ਇਜ਼ਰਾਇਲੀ ਬਲਾਂ ਨੇ 18 ਸਾਲਾ ਫਿਲਸਤੀਨੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Sunday, Dec 01, 2019 - 03:01 PM (IST)

ਇਜ਼ਰਾਇਲੀ ਬਲਾਂ ਨੇ 18 ਸਾਲਾ ਫਿਲਸਤੀਨੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਯੇਰੂਸ਼ਲਮ- ਇਜ਼ਰਾਇਲੀ ਬਲਾਂ ਨੇ ਵੈਸਟ ਬੈਂਕ ਵਿਚ ਇਕ 18 ਸਾਲ ਦੇ ਫਿਲਸਤੀਨੀ ਨਾਬਾਲਗ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਜਾਣਕਾਰੀ ਫਿਲਸਤੀਨੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਦਿੱਤੀ ਹੈ। ਅਲ ਜਜ਼ੀਰਾ ਦੇ ਮੁਤਾਬਕ ਮੰਤਰਾਲੇ ਨੇ ਨਾਬਾਲਗ ਦੀ ਪਛਾਣ ਬਦਾਵੀ ਮਸਲਮੇਹ ਦੇ ਰੂਪ ਵਿਚ ਕੀਤੀ ਹੈ ਤੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਬਲ ਉਸ ਦੀ ਲਾਸ਼ ਨੂੰ ਲੈ ਗਏ ਹਨ।

ਇਜ਼ਰਾਇਲੀ ਬਲਾਂ ਨੇ ਕਿਹਾ ਕਿ ਉਸ ਦੇ ਅਧਿਕਾਰੀਆਂ ਨੇ ਤਿੰਨ ਲੋਕਾਂ ਨੂੰ ਇਜ਼ਰਾਇਲੀ ਵਾਹਨਾਂ 'ਤੇ ਬੰਬ ਸੁੱਟਦੇ ਦੇਖਿਆ ਗਿਆ ਸੀ। ਇਹਨਾਂ ਵਿਚੋਂ ਇਕ ਨੂੰ ਗੋਲੀ ਮਾਰ ਦਿੱਤੀ ਗਈ, ਜਦਕਿ ਬਾਕੀ ਦੋਵਾਂ ਨੂੰ ਹੇਬ੍ਰੋਨ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਇਕ ਗੈਰ-ਕਾਨੂੰਨੀ ਯਹੂਦੀ ਬਸਤੀ ਦੇ ਕੋਲ ਹਿਰਾਸਤ ਵਿਚ ਲੈ ਲਿਆ ਗਿਆ।

ਇਹ ਘਟਨਾ ਉਸ ਵੇਲੇ ਹੋਈ ਜਦੋਂ ਹਜ਼ਾਰਾਂ ਫਿਲਸਤੀਨੀਆਂ ਨੇ ਹਾਲ ਹੀ ਵਿਚ ਅਮਰੀਕਾ ਦੇ ਇਕ ਐਲਾਨ ਦੇ ਜਵਾਬ ਵਿਚ ਕਬਜ਼ੇ ਵਾਲੇ ਵੈਸਟ ਬੈਂਕ 'ਤੇ ਪ੍ਰਦਰਸ਼ਨ ਕੀਤਾ ਸੀ ਕਿ ਉਹ ਵੈਸਟ ਬੈਂਕ ਵਿਚ ਇਜ਼ਰਾਇਲੀ ਬਸਤੀਆਂ ਵਿਚ ਅੰਤਰਰਾਸ਼ਟਰੀ ਕਾਨੂੰਨ ਦੇ ਉਲੰਘਣ ਵਿਚ ਵਿਸ਼ਵਾਸ ਨਹੀਂ ਕਰਦਾ ਹੈ।


author

Baljit Singh

Content Editor

Related News