਆ ਕਿ ਇਹ ਘਟਨਾ ਸ਼ਾਮ 7 ਵਜੇ ਦੇ ਕਰੀਬ ਫਰੀਮੋਂਟ ਵਿੱਚ ਵਾਪਰੀ ਜੋ ਕਿ ਟੋਲੇਡੋ ਅਤੇ ਕਲੀਵਲੈਂਡ ਦੇ ਵਿਚਕਾਰ ਏਰੀ ਝੀਲ ਨੇੜੇ ਹੈ। ਫ੍ਰੀਮੌਂਟ ਦੇ ਮੇਅਰ ਡੈਨੀ ਸੈਂਚੇਜ਼ ਨੇ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-Trump ਦੇ ਵ੍ਹਾਈਟ ਹਾਊਸ 'ਚ 2 ਜੇਹਾਦੀਆਂ ਦੀ ਐਂਟਰੀ
ਟੀਵੀ ਸਟੇਸ਼ਨ ਦੀ ਰਿਪੋਰਟ ਅਨੁਸਾਰ ਘੱਟੋ-ਘੱਟ ਇੱਕ ਵਿਅਕਤੀ ਲਾਪਤਾ ਹੈ ਅਤੇ ਐਮਰਜੈਂਸੀ ਕਰੂ ਮਾਈਲਸ ਨਿਊਟਨ ਬ੍ਰਿਜ ਨੇੜੇ ਸੈਂਡਸਕੀ ਨਦੀ ਵਿੱਚ ਉਸਦੀ ਭਾਲ ਕਰ ਰਹੇ ਸਨ। ਅਧਿਕਾਰੀਆਂ ਨੇ ਪੁਲ ਨੂੰ ਬੰਦ ਕਰ ਦਿੱਤਾ। ਫ੍ਰੀਮੌਂਟ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਰਾਹੀਂ ਕਿਹਾ ਕਿ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਮੌਕੇ 'ਤੇ ਮੌਜੂਦ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।