ਹੈਰਾਨੀਜਨਕ! ਇਕ ਸਾਲ 'ਚ ਇੱਥੋਂ ਦੇ ਲੋਕ ਪੀ ਗਏ 556455532 ਲੀਟਰ ਬੀਅਰ

Wednesday, Jul 31, 2024 - 05:32 PM (IST)

ਹੈਰਾਨੀਜਨਕ! ਇਕ ਸਾਲ 'ਚ ਇੱਥੋਂ ਦੇ ਲੋਕ ਪੀ ਗਏ 556455532 ਲੀਟਰ ਬੀਅਰ

ਇੰਟਰਨੈਸ਼ਨਲ ਡੈਸਕ- ਮੌਜੂਦਾ ਸਮੇਂ ਬੀਅਰ ਪੀਣਾ ਕਾਫ਼ੀ ਆਮ ਗੱਲ ਹੈ। ਭਾਰਤ ਵਰਗੇ ਏਸ਼ੀਆਈ ਦੇਸ਼ਾਂ ਵਿੱਚ ਗਰਮੀਆਂ ਦੇ ਮੌਸਮ ਵਿੱਚ ਬੀਅਰ ਦੀ ਖਪਤ ਕਾਫ਼ੀ ਵੱਧ ਜਾਂਦੀ ਹੈ। ਹੁਣ ਯੂਰਪ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਜਰਮਨੀ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਜਰਮਨੀ ਦੀ ਆਪਣੀ ਏਜੰਸੀ ਨੇ ਕਿਹਾ ਹੈ ਕਿ ਗੈਰ-ਅਲਕੋਹਲ ਵਾਲੀ ਬੀਅਰ ਦੀ ਖਪਤ ਵਿੱਚ ਪਿਛਲੇ 10 ਸਾਲਾਂ ਵਿੱਚ ਹੈਰਾਨ ਕਰਨ ਵਾਲੀ ਵਾਲਾ ਵਾਧਾ ਹੋਇਆ ਹੈ। ਨਵੀਂ ਰਿਪੋਰਟ ਅਨੁਸਾਰ ਪਿਛਲੇ 10 ਸਾਲਾਂ ਵਿੱਚ ਗੈਰ-ਅਲਕੋਹਲ ਵਾਲੀ ਬੀਅਰ ਦਾ ਉਤਪਾਦਨ ਦੁੱਗਣੇ ਤੋਂ ਵੀ ਵੱਧ ਹੋ ਗਿਆ ਹੈ।

ਖਪਤ ਵਧਣ ਤੋਂ ਬਾਅਦ ਬੀਅਰ ਦੇ ਉਤਪਾਦਨ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਗੈਰ-ਅਲਕੋਹਲਿਕ ਬੀਅਰ ਦੀ ਮਾਰਕੀਟ ਵਿੱਚ ਵੀ ਉਛਾਲ ਆਇਆ ਹੈ। ਦੂਜੇ ਪਾਸੇ ਅਲਕੋਹਲਿਕ ਬੀਅਰ ਵੀ ਵੇਚੀ ਜਾ ਰਹੀ ਹੈ। ਜਰਮਨੀ ਦੀ ਫ਼ੇਡਰਲ ਅੰਕੜਾ statistical ਦਫਤਰ Destatis ਨੇ ਬੀਅਰ ਦੀ ਖਪਤ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਗੈਰ-ਅਲਕੋਹਲਿਕ ਬੀਅਰ ਦੀ ਵਿਕਰੀ ਵਿੱਚ ਵਾਧੇ ਨੂੰ ਦੇਖਦੇ ਹੋਏ ਇਸਦੇ ਉਤਪਾਦਨ ਵਿੱਚ ਦੁੱਗਣੇ ਤੋਂ ਵੀ ਜ਼ਿਆਦਾ ਇਜ਼ਾਫਾ ਹੋਇਆ ਹੈ। ਰਿਪੋਰਟ ‘ਚ ਕਿਹਾ ਗਿਆ ਕਿ ਸ਼ਰਾਬ ਦਾ ਸੇਵਨ ਕਰਨ ਵਾਲੇ ਜ਼ਿਆਦਾਤਰ ਲੋਕਾਂ ਦਾ ਰੁਝਾਨ ਹੁਣ ਅਲਕੋਹਲ ਫਰੀ ਵਰਾਇਟੀ ਵੱਲ ਹੋ ਰਿਹਾ ਹੈ। ਇਸ ਕਾਰਨ Non alcoholic ਵਾਲੀ ਬੀਅਰ ਦੀ ਖਪਤ ਵਿੱਚ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਯੂਰਪੀ ਦੇਸ਼ਾਂ ‘ਚ ਵਾਈਨ ਦਾ ਪ੍ਰਚਲਨ ਜ਼ਿਆਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਖੇਡ ਮੰਤਰੀ ਨੂੰ ਕੀਤਾ kiss, ਤਸਵੀਰ ਵਾਇਰਲ

