ਪੈਟ੍ਰਿਕ ਬ੍ਰਾਊਨ ਨੇ ਕਿਊਬਕ ਸਰਕਾਰ ਵੱਲੋਂ ਪਾਸ ਕੀਤੇ ''ਬਿੱਲ 21'' ਦਾ ਕੀਤਾ ਸਖਤ ਵਿਰੋਧ

Tuesday, Jun 25, 2019 - 12:55 AM (IST)

ਪੈਟ੍ਰਿਕ ਬ੍ਰਾਊਨ ਨੇ ਕਿਊਬਕ ਸਰਕਾਰ ਵੱਲੋਂ ਪਾਸ ਕੀਤੇ ''ਬਿੱਲ 21'' ਦਾ ਕੀਤਾ ਸਖਤ ਵਿਰੋਧ

ਬਰੈਂਪਟਨ - ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਕਿਊਬਕ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲ 21 ਦਾ ਵਿਰੋਧ ਕੀਤਾ ਹੈ। ਇਸ ਬਿੱਲ ਤਹਿਤ ਸਰਕਾਰੀ ਮੁਲਾਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਚਿੰਨ੍ਹ ਧਾਰਨ ਕਰਨ ਤੋਂ ਮਨਾਹੀ ਹੋਵੇਗੀ। ਬ੍ਰਾਊਨ ਕਾਉਂਸਿਲ ਦੀ ਹੋਣ ਵਾਲੀ ਅਗਲੀ ਮੀਟਿੰਗ 'ਚ ਇਸ ਨੂੰ ਰਸਮੀ ਤੌਰ 'ਤੇ ਮਤੇ ਵਜੋਂ ਪੇਸ਼ ਕਰਨਗੇ। ਬ੍ਰਾਊਨ ਨੇ ਇਕ ਬਿਆਨ ਜਾਰੀ ਕਰਕੇ ਕਿਊਬਕ ਦੇ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਦੀ ਸੂਬਾਈ ਸਰਕਾਰ ਦੀ ਵਿਵਾਦਤ ਬਿੱਲ 21 ਪਾਸ ਕਰਨ 'ਤੇ ਸਖ਼ਤ ਨਿੰਦਾ ਕੀਤੀ।
ਬ੍ਰਾਊਨ ਨੇ ਆਪਣੇ ਬਿਆਨ 'ਚ ਆਖਿਆ ਕਿ ਬਿੱਲ 21 ਇਕ ਅਜਿਹਾ ਕਾਨੂੰਨ ਹੈ ਜਿਹੜਾ ਮੁਸਲਮਾਨਾਂ, ਸਿੱਖਾਂ, ਯਹੂਦੀਆਂ ਅਤੇ ਹੋਰਨਾਂ 'ਤੇ ਪਬਲਿਕ ਸੈਕਟਰ ਦੀ ਸੈਲਰੀ 'ਚ ਰਹਿੰਦਿਆਂ ਆਪਣੇ ਧਾਰਮਿਕ ਚਿੰਨ੍ਹ ਧਾਰਨ ਕਰਨ 'ਤੇ ਰੋਕ ਲਾਵੇਗਾ। ਬੀਤੇ ਲ ਅਸਾਕਤੂਬਰ 'ਚ ਮੇਅਰ ਦੇ ਅਹੁਦੇ ਦੀ ਦੌੜ 'ਚ ਮੱਲ੍ਹਾ ਮਾਰਨ ਵਾਲੇ ਬ੍ਰਾਊਨ ਕਦੇ ਓਨਟਾਰੀਓ ਦੀ ਪੀ. ਸੀ. ਪਾਰਟੀ ਦੇ ਆਗੂ ਰਹ ਸਨ ਅਤੇ ਉਹ ਪੀਲ ਪੁਲਸ ਸਰਵਿਸ ਬੋਰਡ ਦੇ ਵੀ ਮੈਂਬਰ ਹਨ।
ਸ਼ੁੱਕਰਵਾਰ ਨੂੰ ਬੋਰਡ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਜਿਹੜੇ ਕਿਊਬਕ ਵਾਸੀ ਪੁਲਸ ਪ੍ਰਸ਼ਾਸਨ 'ਚ ਆਪਣਾ ਫਿਊਚਰ ਬਣਾਉਣ ਦੇ ਇਛੁੱਕ ਹਨ ਅਤੇ ਉਸ ਸੂਬੇ 'ਚ ਨਵੇਂ ਕਾਨੂੰਨ ਤੋਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਨੂੰ ਇਥੇ ਭਰਤੀ  ਕੀਤਾ ਜਾਵੇਗਾ। ਮੇਅਰ ਨੇ 26 ਜੂਨ ਨੂੰ ਬਰੈਂਪਟਨ ਕਾਉਂਸਿਲ ਦੀ ਖਾਸ ਮੀਟਿੰਗ ਬੁਲਾਈ ਹੈ। ਜਿਸ 'ਚ 2 ਮੁੱਦੇ 'ਤੇ ਮੁੱਖ ਤੌਰ 'ਤੇ ਚਰਚਾ ਕੀਤੀ ਜਾਵੇਗੀ। ਪਹਿਲਾ ਮੁੱਦਾ ਕੋਈ ਕਾਨੂੰਨੀ ਚੁਣੌਤੀ ਹੈ ਜਿਸ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਦੂਜਾ ਕਿਊਬਕ 'ਚ ਨਵੇਂ ਕਾਨੂੰਨ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਆਪਣਾ ਫਿਊਚਰ ਬਰੈਂਪਟਨ 'ਚ ਬਣਾਉਣ ਦਾ ਸੱਦਾ ਦੇਣ ਸਬੰਧੀ ਹੋਵੇਗਾ।


author

Khushdeep Jassi

Content Editor

Related News