IPL 2024 : ''ਉਸ ਨੇ ਵਾਰ-ਵਾਰ ਆਪਣੀ ਯੋਗਤਾ ਸਾਬਤ ਕੀਤੀ ਹੈ,''ਸਾਬਕਾ ਬੱਲੇਬਾਜ਼ ਨੇ ਸੈਮਸਨ ਦੀ ਕੀਤੀ ਤਾਰੀਫ਼

Wednesday, May 08, 2024 - 01:20 PM (IST)

IPL 2024 : ''ਉਸ ਨੇ ਵਾਰ-ਵਾਰ ਆਪਣੀ ਯੋਗਤਾ ਸਾਬਤ ਕੀਤੀ ਹੈ,''ਸਾਬਕਾ ਬੱਲੇਬਾਜ਼ ਨੇ ਸੈਮਸਨ ਦੀ ਕੀਤੀ ਤਾਰੀਫ਼

ਨਵੀਂ ਦਿੱਲੀ— ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਨੇ ਆਈ.ਪੀ.ਐੱਲ. 'ਚ ਸੰਜੂ ਸੈਮਸਨ ਦੇ ਪ੍ਰਦਰਸ਼ਨ ਤੋਂ ਕਾਫੀ ਪ੍ਰਭਾਵਿਤ ਹਨ ਅਤੇ ਉਨ੍ਹਾਂ ਨੇ ਸਪਿਨ ਅਤੇ ਤੇਜ਼ ਗੇਂਦਬਾਜ਼ੀ ਦੋਵਾਂ ਦਾ ਚਤੁਰਾਈ ਨਾਲ ਸਾਹਮਣਾ ਕਰਨ ਲਈ ਟੀ-20 ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਵਾਲੇ ਇਸ 'ਪਾਵਰ ਹਿਟਰ' ਦੀ (ਆਸਾਨੀ ਨਾਲ ਵੱਡੇ ਸ਼ਾਰਟ ਖੇਡਣ 'ਚ ਸਮਰਥ ਖਿਡਾਰੀ) ਦੀ ਸ਼ਲਾਘਾ ਕੀਤੀ ਗਈ ਹੈ।
ਸੈਮਸਨ ਨੇ ਮੰਗਲਵਾਰ ਨੂੰ ਦਿੱਲੀ ਕੈਪੀਟਲਸ ਦੇ ਖਿਲਾਫ ਰਾਜਸਥਾਨ ਰਾਇਲਸ ਲਈ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਸਦੀ ਟੀਮ 20 ਦੌੜਾਂ ਨਾਲ ਹਾਰ ਗਈ। ਉਹ ਮੌਜੂਦਾ ਸੀਜ਼ਨ 'ਚ ਹੁਣ ਤੱਕ 11 ਮੈਚਾਂ 'ਚ 471 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਹੈ।
ਹੇਡਨ ਨੇ ਕਿਹਾ, 'ਸੰਜੂ ਸੈਮਸਨ ਸੁਪਨੇ ਵਾਂਗ ਬੱਲੇਬਾਜ਼ੀ ਕਰ ਰਿਹਾ ਸੀ, ਉਨ੍ਹਾਂ ਨੇ 46 ਗੇਂਦਾਂ 'ਚ 86 ਦੌੜਾਂ ਬਣਾਈਆਂ। ਉਨ੍ਹਾਂ ਨੇ ਵਾਰ-ਵਾਰ ਆਪਣੀ ਯੋਗਤਾ ਨੂੰ ਸਾਬਤ ਕੀਤਾ ਹੈ... ਉਹ ਪੂਰੇ ਟੂਰਨਾਮੈਂਟ ਦੌਰਾਨ ਇੱਕ ਮਾਸਟਰ ਬਲਾਸਟਰ ਰਹੇ ਹਨ, ਉਨ੍ਹਾਂ ਨੇ ਸਪਿਨ ਅਤੇ ਤੇਜ਼ ਗੇਂਦਬਾਜ਼ੀ ਦੋਵਾਂ ਦਾ ਕੁਸ਼ਲਤਾ ਨਾਲ ਸਾਹਮਣਾ ਕੀਤਾ ਹੈ।
ਉਨ੍ਹਾਂ ਨੇ ਕਿਹਾ, 'ਉਹ ਆਪਣੀ ਪਾਰੀ ਚੰਗੀ ਤਰ੍ਹਾਂ ਖੇਡਦਾ ਹੈ। ਉਸ ਕੋਲ ਤਾਕਤ ਹੈ ਅਤੇ ਟੀ-20 ਕ੍ਰਿਕਟ ਵਿੱਚ ਸ਼ਕਤੀ ਇੱਕ ਵੱਡੀ ਚੀਜ਼ ਹੈ। ਫਿਰ ਵੀ ਜੋ ਗੱਲ ਸਾਹਮਣੇ ਆਉਂਦੀ ਹੈ ਉਹ ਹੈ ਉਸਦੀ ਟੀਮ ਪ੍ਰਤੀ ਵਚਨਬੱਧਤਾ। ਉਸਨੂੰ ਥੋੜੀ ਕਿਸਮਤ ਦੀ ਲੋੜ ਹੈ, ਖਾਸ ਕਰਕੇ ਮੈਚ ਦੇ ਅੰਤ ਵਿੱਚ। ਰਾਜਸਥਾਨ ਰਾਇਲਜ਼ ਦੇ ਕਪਤਾਨ ਸੈਮਸਨ ਨੂੰ ਅਗਲੇ ਮਹੀਨੇ ਅਮਰੀਕਾ ਅਤੇ ਵੈਸਟਇੰਡੀਜ਼ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਦੂਜੇ ਵਿਕਟਕੀਪਰ ਦੇ ਰੂਪ 'ਚ ਜਗ੍ਹਾ ਮਿਲੀ ਹੈ।


author

Aarti dhillon

Content Editor

Related News