ਸਾਲ 2023 ਦੇ ਹੈਰਾਨ ਕਰਨ ਵਾਲੇ ਅੰਕੜੇ

ਅੰਕੜਾ ਏਜੰਸੀ ਡੇਸਟੈਟਿਸ ਦੀ ਰਿਪੋਰਟ ਅਨੁਸਾਰ ਸਾਲ 2023 ਵਿੱਚ ਜਰਮਨੀ ਦੇ ਲੋਕ 556 ਮਿਲੀਅਨ ਲੀਟਰ (556455532 ਲੀਟਰ) ਬੀਅਰ ਪੀ ਗਏ। ਮਾਹਿਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਜਰਮਨੀ 'ਚ ਲੋਕਾਂ ਨੇ 49386805500 ਰੁਪਏ ਦੀ ਗੈਰ-ਅਲਕੋਹਲ ਵਾਲੀ ਬੀਅਰ ਪੀਤੀ। ਤੁਹਾਨੂੰ ਦੱਸ ਦੇਈਏ ਕਿ ਇਹ ਰਿਪੋਰਟ ਅੰਤਰਰਾਸ਼ਟਰੀ ਬੀਅਰ ਦਿਵਸ (2 ਅਗਸਤ) ਤੋਂ ਕੁਝ ਦਿਨ ਪਹਿਲਾਂ ਜਾਰੀ ਕੀਤੀ ਗਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਘੱਟ ਅਲਕੋਹਲ ਬੀਅਰ (ਜਿਵੇਂ ਕਿ ਰੈਡਲਰ, ਲੈਮੋਨੇਡ ਆਦਿ) ਦਾ ਉਤਪਾਦਨ ਵੀ ਸਾਲ 2013 ਦੇ ਮੁਕਾਬਲੇ ਸਾਲ 2023 ਵਿੱਚ 36 ਕਰੋੜ ਲੀਟਰ ਨੂੰ ਪਾਰ ਕਰ ਗਿਆ ਹੈ।

ਬੀਅਰ ਦੀਆਂ ਕੀਮਤਾਂ 'ਚ ਵਾਧਾ

ਜਰਮਨੀ ਦੀ ਸੰਘੀ ਏਜੰਸੀ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੈਰ-ਅਲਕੋਹਲ ਵਾਲੀ ਬੀਅਰ ਦੀ ਖਪਤ ਵਧਣ ਦਾ ਮਤਲਬ ਇਹ ਨਹੀਂ ਹੈ ਕਿ ਅਲਕੋਹਲ ਵਾਲੀ ਬੀਅਰ ਦੇ ਉਤਪਾਦਨ ਅਤੇ ਖਪਤ 'ਤੇ ਕੋਈ ਅਸਰ ਪਿਆ ਹੈ। ਜਰਮਨੀ ਵਿੱਚ ਬੀਅਰ ਦੀ ਇਸ ਸ਼੍ਰੇਣੀ ਦਾ ਅਜੇ ਵੀ ਗੈਰ-ਅਲਕੋਹਲ ਬੀਅਰ ਨਾਲੋਂ ਵੱਧ ਉਤਪਾਦਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜਰਮਨੀ 'ਚ ਕੱਚੇ ਮਾਲ ਦੀ ਸਪਲਾਈ ਅਤੇ ਟਰਾਂਸਪੋਰਟੇਸ਼ਨ ਵਧਣ ਨਾਲ ਬੀਅਰ ਦੀਆਂ ਕੀਮਤਾਂ 'ਤੇ ਵੀ ਅਸਰ ਪਿਆ ਹੈ। ਜਰਮਨੀ ਵਿੱਚ ਬੀਅਰ ਦੀ ਕੀਮਤ ਵਿੱਚ 2022 ਤੋਂ 2023 ਦਰਮਿਆਨ 11.6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News