ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ ਆਉਣਗੀਆਂ ਕਚੀਚੀਆਂ
Friday, Feb 27, 2026 - 03:37 PM (IST)
ਨਾਗਪੁਰ (ਯੂ. ਐੱਨ. ਆਈ.) - ਮਹਾਰਾਸ਼ਟਰ ਦੇ ਨਾਗਪੁਰ ’ਚ ਬਣੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੇ ਵਿਦਿਆਰਥੀਆਂ ਨੇ ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ ’ਚ ਕੀੜੇ-ਮਕੌੜੇ ਮਿਲਣ ਦਾ ਗੰਭੀਰ ਦੋਸ਼ ਲਾਇਆ ਹੈ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਖਾਣੇ ਵਿਚੋਂ ਮਿਲਣ ਵਾਲੇ ਕੀੜੇ-ਮਕੌੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਲੋਕਾਂ ਨੂੰ ਕਚੀਚੀਆਂ ਆ ਰਹੀਆਂ ਹਨ।
ਇਹ ਵੀ ਪੜ੍ਹੋ : ਸ਼ੋਅਰੂਮ 'ਚ 'ਕ੍ਰਿਪਾਨ' ਪਹਿਨਣ 'ਤੇ ਦਾਖ਼ਲੇ ਤੋਂ ਰੋਕਿਆ, ਵੀਡੀਓ ਵਾਇਰਲ ਹੋਣ ਮਗਰੋਂ ਭਖਿਆ ਵਿਵਾਦ
ਮੈੱਸ ਦਾ ਖਾਣਾ ਖਾਣ ਵਾਲੇ ਵਿਦਿਆਰਥੀਆਂ ਅਨੁਸਾਰ, ਇਹ ਘਟਨਾ ਬੁੱਧਵਾਰ ਨੂੰ ਦੁਪਹਿਰ ਦੇ ਭੋਜਨ ਦੌਰਾਨ ਵਾਪਰੀ ਹੋਈ, ਜਦੋਂ ਇਕ ਸਬਜ਼ੀ ’ਚ ਕੀੜੇ ਮਿਲਣ ਦਾ ਦਾਅਵਾ ਕੀਤਾ ਗਿਆ। ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਾਇਆ ਕਿ ਫਲ ਦੇ ਇਕ ਟੁਕੜੇ ’ਤੇ ਵੀ ਮਰਿਆ ਹੋਇਆ ਕੀੜਾ ਮਿਲਿਆ। ਇਸ ਤੋਂ ਇਲਾਵਾ ਇਕ ਹੋਰ ਸਬਜ਼ੀ ’ਚ ਮੱਖੀ ਵਰਗਾ ਜੀਵ ਦੇਖਿਆ ਗਿਆ ਅਤੇ ਮਸ਼ਰੂਮ ਦੀ ਕੜ੍ਹੀ ’ਚ ਸਪੰਜ ਵਰਗਾ ਸ਼ੱਕੀ ਪਦਾਰਥ ਪਾਇਆ ਗਿਆ। ਦੂਸ਼ਿਤ ਭੋਜਨ ਦੀਆਂ ਤਸਵੀਰਾਂ ਵਿਦਿਆਰਥੀਆਂ ਦੇ ਵ੍ਹਟਸਐਪ ਗਰੁੱਪਾਂ ’ਤੇ ਵਾਇਰਲ ਹੋਣ ਤੋਂ ਬਾਅਦ ਸਫ਼ਾਈ ਦੇ ਮਿਆਰਾਂ ਨੂੰ ਲੈ ਕੇ ਕਾਫ਼ੀ ਰੋਸ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਈ ਵਿਦਿਆਰਥੀਆਂ ਨੇ ਖਾਣਾ ਵਿਚਾਲੇ ਹੀ ਛੱਡ ਦਿੱਤਾ।
ਇਹ ਵੀ ਪੜ੍ਹੋ : 70 ਸਾਲ ਦਾ ਮੌਲਾਨਾ, 26 ਦੀ ਲਾੜੀ! ਨਿਕਾਹ ਮਗਰੋਂ ਗੋਦੀ ’ਚ ਲੇਟ ਕਰਵਾਇਆ ਰੋਮਾਂਟਿਕ ਫੋਟੋਸ਼ੂਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
