ਯੂ. ਐੱਨ. ਨੇ ਕੀਤੀ ਪਹਿਲ, ਫਿਲਸਤੀਨ ਦੇ ਬੱਚਿਆਂ ਨੇ ਪਹਿਲੀ ਵਾਰ ਦੇਖਿਆ ਇਜ਼ਰਾਈਲ

08/23/2017 11:27:20 AM

ਯੇਰੂਸ਼ਲਮ— ਇਜ਼ਰਾਈਲ ਅਤੇ ਫਿਲਸਤੀਨ 'ਚ ਤਣਾਅ ਦਰਮਿਆਨ ਸੰਯੁਕਤ ਰਾਸ਼ਟਰ (ਯੂ. ਐੱਨ.) ਨੇ ਇਕ ਰਾਹਤ ਭਰੀ ਪਹਿਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਇਕ ਪ੍ਰੋਗਰਾਮ ਤਹਿਤ ਫਿਲਸਤੀਨ ਦੇ ਬੱਚਿਆਂ ਨੂੰ ਇਜ਼ਰਾਈਲ ਜਾ ਕੇ ਘੁੰਮਣ ਦਾ ਮੌਕਾ ਦਿੱਤਾ ਗਿਆ ਹੈ। ਇਹ ਬੱਚੇ ਬੀਤੇ ਐਤਵਾਰ ਨੂੰ ਇਜ਼ਰਾਈਲ ਦੀ ਰਾਜਧਾਨੀ ਯੇਰੂਸ਼ਲਮ ਪਹੁੰਚੇ। ਫਿਲਸਤੀਨ ਦੀ ਗਾਜ਼ਾ ਪੱਟੀ ਤੋਂ ਤਕਰੀਬਨ 91 ਬੱਚੇ ਯੇਰੂਸ਼ਲਮ ਗਏ। ਇਸ ਦੌਰਾਨ ਬੱਚੇ ਚਰਚ ਅਤੇ ਮਸਜਿਦ 'ਚ ਘੁੰਮਣ ਗਏ। ਇਹ ਸਾਰੇ ਬੱਚੇ ਯੇਰੂਸ਼ਲਮ ਆ ਕੇ ਖੁਸ਼ ਨਜ਼ਰ ਆਏ। ਬੱਚਿਆਂ ਨੇ ਸੈਲਫੀ ਲੈ ਕੇ ਯੇਰੂਸ਼ਲਮ ਦੀਆਂ ਯਾਦਾਂ ਨੂੰ ਸਮੇਟਿਆ। ਇਹ ਬੱਚੇ 8 ਤੋਂ 14 ਸਾਲ ਦੀ ਉਮਰ ਦੇ ਸਨ।
ਇਹ ਬੱਚੇ ਦੁਨੀਆ ਦੀ ਮਸ਼ਹੂਰ ਮਸਜਿਦ ਅਲ-ਅਕਸਾ ਵਿਚ ਗਏ। ਬੱਚਿਆਂ ਨੇ ਮਸਜਿਦ 'ਚ ਨਮਾਜ਼ ਅਦਾ ਵੀ ਕੀਤੀ। ਦੱਸਣਯੋਗ ਹੈ ਕਿ ਯੇਰੂਸ਼ਲਮ ਨੂੰ ਲੈ ਕੇ ਫਿਲਸਤੀਨ ਅਤੇ ਇਜ਼ਰਾਈਲ 'ਚ ਹਮੇਸ਼ਾ ਟਕਰਾਅ ਰਿਹਾ ਹੈ। ਹਾਲ ਹੀ ਵਿਚ ਅਲ-ਅਕਸਾ ਮਸਜਿਦ ਨੂੰ ਸਾਰੇ ਫਿਲਸਤੀਆਂ ਲਈ ਖੋਲ੍ਹਣ ਦਾ ਐਲਾਨ ਕੀਤਾ ਸੀ। ਇਜ਼ਰਾਈਲ ਘੁੰਮਣ ਆਏ 91 ਬੱਚਿਆਂ 'ਚੋਂ 84 ਬੱਚੇ ਅਜਿਹੇ ਹਨ, ਜਿਨ੍ਹਾਂ ਨੇ ਪਹਿਲੀ ਵਾਰ ਗਾਜ਼ਾ ਪੱਟੀ ਤੋਂ ਬਾਹਰ ਕਦਮ ਰੱਖਿਆ ਸੀ। ਇਸ ਦੌਰਾਨ ਬੱਚਿਆਂ ਨੇ ਇਹ ਵੀ ਦੱਸਿਆ ਕਿ ਉਹ ਪਹਿਲੀ ਵਾਰ ਗਾਜਾ ਪੱਟੀ ਤੋਂ ਬਾਹਰ ਆਏ, ਇੰਨਾ ਹੀ ਨਹੀਂ ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਕਿਸੇ ਇਜ਼ਰਾਈਲੀ ਨੂੰ ਦੇਖਿਆ ਹੈ।


Related News