ਪਾਕਿ ਪੁਲਸ ