ਕੈਨੇਡਾ ''ਚ ਵਿੰਡਸਰ ਨਿਵਾਸੀ ਪਰਮਵੀਰ ਚਾਹਲ ਦਾ ਗੋਲੀਆਂ ਮਾਰ ਕੇ ਕਤਲ

Friday, Nov 10, 2023 - 02:05 PM (IST)

ਕੈਨੇਡਾ ''ਚ ਵਿੰਡਸਰ ਨਿਵਾਸੀ ਪਰਮਵੀਰ ਚਾਹਲ ਦਾ ਗੋਲੀਆਂ ਮਾਰ ਕੇ ਕਤਲ

ਟੋਰਾਂਟੋ (ਰਾਜ ਗੋਗਨਾ)- ਕੈਨੇਡਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੀ ਸ਼ਾਮ ਟੋਰਾਂਟੋ ਵਿਖੇ ਗੋਲੀਆਂ ਮਾਰ ਕੇ 27 ਸਾਲਾ ਪਰਮਵੀਰ ਚਾਹਲ ਨਾਮੀਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਯੋਂਗ ਸਟ੍ਰੀਟ ਅਤੇ ਜੇਰਾਰਡ ਸਟ੍ਰੀਟ ਈਸਟ ਦੇ ਖੇਤਰ ਵਿੱਚ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਦੀ ਪਹਿਚਾਣ 27 ਸਾਲਾ ਦੇ ਪਰਮਵੀਰ ਚਾਹਲ ਵਜੋਂ ਹੋਈ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਸਰਕਾਰ ਨੇ ਦੀਵਾਲੀ ਮੌਕੇ ਜਾਰੀ ਕੀਤਾ ਵਿਸ਼ੇਸ਼ 'ਡਾਕ ਟਿਕਟ', ਜਾਣੋ ਖ਼ਾਸੀਅਤ

ਇਹ ਘਟਨਾ ਸ਼ਾਮ ਨੂੰ ਯੋਂਗ ਸਟ੍ਰੀਟ ਅਤੇ ਜੇਰਾਰਡ ਸਟਰੀਟ ਈਸਟ ਵਿਖੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ (ਟੀ.ਐਮ.ਯੂ.) ਕੈਂਪਸ ਨੇੜੇ ਇੱਕ ਪਾਰਕਿੰਗ ਲਾਟ ਵਿੱਚ ਵਾਪਰੀ। ਬੁੱਧਵਾਰ ਸ਼ਾਮ ਨੂੰ 27 ਸਾਲਾ ਪਰਮਵੀਰ ਚਾਹਲ ਵਜੋਂ ਜਾਣੇ ਜਾਂਦੇ ਵਿੰਡਸਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਕਈ ਗੋਲੀਆਂ ਲੱਗਣ ਤੋਂ ਬਾਅਦ ਮੌਤ ਹੋ ਗਈ। ਪੁਲਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਇੱਕ ਨਿਸ਼ਾਨੇ ਦੀ ਘਟਨਾ ਸੀ। ਮਾਰਿਆ ਗਿਆ ਵਿਅਕਤੀ ਯੂਨਾਇਟਡ ਨੈਸ਼ਨ ਗੈਂਗ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ। ਯੂਨਾਈਟਡ ਨੈਸ਼ਨ ਗੈਂਗ ਨਾਲ ਸੰਬੰਧਤ ਪਰਮਵੀਰ ਚਾਹਲ ਤੋ ਪਹਿਲਾਂ ਇਸ ਗੈਂਗ ਦੇ ਤਿੰਨ ਗੈਂਗਸਟਰ ਪਿਛਲੇ ਕੁਝ ਮਹੀਨਿਆਂ ਵਿੱਚ ਗੋਲੀਆਂ ਨਾਲ ਮਾਰੇ ਜਾ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   


author

Vandana

Content Editor

Related News