ਕਰੋਡ਼ਾਂ ਲੋਕਾਂ ਨੂੰ ਭੁੱਖਮਰੀ ਵੱਲ ਧੱਕ ਸਕਦੀ ਹੈ ਮਹਾਂਮਾਰੀ : ਸੰਯੁਕਤ ਰਾਸ਼ਟਰ

Tuesday, Jul 14, 2020 - 12:14 AM (IST)

ਕਰੋਡ਼ਾਂ ਲੋਕਾਂ ਨੂੰ ਭੁੱਖਮਰੀ ਵੱਲ ਧੱਕ ਸਕਦੀ ਹੈ ਮਹਾਂਮਾਰੀ : ਸੰਯੁਕਤ ਰਾਸ਼ਟਰ

ਰੋਮ - ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਇਸ ਸਾਲ ਕਰੀਬ 13 ਕਰੋਡ਼ ਹੋਰ ਲੋਕਾਂ ਨੂੰ ਭੁੱਖਮਰੀ ਵੱਲ ਧੱਕ ਸਕਦੀ ਹੈ। ਵਿਸ਼ਵ 'ਚ ਭੁੱਖਮਰੀ ਕੰਡੇ ਪੁੱਜੇ ਲੋਕਾਂ ਦੀ ਗਿਣਤੀ ਪਿਛਲੇ ਸਾਲ ਕਰੀਬ ਇੱਕ ਕਰੋਡ਼ ਵੱਧ ਗਈ ਸੀ। ਇਹ ਗੰਭੀਰ ਮੁਲਾਂਕਣ ਵਿਸ਼ੲ 'ਚ ਖਾਦ ਸੁਰੱਖਿਆ ਅਤੇ ਪੋਸ਼ਣ ਦੀ ਸਥਿਤੀ ਦੇ ਮੱਦੇਨਜ਼ਰ ਹਾਲੀਆ ਰਿਪੋਰਟ 'ਚ ਸਾਹਮਣੇ ਆਇਆ ਹੈ। ਇਸ ਨੂੰ ਤਿਆਰ ਕਰਣ ਵਾਲੀਆਂ ਯੂ.ਐਨ. ਦੀਆਂ ਪੰਜ ਏਜੰਸੀਆਂ ਵਲੋਂ ਇਸ ਸਲਾਨਾ ਰਿਪੋਰਟ ਨੂੰ ਸੋਮਵਾਰ ਨੂੰ ਜਾਰੀ ਕੀਤਾ ਗਿਆ।
ਰਿਪੋਰਟ ਮੁਤਾਬਕ, ਮੌਜੂਦਾ ਸਮੇਂ 'ਚ ਉਪਲੱਬਧ ਵਿਸ਼ਵ ਦੇ ਆਰਥਿਕ ਦ੍ਰਿਸ਼ 'ਤੇ ਆਧਾਰਿਤ ਇਹ ਸ਼ੁਰੂਆਤੀ ਅਨੁਮਾਨ ਦੱਸਦੇ ਹਨ ਕਿ ਮਹਾਮਾਰੀ ਕਾਰਨ ਸਾਲ 2020 'ਚ ਕੁਪੋਸ਼ਣ ਦੀ ਸੂਚੀ 'ਚ 8.3 ਕਰੋਡ਼ ਤੋਂ 13.2 ਕਰੋਡ਼ ਹੋਰ ਲੋਕ ਜੁੜ ਸਕਦੇ ਹਨ। ਯੂ.ਐੱਨ. ਏਜੰਸੀਆਂ ਦੇ ਅਨੁਮਾਨ ਮੁਤਾਬਕ, ਪਿਛਲੇ ਸਾਲ ਕਰੀਬ 69 ਕਰੋਡ਼ ਲੋਕ ਭੁੱਖਮਰੀ 'ਚ ਰਹੇ ਜੋ ਕਿ ਪੂਰੀ ਦੁਨੀਆ ਦੀ ਆਬਾਦੀ ਦਾ ਕਰੀਬ 9 ਫ਼ੀਸਦੀ ਹੈ। 
ਸਾਲ 2018 ਤੋਂ ਇਸ ਗਿਣਤੀ 'ਚ ਕਰੀਬ ਇੱਕ ਕਰੋਡ਼ ਜਦੋਂ ਕਿ ਸਾਲ 2014 ਤੋਂ ਕਰੀਬ 6 ਕਰੋਡ਼ ਦਾ ਵਾਧਾ ਦਰਜ ਕੀਤਾ ਗਿਆ। ਰਿਪੋਰਟ ਮੁਤਾਬਕ, ਦਹਾਕਿਆਂ ਤੱਕ ਲਗਾਤਾਰ ਗਿਰਾਵਟ ਤੋਂ ਬਾਅਦ ਸਾਲ 2014 ਤੋਂ ਭੁੱਖਮਰੀ ਦੇ ਅੰਕੜਿਆਂ 'ਚ ਹੌਲੀ-ਹੌਲੀ ਵਾਧਾ ਹੋਣਾ ਸ਼ੁਰੂ ਹੋਇਆ ਜੋ ਕਿ ਹੁਣ ਤੱਕ ਜਾਰੀ ਹੈ।


author

Inder Prajapati

Content Editor

Related News