ਪਾਕਿ ਦੇ PM ਨੇ ਕੱਟੜਪੰਥੀ ਸੰਗਠਨ TLP ਨੂੰ ਪਾਬਦੀਸ਼ੁਦਾ ਸੰਗਠਨਾਂ ਦੀ ਸੂਚੀ ''ਚੋਂ ਕੀਤਾ ਬਾਹਰ

Sunday, Nov 07, 2021 - 02:41 AM (IST)

ਪਾਕਿ ਦੇ PM ਨੇ ਕੱਟੜਪੰਥੀ ਸੰਗਠਨ TLP ਨੂੰ ਪਾਬਦੀਸ਼ੁਦਾ ਸੰਗਠਨਾਂ ਦੀ ਸੂਚੀ ''ਚੋਂ ਕੀਤਾ ਬਾਹਰ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਵਿਰੋਧੀ ਅੰਦੋਲਨ ਨੂੰ ਖਤਮ ਕਰਨ ਲਈ ਕੱਟੜ ਇਸਲਾਮਵਾਦੀਆਂ ਦੇ ਅੱਗੇ ਝੁਕਦੇ ਹੋਏ ਕੱਟੜਪੰਥੀ ਸੰਗਠਨ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ.ਐੱਲ.ਪੀ.) ਨੂੰ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ 'ਚੋਂ ਬਾਹਰ ਕਰਨ ਦੀ ਸ਼ਨੀਵਾਰ ਨੂੰ ਇਜਾਜ਼ਤ ਦੇ ਦਿੱਤੀ। ਫਰਾਂਸ 'ਚ ਪ੍ਰਕਾਸ਼ਿਤ ਈਸ਼ਨਿੰਦਾ ਕਾਰਟੂਨ ਦੇ ਮੁੱਦੇ 'ਤੇ ਸਰਕਾਰ ਨੂੰ ਫ੍ਰਾਂਸਿਸੀ ਰਾਜਦੂਤ ਨੂੰ ਕੱਢਣ ਲਈ ਸਰਕਾਰ ਲਈ ਮਜ਼ਬੂਰ ਕਰਨ ਲਈ ਸੰਗਠਨ ਵੱਲੋਂ ਕੀਤੇ ਗਏ ਹਿੰਸਕ ਵਿਰੋਧ ਤੋਂ ਬਾਅਦ ਅਪ੍ਰੈਲ 'ਚ ਇਸ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਬਾਈਡੇਨ ਨੇ 1000 ਅਰਬ ਡਾਲਰ ਦੇ ਬੁਨਿਆਦੀ ਢਾਂਚੇ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਕੀਤੀ ਪ੍ਰਸ਼ੰਸ਼ਾ

ਸੰਗਠਨ ਪਿਛਲੇ ਮਹੀਨੇ ਇਕ ਵਾਰ ਫਿਰ ਸੜਕਾਂ 'ਤੇ ਉਤਰ ਆਇਆ ਅਤੇ ਹਿੰਸਕ ਵਿਰੋਧ ਤੋਂ ਬਾਅਦ ਸਰਕਾਰ ਨਾਲ ਉਸ ਨੇ ਇਕ ਸਮਝੌਤਾ ਕੀਤਾ। ਹਾਲਾਂਕਿ ਸਮਝੌਤੇ ਦਾ ਵੇਰਵਾ ਜਨਤਾ ਨਾਲ ਸਾਂਝਾ ਨਹੀਂ ਕੀਤਾ ਗਿਆ ਪਰ ਕੁਝ ਨੇਤਾਵਾਂ ਦੇ ਬਿਆਨ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਸੰਗਠਨ 'ਤੇ ਪਾਬੰਦੀ ਹਟਾਉਣਾ ਸ਼ਾਮਲ ਸੀ। ਹਾਲ ਦੇ ਦਿਨਾਂ 'ਚ ਟੀ.ਐੱਲ.ਪੀ. ਕਾਰਕੁਨਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦਰਮਿਆਨ ਭਿਆਨਕ ਝੜਪਾਂ ਦੌਰਾਨ 10 ਪੁਲਸ ਕਰਮਚਾਰੀਆਂ ਸਮੇਤ ਘਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ। ਪੰਜਾਬ ਸਰਕਾਰ ਵੱਲੋਂ ਗ੍ਰਹਿ ਮੰਤਰਾਲਾ ਰਾਹੀਂ ਇਕ ਰਿਪੋਰਟ ਭੇਜੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟੀ.ਐੱਲ.ਪੀ. ਤੋਂ ਪਾਬੰਦੀ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ।

ਇਹ ਵੀ ਪੜ੍ਹੋ : ਕੋਰੋਨਾ 'ਤੇ WHO ਨੇ ਜਤਾਈ ਚਿੰਤਾ, ਕਿਹਾ-ਯੂਰਪ 'ਚ ਹੋ ਸਕਦੀਆਂ ਹਨ 5 ਲੱਖ ਹੋਰ ਮੌਤਾਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News