ਇਮਰਾਨ ਸਰਕਾਰ ਦੇ ਟੈਕਸਾਂ ਨੇ ਪੀਓਕੇ ਦੇ ਲੋਕਾਂ ਦਾ ਜੀਣਾ ਕੀਤਾ ਮੁਹਾਲ

07/16/2019 4:44:39 PM

ਮਜ਼ੱਫਰਾਬਾਦ(ਪਾਕਿਸਤਾਨ)— ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਲੋਕ ਮਹਿੰਗਾਈ ਦੇ ਲਗਾਤਾਰ ਵਾਧੇ ਤੇ ਇਸਲਾਮਾਬਾਦ ਵਲੋਂ ਲਗਾਏ ਗਏ ਟੈਕਸਾਂ ਦੇ ਕਾਰਨ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਬਾਵਜੂਦ ਇਥੋਂ ਦੇ ਨਿਵਾਸੀਆਂ ਨੂੰ ਕਦੇ ਇਸ ਦਾ ਲਾਭ ਨਹੀਂ ਮਿਲਦਾ। ਹਾਲਾਂਕਿ ਪਾਕਿਸਤਾਨ ਨੀਤੀਆਂ ਕਾਰਨ ਹਾਲ ਦੇ ਦਿਨਾਂ 'ਚ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।

ਇਥੋਂ ਦੇ ਲੋਕਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਉਨ੍ਹਾਂ ਦੀ ਖਰਾਬ ਹਾਲਤ ਪ੍ਰਤੀ ਉਦਾਸੀਨ ਤੇ ਖੁਸ਼ਹਾਲੀ ਲਿਆਉਣ ਦੇ ਲੰਬੇ ਦਾਅਵੇ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਪਾਕਿਸਤਾਨ ਨੇ ਇਸ ਖੇਤਰ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਬਦਲਣ ਦੇ ਬਹਾਨੇ ਲੋਕਾਂ ਦੀ ਜ਼ਿੰਦਗੀ ਹੋਰ ਮੁਸ਼ਕਲ ਬਣਾ ਦਿੱਤੀ ਹੈ। ਈਂਧਨ, ਭੋਜਨ ਤੇ ਆਵਾਜਾਈ ਲਾਗਤ 'ਚ ਹੋਏ ਵਾਧੇ ਨੇ ਇਸ ਇਲਾਕੇ ਦੇ ਲੋਕਾਂ ਦੇ ਘਰੇਲੂ ਬਜਟ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਇਕ ਨੌਜਵਾਨ ਦੁਕਾਨਦਾਰ ਨੇ ਕਿਹਾ ਕਿ ਸਭ ਕੁਝ ਮਹਿੰਗਾ ਹੋ ਗਿਆ ਹੈ। ਇਮਰਾਨ ਨੇ ਸਭ ਕੁਝ ਮਹਿੰਗਾ ਕਰ ਦਿੱਤਾ ਹੈ। ਕਮਰਿਆਂ ਦੇ ਕਿਰਾਏ ਵਧ ਗਏ ਹਨ। ਨਾਲ ਹੀ ਭੋਜਨ ਦੇ ਸਮਾਨ ਦੇ ਰੇਟ 'ਚ ਵੀ ਵਾਧਾ ਹੋਇਆ ਹੈ। ਹੁਣ ਇਥੇ ਰਹਿਣ ਦਾ ਕੋਈ ਮਤਲਬ ਨਹੀਂ ਹੈ। ਖੇਤਰ 'ਚ ਵਿਕਾਸ ਤੇ ਰੁਜ਼ਗਾਰ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਵਿਕਾਸ ਨਹੀਂ ਹੋ ਰਿਹਾ। ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਕ ਹੋਰ ਸਥਾਨਕ ਵਿਅਕਤੀ ਨੇ ਕਿਹਾ ਕਿ ਮਹਿੰਗਾਈ ਇੰਨੀ ਵਧ ਗਈ ਹੈ ਕਿ ਆਮ ਆਦਮੀ ਲਈ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ ਹੈ। ਪੈਟਰੋਲ ਦੀਆਂ ਕੀਮਤਾਂ ਜੋ 90 ਰੁਪਏ ਪ੍ਰਤੀ ਲੀਟਰ ਦੇ ਨੇੜੇ ਸਨ ਹੁਣ 160 ਰੁਪਏ ਦੇ ਨੇੜੇ ਪਹੁੰਚ ਗਈਆਂ ਹਨ। ਆਟੇ ਦਾ ਪੈਕੇਟ ਪਹਿਲਾਂ 900 ਰੁਪਏ ਦਾ ਸੀ ਤੇ ਹੁਣ 1100 ਰੁਪਏ ਦਾ ਹੋ ਗਿਆ ਹੈ। ਖੰਡ ਦਾ ਰੇਟ ਵੀ 60 ਰੁਪਏ ਤੋਂ 120 ਰੁਪਏ ਹੋ ਗਿਆ ਹੈ।

ਪਾਕਿਸਤਾਨ ਦੀ ਉਪਭੋਗਤਾ ਮੁੱਲ ਮੁਦਰਾਫੀਸਦੀ ਮਾਰਚ 'ਚ ਵਧ ਕੇ 9.41 ਫੀਸਦੀ ਹੋ ਗਈ ਸੀ ਜੋ ਪਿਛਲੇ ਪੰਜ ਸਾਲਾਂ 'ਚ ਸਭ ਤੋਂ ਜ਼ਿਆਦਾ ਹੈ। ਆਰਥਿਕ ਸੰਕਟ 'ਚ ਫਸੇ ਪਾਕਿਸਤਾਨ ਨੂੰ ਹਾਲ ਹੀ 'ਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ 6 ਬਿਲੀਅਨ ਡਾਲਰ ਦਾ 13ਵਾਂ ਬੇਲਆਊਟ ਪੈਕੇਜ ਮਿਲਿਆ ਹੈ।


Baljit Singh

Content Editor

Related News