ਪਾਕਿਸਤਾਨੀ ਚੀਨੀ ਘਪਲੇ ’ਚ ਵਿਸ਼ੇਸ਼ ਅਦਾਲਤ ’ਚ ਹੋਵੇਗੀ ਸ਼ਹਿਬਾਜ਼, ਹਮਜਾ ’ਤੇ ਸੁਣਵਾਈ

05/21/2022 6:29:47 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪੁੱਤਰ ਅਤੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਹਮਜਾ ਸ਼ਹਿਬਾਜ਼ ਦੀ ਸ਼ਨੀਵਾਰ ਨੂੰ ਅਰਬਾਂ ਰੁਪਏ ਦੇ ਚੀਨੀ ਘਪਲੇ ਦੇ ਸਿਲਸਿਲੇ ’ਚ ਵਿਸ਼ੇਸ਼ ਅਦਾਲਤ ’ਚ ਸੁਣਵਾਈ ਹੋਵੇਗੀ। ਜਿਊ ਨਿਊਜ਼ ਦੀ ਰਿਪੋਰਟ ਮੁਤਾਬਕ ਸ਼ਹਿਬਾਜ਼ ਅਤੇ ਹਮਜਾ ਸਖ਼ਤ ਸੁਰੱਖਿਆ ਵਿਚਾਲੇ ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ਦੇ ਨਾਲ ਅਦਾਲਤ ’ਚ ਪਹੁੰਚੇ ਹਨ। ਉਨ੍ਹਾਂ ਨੂੰ ਅੱਜ ਮਾਮਲੇ ’ਚ ਦੋਸ਼ੀ ਪਾਏ ਜਾਣ ਦੀ ਸੰਭਾਵਨਾ ਹੈ। ਦਸੰਬਰ 2021 ’ਚ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ਼.ਆਈ.ਏ) ਨੇ ਪੀ. ਐੱਮ. ਐੱਲ-ਐੱਨ. ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪੁੱਤਰ ਹਮਜਾ ਸ਼ਹਿਬਾਜ਼ ਦੇ ਖ਼ਿਲਾਫ਼ 16 ਅਰਬ ਰੁਪਏ ਦੇ ਚੀਨੀ ਘਪਲੇ ’ਚ ਮਨੀ ਲਾਂਡਰਿੰਗ ਮਾਮਲੇ ’ਚ ਸ਼ਾਮਲ ਹੋਣ ਦੇ ਦੋਸ਼ ’ਚ ਇਕ ਵਿਸ਼ੇਸ਼ ਅਦਾਲਤ ’ਚ ਦੋਸ਼ ਪੱਤਰ ਪੇਸ਼ ਕੀਤਾ ਸੀ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਹਟਾਈ ਗਈ ਐਮਰਜੈਂਸੀ

ਐੱਫ਼. ਆਈ. ਏ. ਦੀ ਰਿਪੋਰਟ ਮੁਤਾਬਕ ਜਾਂਚ ਏਜੰਸੀ ਦੀ ਟੀਮ ਨੇ ਸ਼ਹਿਬਾਜ਼ ਪਰਿਵਾਰ ਦੇ 25 ਬੇਨਾਮੀ ਖਾਤਿਆਂ ਦਾ ਪਤਾ ਲਗਾਇਆ ਹੈ, ਜਿਸ ਦੇ ਮੱਧ ਨਾਲ 2008-18 ਦੌਰਾਨ 16.3 ਅਰਬ ਰੁਪਏ ਦੀ ਮਨੀ ਲਾਂਡਰਿੰਗ ਕੀਤੀ ਗਈ। ਐੱਫ਼. ਆਈ. ਏ. ਨੇ 17,000 ਕ੍ਰੇਡਿਟ ਲੈਣ-ਦੇਣ ਦੀ ਜਾਂਚ ਕੀਤੀ। ਸਮਾਚਾਰ ਏਜੰਸੀ ਮੁਤਾਬਕ ਇਸ ਰਾਸ਼ੀ ਨੂੰ ਬੇਨਾਮੀ ਖ਼ਾਤਿਆਂ ’ਚ ਰੱਖਿਆ ਗਿਆ ਸੀ ਅਤੇ ਸ਼ਹਿਬਾਜ਼ ਨੂੰ ਨਿੱਜੀ ਰੂਪ ਨਾਲ ਦਿੱਤੇ ਗਏ ਸਨ। ਇਸ ਦਾ ਚੀਨੀ ਘਪਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਐੱਫ਼. ਆਈ. ਏ. ਨੇ ਦੋਸ਼ ਲਗਾਇਆ ਕਿ ਘੱਟ ਪੈਸੇ ਵਾਲੇ ਕਰਮਚਾਰੀਆਂ ਦੇ ਖ਼ਾਤਿਆਂ ’ਚੋਂ ਮਿਲੇ ਪੈਸੇ ਨੂੰ ਸ਼ਹਿਬਾਜ਼ ਨੇ ਹੁੰਡੀ/ਹਵਾਲਾ ਨੈੱਟਵਰਕ ਦੇ ਮੱਧ ਨਾਲ ਪਾਕਿਸਤਾਨ ਤੋਂ ਬਾਹਰ ਭੇਜਿਆ ਸੀ, ਜਿਸ ਦਾ ਫਾਇਦਾ ਆਖ਼ਿਰਕਾਰ ਪਰਿਵਾਰ ਨੂੰ ਮਿਲਣਾ ਸੀ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News