ਹੁਣ ਮੀਡੀਆ ਦਾ ਗਲਾ ਘੋਟਣ ’ਤੇ ਉੱਤਰੇ ਇਮਰਾਨ, ਪੱਤਰਕਾਰ ਹਾਮਿਦ ਮੀਰ ਦੇ ਟਾਕ ਸ਼ੋਅ ’ਤੇ ਲਾਈ ਰੋਕ

Tuesday, Jun 01, 2021 - 04:43 AM (IST)

ਹੁਣ ਮੀਡੀਆ ਦਾ ਗਲਾ ਘੋਟਣ ’ਤੇ ਉੱਤਰੇ ਇਮਰਾਨ, ਪੱਤਰਕਾਰ ਹਾਮਿਦ ਮੀਰ ਦੇ ਟਾਕ ਸ਼ੋਅ ’ਤੇ ਲਾਈ ਰੋਕ

ਇਸਲਾਮਾਬਾਦ - ਪਾਕਿਸਤਾਨ ’ਚ ਪ੍ਰਕਾਸ਼ਨ ਦੀ ਆਜ਼ਾਦੀ ਖਤਮ ਕੀਤੀ ਜਾ ਰਹੀ ਹੈ। ਪੱਤਰਕਾਰਾਂ ’ਤੇ ਹਮਲੇ ਹੋ ਰਹੇ ਹਨ ਅਤੇ ਇਮਰਾਨ ਸਰਕਾਰ ਆਵਾਜ਼ ਚੁੱਕਣ ਵਾਲਿਆਂ ਦਾ ਗਲਾ ਘੋਟ ਰਹੀ ਹੈ। ਦੇਸ਼ ਦੇ ਸੀਨੀਅਰ ਪੱਤਰਕਾਰ ਅਤੇ ਨਿਊਜ਼ ਐਂਕਰ ਹਾਮਿਦ ਮੀਰ ਦੇ ਟੀ. ਵੀ. ’ਤੇ ਚਰਚਿਤ ‘ਕੈਪੀਟਲ ਟਾਕ ਸ਼ੋਅ’ ਨੂੰ ਰੋਕ ਦਿੱਤਾ ਗਿਆ ਹੈ। ਸਰਕਾਰ ਦੇ ਦਬਾਅ ’ਚ ਜਿਓ ਨਿਊਜ਼ ਨੇ ਹਾਮਿਦ ਮੀਰ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ।

ਹਾਮਿਦ ਮੀਰ ਕੁੱਝ ਦਿਨਾਂ ਤੋਂ ਆਜ਼ਾਦ ਪੱਤਰਕਾਰ ਅਸਦ ਅਲੀ ਤੂਰ ’ਤੇ ਹੋਏ ਹਮਲੇ ਦੇ ਮਾਮਲੇ ਨੂੰ ਬੇਬਾਕੀ ਨਾਲ ਉੱਠਾ ਰਹੇ ਸਨ। ਪੱਤਰਕਾਰ ਹਾਮਿਦ ਮੀਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਾਕਿਸਤਾਨ ਦੇ ਹਿਊਮਨ ਰਾਈਟ ਕਮਿਸ਼ਨ ਨੇ ਪੱਤਰਕਾਰ ਹਾਮਿਦ ਮੀਰ ਨੂੰ ਆਫ ਏਅਰ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਕਮਿਸ਼ਨ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News