ਹੈਰਾਨੀਜਨਕ : ਯਾਤਰੀ ਨੇ ਖੋਲ੍ਹਿਆ ਜਹਾਜ਼ ਦਾ ਐਮਰਜੈਂਸੀ ਗੇਟ, ਫਿਰ ਪਰਾਂ 'ਤੇ ਤੁਰਦੇ ਹੋਏ ਮਾਰ ਦਿੱਤੀ ਛਾਲ

05/15/2022 1:42:27 PM

ਵਾਸ਼ਿੰਗਟਨ (ਬਿਊਰੋ): ਫਲਾਈਟ ਵਿਚ ਯਾਤਰੀਆਂ ਵੱਲੋਂ ਕੀਤੀਆਂ ਜਾਂਦੀਆਂ ਅਜੀਬ ਹਰਕਤਾਂ ਬਾਰੇ ਤੁਸੀਂ ਜ਼ਰੂਰ ਪੜ੍ਹਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਇਕ ਘਟਨਾ ਬਾਰੇ ਦੱਸ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਸਧਾਰਨ ਗੱਲ ਹੈ ਕਿ ਜਹਾਜ਼ਾਂ ਵਿੱਚ ਲੈਂਡਿੰਗ ਅਤੇ ਬੋਰਡਿੰਗ ਲਈ ਗੇਟ ਹੁੰਦੇ ਹਨ ਪਰ ਉਨ੍ਹਾਂ ਵਿਚ ਐਮਰਜੈਂਸੀ ਨਿਕਾਸ ਲਈ ਵੱਖਰੇ ਗੇਟ ਹੁੰਦੇ ਹਨ। ਏਅਰ ਹੋਸਟੇਸ ਵਿਸ਼ੇਸ਼ ਤੌਰ 'ਤੇ ਉਸ ਯਾਤਰੀ ਕੋਲ ਜਾਂਦੀ ਹੈ, ਜਿਸ ਦੀ ਸੀਟ ਐਮਰਜੈਂਸੀ ਐਗਜ਼ਿਟ 'ਤੇ ਹੁੰਦੀ ਹੈ ਅਤੇ ਉਸ ਨੂੰ ਦੱਸਦੀ ਹੈ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਗੇਟ ਕਿਵੇਂ ਖੁੱਲ੍ਹੇਗਾ। ਇਸ ਦੇ ਨਾਲ ਹੀ ਹੋਰ ਹਦਾਇਤਾਂ ਵੀ ਦਿੰਦੀ ਹੈ ਪਰ ਅਮਰੀਕਾ ਵਿੱਚ ਐਮਰਜੈਂਸੀ ਐਗਜ਼ਿਟ ਕੋਲ ਬੈਠੇ ਇੱਕ ਯਾਤਰੀ ਦੀ ਹਰਕਤ ਨਾਲ ਪੂਰੇ ਏਅਰਪੋਰਟ 'ਤੇ ਹਫੜਾ-ਦਫੜੀ ਮਚ ਗਈ।

PunjabKesari

ਲੈਂਡ ਹੁੰਦੇ ਹੀ ਖੋਲ੍ਹਿਆ ਜਹਾਜ਼ ਦਾ ਗੇਟ
ਪੁਲਸ ਮੁਤਾਬਕ ਫਲਾਈਟ 2478 ਦੇ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਯਾਤਰੀ ਦੀ ਪਛਾਣ ਕੈਲੀਫੋਰਨੀਆ ਦੇ ਐਸਕੋਨਡੀਓ ਦੇ ਰਹਿਣ ਵਾਲੇ 57 ਸਾਲਾ ਵਿਅਕਤੀ ਵਜੋਂ ਹੋਈ ਹੈ। ਪੁਲਸ ਨੇ ਉਸ ਖ਼ਿਲਾਫ਼ ਲਾਪਰਵਾਹੀ ਵਰਤਣ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਇਹ ਘਟਨਾ ਤੜਕੇ 4:31 ਵਜੇ ਜੈੱਟ ਦੇ ਲੈਂਡ ਕਰਨ ਸਮੇਂ ਵਾਪਰੀ। ਸ਼ਿਕਾਗੋ ਦੇ ਓ ਹੇਰੇ ਹਵਾਈ ਅੱਡੇ 'ਤੇ ਯੂਨਾਈਟਿਡ ਏਅਰਲਾਈਨਜ਼ ਦਾ ਇਕ ਜਹਾਜ਼ ਉਤਰਿਆ ਸੀ।ਜਹਾਜ਼ ਟਰਮੀਨਲ ਦੇ ਗੇਟ ਨੰਬਰ ਇੱਕ ਵੱਲ ਵਧ ਰਿਹਾ ਸੀ ਜਦੋਂ ਐਮਰਜੈਂਸੀ ਐਗਜ਼ਿਟ ਨੇੜੇ ਬੈਠੇ ਯਾਤਰੀ ਨੇ ਜਹਾਜ਼ ਦਾ ਗੇਟ ਖੋਲ੍ਹਿਆ, ਫਿਰ ਉਹ ਜਹਾਜ਼ ਦੇ ਪਰਾਂ 'ਤੇ ਚੜ੍ਹ ਗਿਆ ਅਤੇ ਫਿਰ ਉਸ ਨੇ ਉਥੋਂ ਛਾਲ ਮਾਰ ਦਿੱਤੀ। ਬਾਅਦ ਵਿੱਚ ਉਹ ਜਹਾਜ਼ ਨੂੰ ਗਾਈਡ ਕਰਨ ਲਈ ਇਸ਼ਾਰਾ ਕਰਦਾ ਰਿਹਾ। 

ਪੜ੍ਹੋ ਇਹ ਅਹਿਮ ਖ਼ਬਰ -ਅਮਰੀਕਾ : ਸੁਪਰਮਾਰਕੀਟ 'ਚ ਗੋਲੀਬਾਰੀ, 10 ਲੋਕਾਂ ਦੀ ਮੌਤ, ਪੁਲਸ ਨੇ ਦੱਸਿਆ 'ਨਫ਼ਰਤ ਅਪਰਾਧ'

ਯਾਤਰੀ ਦੀ ਇਸ ਹਰਕਤ ਕਾਰਨ ਏਅਰਪੋਰਟ 'ਤੇ ਮੌਜੂਦ ਸੁਰੱਖਿਆ ਕਰਮਚਾਰੀਆਂ 'ਚ ਹਫੜਾ-ਦਫੜੀ ਮਚ ਗਈ। ਘਟਨਾ 'ਤੇ ਏਅਰਲਾਈਨ ਕੰਪਨੀ ਨੇ ਕਿਹਾ ਕਿ ਉਨ੍ਹਾਂ ਦੇ ਜ਼ਮੀਨੀ ਅਮਲੇ ਨੇ ਤੁਰੰਤ ਵਿਅਕਤੀ ਨੂੰ ਫੜ ਲਿਆ। ਬਾਕੀ ਯਾਤਰੀ ਸੁਰੱਖਿਅਤ ਜਹਾਜ਼ ਤੋਂ ਉਤਰ ਗਏ। ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਸਾਰੇ ਯਾਤਰੀ ਇਸ ਘਟਨਾ ਤੋਂ ਹੈਰਾਨ ਰਹਿ ਗਏ। ਉਨ੍ਹਾਂ ਨੂੰ ਸਮਝ ਵੀ ਨਹੀਂ ਆ ਰਹੀ ਸੀ ਕਿ ਕੀ ਹੋਇਆ ਹੈ। ਇਹ ਘਟਨਾ 5 ਮਈ ਦੀ ਹੈ।


Vandana

Content Editor

Related News