ਪਾਕਿਸਤਾਨੀ ਤਾਲਿਬਾਨੀ ਨੇ ''ਅੱਤਵਾਦੀ ਤੇ ਕੱਟੜਪੰਥੀ'' ਕਹਿਣ ਨੂੰ ਲੈ ਕੇ ਪੱਤਰਕਾਰਾਂ ਨੂੰ ਦਿੱਤੀ ਚਿਤਾਵਨੀ
Tuesday, Sep 07, 2021 - 10:47 PM (IST)
ਪੇਸ਼ਾਵਰ-ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਦੇਸ਼ ਦੇ ਮੀਡੀਆ ਅਤੇ ਪੱਤਰਕਾਰਾਂ ਨੂੰ ਉਨ੍ਹਾਂ ਨੂੰ 'ਅੱਤਵਾਦੀ ਸੰਗਠਨ' ਕਹਿਣ ਵਿਰੁੱਧ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਅਜਿਹਾ ਕੀਤੇ ਜਾਣ 'ਤੇ ਉਨ੍ਹਾਂ ਨੂੰ 'ਦੁਸ਼ਮਣ' ਮੰਨਿਆ ਜਾਵੇਗਾ। ਟੀ.ਟੀ.ਪੀ. ਦੇ ਬੁਲਾਰੇ ਮੁਹੰਮਦ ਖੁਰਾਸਾਨੀ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਜਾਰੀ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਦਾ ਸੰਗਠਨ ਮੀਡੀਆ ਦੀਆਂ ਉਨ੍ਹਾਂ ਖਬਰਾਂ 'ਤੇ ਨਜ਼ਰ ਰੱਖ ਰਿਹਾ ਹੈ ਜਿਸ 'ਚ ਟੀ.ਟੀ.ਪੀ. ਲਈ 'ਅੱਤਵਾਦੀ ਅਤੇ ਕੱਟੜਪੰਥੀ' ਵਰਗੇ ਵਿਸ਼ੇਸ਼ਣਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਜਾਇਜ਼ ਵੀਜ਼ਾ ਤੇ ਪਾਸਪੋਰਟ ਰੱਖਣ ਵਾਲੇ ਅਫਗਾਨ ਨਿਕਾਸੀ ਉਡਾਣਾਂ 'ਚ ਹੋ ਸਕਦੇ ਹਨ ਸਵਾਰ : ਤਾਲਿਬਾਨ
'ਡਾਨ' ਸਮਾਚਾਰਪੱਤਰ ਨੇ ਟੀ.ਟੀ.ਪੀ. ਦੇ ਆਨਲਾਈਨ ਬਿਆਨ ਦੇ ਹਵਾਲੇ ਤੋਂ ਕਿਹਾ ਕਿ ਟੀ.ਟੀ.ਪੀ. ਲਈ ਇਸ ਤਰ੍ਹਾਂ ਦੇ ਵਿਸ਼ੇਸ਼ਣਾਂ ਦਾ ਇਸਤੇਮਾਲ ਕਰਨਾ ਮੀਡੀਆ ਅਤੇ ਪੱਤਰਕਾਰਾਂ ਦੀ ਪੱਖਪਾਤੀ ਭੂਮਿਕਾ ਨੂੰ ਦਰਸ਼ਾਉਂਦਾ ਹੈ। ਖਰਾਸਾਨੀ ਨੇ ਕਿਹਾ ਕਿ ਟੀ.ਟੀ.ਪੀ. ਲਈ ਇਸ ਤਰ੍ਹਾਂ ਦੇ ਵਿਸ਼ੇਸ਼ਣ ਦੇ ਇਸਤੇਮਾਲ ਦਾ ਮਤਲਬ ਹੈ ਕਿ ਪੇਸ਼ੇਵਰ ਮੀਡੀਆ ਆਪਣੇ ਕਰਤੱਵ ਪ੍ਰਤੀ ਬੇਈਮਾਨ ਹੈ ਅਤੇ ਉਹ ਆਪਣੇ ਲਈ ਦੁਸ਼ਮਣ ਪੈਦਾ ਕਰਨਗੇ।
ਇਹ ਵੀ ਪੜ੍ਹੋ :ਕੋਲੋਰਾਡੋ ਦੇ ਮਨੋਰੰਜਨ ਪਾਰਕ 'ਚ 6 ਸਾਲਾ ਬੱਚੀ ਦੀ ਹੋਈ ਮੌਤ
ਖੁਰਾਸਾਨੀ ਨੇ ਕਿਹਾ ਕਿ ਇਸ ਲਈ ਮੀਡੀਆ ਨੂੰ ਉਨ੍ਹਾਂ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਨਾਂ ਨਾਲ ਸੰਬੋਧਿਤ ਕਰਨਾ ਚਾਹੀਦਾ। ਪਾਕਿਸਤਾਨੀ ਤਾਲਿਬਾਨ ਦਾ ਗਠਨ 2007 'ਚ ਹੋਇਆ ਸੀ ਅਤੇ ਸਰਕਾਰ ਨੇ ਅਗਸਤ 2008 'ਚ ਨਾਗਰਿਕਾਂ 'ਤੇ ਹਮਲਿਆਂ ਤੋਂ ਬਾਅਦ ਇਸ ਨੂੰ ਇਕ ਪਾਬੰਦੀਸ਼ੁਦਾ ਸੰਗਠਨ ਵਜੋਂ ਸੂਚੀਬੱਧ ਕੀਤਾ ਸੀ। ਟੀ.ਟੀ.ਪੀ. ਦਾ ਪਹਿਲਾ ਮੁਖੀ ਬੈਤੁੱਲਾ ਮਹਿਸੂਦ 2009 'ਚ ਅਮਰੀਕਾ ਵੱਲ਼ੋਂ ਡ੍ਰੋਨ ਹਮਲੇ 'ਚ ਮਾਰਿਆ ਗਿਆ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਤਾਲਿਬਾਨ ਦੀ ਨਵੀਂ ਸਰਕਾਰ ਦਾ ਹੋਇਆ ਐਲਾਨ, ਮੁੱਲਾ ਹਸਨ ਹੋਣਗੇ PM
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।