ਇਟਲੀ ''ਚ ਪਾਸਪੋਰਟ ਕੈਂਪ ਆਯੋਜਿਤ, ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ''ਤੇ ਹੱਲ
Thursday, Oct 10, 2024 - 12:51 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਵਿਚ ਵੱਸਦੇ ਭਾਰਤੀਆਂ ਦੀ ਸਹੂਲਤ ਲਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਭਾਰਤੀ ਕੌਂਸਲੇਟ ਦਫਤਰ ਮਿਲਾਨ ਵਲੋਂ ਵੱਖ-ਵੱਖ ਸ਼ਹਿਰਾਂ ਵਿੱਚ ਕੌਂਸਲਰ ਕੈਂਪ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸਦੇ ਤਹਿਤ ਪਹਿਲਾਂ ਵਿਸ਼ੇਸ਼ ਕੌਂਸਲਰ ਕੈਂਪ ਬੁਲਜਾਨੋ ਵਿਖੇ ਲਗਾਇਆ ਗਿਆ। ਜਿਸ ਵਿੱਚ 300 ਦੇ ਕਰੀਬ ਭਾਰਤੀਆਂ ਨੇ ਕੌਂਸਲੇਂਟ ਸੇਵਾਵਾਂ ਲਈ ਅਰਜੀਆਂ ਦਿੱਤੀਆਂ। ਇਸ ਵਿਸ਼ੇਸ਼ ਪਾਸਪੋਰਟ ਕੈਂਪ ਵਿੱਚ ਭਾਰਤੀ ਕੌਸਲੇਟ ਮਿਲਾਨ ਦੇ ਸਮੁੱਚੇ ਸਟਾਫ਼ ਨੇ ਬਹੁਤ ਹੀ ਸਚੁੱਜੇ ਢੰਗ ਨਾਲ ਹਾਜ਼ਰ ਭਾਰਤੀਆਂ ਨੂੰ ਕੌਂਸਲਰ ਸੇਵਾਵਾਂ ਪ੍ਰਦਾਨ ਕੀਤੀਆਂ।
ਉਚੇਚੇ ਤੌਰ 'ਤੇ ਇਸ ਪਾਸਪੋਰਟ ਕੈਂਪ ਵਿੱਚ ਭਾਰਤੀ ਕੌਸਲੇਟ ਮਿਲਾਨ ਦੇ ਜਨਰਲ ਕੌਂਸਲਰ ਸ਼੍ਰੀ ਲਵੱਨਿਆ ਕੁਮਾਰ ਨੇ ਸ਼ਮੂਲੀਅਤ ਕਰਦਿਆਂ ਭਾਰਤੀ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਨ੍ਹਾਂ ਦਾ ਹੱਲ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਕੌਂਸਲੇਂਟ ਮਿਲਾਨ ਇਟਲੀ ਵਿੱਚ ਭਾਰਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤੱਤਪਰ ਹੈ। ਉਨ੍ਹਾਂ ਦੱਸਿਆ ਕਿ ਕੌਂਸਲੇਟ ਮਿਲਾਨ ਦੁਆਰਾ ਹੋਰਨਾਂ ਵੀ ਵੱਖ-ਵੱਖ ਸ਼ਹਿਰਾਂ ਵਿੱਚ ਅਜਿਹੇ ਕੌਂਸਲਰ ਕੈਂਪ ਉਲੀਕੇ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਓਸਾਮਾ ਬਿਨ ਲਾਦੇਨ ਦਾ ਪੁੱਤਰ ਉਮਰ, ਇਕ ਗ਼ਲਤੀ ਅਤੇ ਫਰਾਂਸ ਨੇ ਦਿੱਤਾ ਦੇਸ਼ ਨਿਕਾਲਾ
ਬੁਲਜਾਨੋ ਨਗਰ ਕੌਂਸਲ ਦੀ ਕੌਂਸਲਰ ਕਿਆਰਾ ਰਾਬਨੀ ਨੇ ਵੀ ਇਸ ਕੈਂਪ ਵਿੱਚ ਵਿਸ਼ੇਸ਼ ਸ਼ਿਰਕਤ ਕੀਤੀ।ਇਸ ਮੌਕੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦੁਆਰਾ ਜਨਰਲ ਕੌਂਸਲਰ ਸ਼੍ਰੀ ਲਵੱਨਿਆ ਕੁਮਾਰ ਅਤੇ ਕਿਆਰਾ ਰਾਬਨੀ ਨੂੰ ਗੁਲਦਸਤਾ ਭੇਂਟ ਕੀਤਾ ਗਿਆ। ਇਸ ਕੈਂਪ ਵਿੱਚ ਅਰਜੀਆ ਦੇਣ ਪੁੱਜੇ ਭਾਰਤੀਆਂ ਨੇ ਭਾਰਤੀ ਕੌਸਲੇਟ ਮਿਲਾਨ ਦੇ ਸਮੁੱਚੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਤਵਾਰ ਛੁੱਟੀ ਵਾਲੇ ਦਿਨ ਉਨ੍ਹਾਂ ਨੂੰ ਕੌਂਸਲਰ ਸੇਵਾਵਾਂ ਦੀਆ ਅਰਜੀਆ ਦੇਣ ਲਈ ਵਧੀਆ ਮੌਕਾ ਮਿਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।