'ਲੋਕ ਡਰਦੇ ਨੇ ਕਿ ਕਿਤੇ ਟਰੂਡੋ ਹੀ ਉਨ੍ਹਾਂ ਨੂੰ ਕੈਨੇਡਾ 'ਚੋਂ ਬਾਹਰ ਨਾ ਕੱਢ ਦੇਣ'

Wednesday, Aug 07, 2019 - 11:44 PM (IST)

'ਲੋਕ ਡਰਦੇ ਨੇ ਕਿ ਕਿਤੇ ਟਰੂਡੋ ਹੀ ਉਨ੍ਹਾਂ ਨੂੰ ਕੈਨੇਡਾ 'ਚੋਂ ਬਾਹਰ ਨਾ ਕੱਢ ਦੇਣ'

ਟੋਰਾਂਟੋ - ਕੈਨੇਡਾ 'ਚ ਅਕਤੂਬਰ ਮਹੀਨੇ ਹੋਣ ਵਾਲੀਆਂ ਫੈਡਰਲ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰਾਂ 'ਚ ਨੇਤਾ ਲੋਕਾਂ ਨਾਲ ਇਕ ਪਾਸੇ ਜਿੱਥੇ ਵਾਅਦੇ ਕਰ ਰਹੇ ਹਨ ਉਥੇ ਹੀ ਨੇਤਾ ਆਪਣੇ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਐਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਫੈਡਰਲ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਸਾਬਕਾ ਫੈਡਰਲ ਕੰਜ਼ਰਵੇਟਿਵ ਕੇਨੀ ਨੇ ਟਵਿੱਟਰ 'ਤੇ ਕੀਤੇ ਟਵੀਟ 'ਚ ਕਿਹਾ ਕਿ ਉਨ੍ਹਾਂ ਦੇ ਸੂਬੇ ਦੇ ਲੋਕ ਫੈਡਰਲ ਸਰਕਾਰ ਵੱਲੋਂ ਕੀਤੀ ਗਈ ਡੀਲ ਕਾਰਨ ਬਹੁਤ ਪਰੇਸ਼ਾਨ ਹਨ।

ਉਨ੍ਹਾਂ ਅੱਗੇ ਕਿਹਾ ਕਿ ਐਸਬਰਟਾ ਵਾਸੀਆਂ ਨੂੰ ਕੈਨੇਡੀਅਨ ਹੋਣ 'ਤੇ ਮਾਣ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਟਰੂਡੋ ਕਿਤੇ ਸਾਨੂੰ ਹੀ ਨਾ ਸਾਡੇ ਹੀ ਦੇਸ਼ 'ਚੋਂ ਬਾਹਰ ਕੱਢ ਦੇਣ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਟਰੂਡੋ ਦੇਸ਼ ਦੇ ਲੋਕਾਂ ਨੂੰ ਹੋਰ ਪਰੇਸ਼ਾਨ ਕਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਅ ਦੇਣਾ ਚਾਹੀਦਾ ਹੈ। ਟਰੂਡੋ ਦੇ ਦਫਤਰ ਵੱਲੋਂ ਪ੍ਰੀਮੀਅਰ ਦੇ ਇਸ ਬਿਆਨ ਦੇ ਸਬੰਧ 'ਚ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਪ੍ਰੀਮੀਅਰ ਬਣਨ ਦੀ ਆਪਣੇ ਚੋਣ ਪ੍ਰਚਾਰ ਦੌਰਾਨ ਕੇਨੀ ਨੇ ਕਾਰਬਨ ਟੈਕਸ ਅਤੇ ਬਰਾਬਰ ਅਦਾਇਗੀਆਂ ਦੇ ਮੁੱਦਿਆਂ 'ਤੇ ਟਰੂਡੋ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ।


author

Khushdeep Jassi

Content Editor

Related News