ਪੈਰਾਗਵੇ : ਜੇਲ 'ਚੋਂ ਬ੍ਰਾਜ਼ੀਲੀਆਈ ਗੈਂਗ ਦੇ ਖਤਰਨਾਕ 80 ਕੈਦੀ ਫਰਾਰ

Monday, Jan 20, 2020 - 10:37 AM (IST)

ਪੈਰਾਗਵੇ : ਜੇਲ 'ਚੋਂ ਬ੍ਰਾਜ਼ੀਲੀਆਈ ਗੈਂਗ ਦੇ ਖਤਰਨਾਕ 80 ਕੈਦੀ ਫਰਾਰ

ਐਸਨਸ਼ਿਓਨ (ਬਿਊਰੋ): ਬ੍ਰਾਜ਼ੀਲ ਸੀਮਾ ਨੇੜੇ ਪੈਰਾਗਵੇ ਦੀ ਜੇਲ ਵਿਚੋਂ ਐਤਵਾਰ ਨੂੰ ਬ੍ਰਾਜ਼ੀਲੀਆਈ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੈਂਗ ਦੇ ਲੱਗਭਗ 80 ਖਤਰਨਾਕ ਮੈਂਬਰ ਫਰਾਰ ਹੋ ਗਏ। ਪੁਲਸ ਮੁਤਾਬਕ ਇਹ ਗੈਂਗ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ।ਪੁਲਸ ਬੁਲਾਰੇ ਏਲੇਨਾ ਐਂਡ੍ਰਾਡਾ ਨੇ ਦੱਸਿਆ ਕਿ ਬ੍ਰਾਜ਼ੀਲ ਅਤੇ ਪੈਰਾਗਵੇ ਦੋਹਾਂ ਦੇਸ਼ਾਂ ਦੇ ਕੈਦੀ ਜੇਲ ਵਿਚ ਬਣਾਈ ਸੁਰੰਗ ਦੇ ਜ਼ਰੀਏ ਭੱਜਣ ਵਿਚ ਸਫਲ ਹੋਏ। ਉਹਨਾਂ ਨੇ ਕਿਹਾ ਕਿ ਕੈਦੀਆਂ ਨੂੰ ਵਾਪਸ ਜੇਲ ਲਿਆਉਣ ਲਈ ਸਾਡੀ ਟੀਮ ਦੇ ਸਭ ਤੋਂ ਬਿਹਤਰ ਅਧਿਕਾਰੀ ਲੱਗੇ ਹੋਏ ਹਨ।

PunjabKesari

ਨਿਆਂ ਮੰਤਰੀ ਸੇਸਿਲਿਯਾ ਪੇਰੇਜ ਨੇ ਘਟਨਾ ਦੀ ਸਖਤ ਨਿੰਦਾ ਕਰਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਸੁਰੰਗ ਬਣਾਉਣ ਲਈ ਕੈਦੀਆਂ ਨੂੰ ਕਈ ਹਫਤੇ ਦਾ ਸਮਾਂ ਲੱਗਿਆ ਹੋਵੇਗਾ। ਉਹਨਾਂ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਇਸ ਸੰਬੰਧ ਵਿਚ ਨਾ ਤਾਂ ਜੇਲ ਅਧਿਕਾਰੀਆਂ ਨੂੰ ਕੁਝ ਪਤਾ ਸੀ ਅਤੇ ਨਾ ਹੀ ਉਹਨਾਂ ਨੇ ਕੁਝ ਕੀਤਾ। ਅਧਿਕਾਰੀਆਂ ਦੇ ਮੁਤਾਬਕ ਭੱਜਣ ਵਾਲੇ ਕੈਦੀਆਂ ਦੀ ਗਿਣਤੀ 76 ਹੈ ਜਿਹਨਾਂ ਵਿਚੋਂ 40 ਬਾਜ਼ੀਲ ਦੇ ਅਤੇ 36 ਪੈਰਾਗਵੇ ਦੇ ਹਨ।

ਇੱਥੇ ਦੱਸ ਦਈਏ ਕਿ ਮਾਮਲੇ ਵਿਚ ਕਾਰਵਾਈ ਕਰਦਿਆਂ ਜੇਲ ਦੇ ਵਾਰਡਨ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਜਦਕਿ ਕਈ ਗਾਰਡਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਭੱਜਣ ਵਾਲੇ ਕੈਦੀਆਂ ਵਿਚ ਜ਼ਿਆਦਾਤਰ ਅਪਰਾਧੀ ਇਕ ਹੀ ਗੈਂਗ ਦੇ ਹਨ, ਜਿਹਨਾਂ ਨੂੰ 'ਫਸਟ ਕੈਪੀਟਲ ਕਮਾਂਡ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਗੈਂਗ ਬ੍ਰਾਜ਼ੀਲ ਦੇ ਸਭ ਤੋਂ ਖਤਰਨਾਕ ਗਿਰੋਹਾਂ ਵਿਚ ਇਕ ਹੈ।


author

Vandana

Content Editor

Related News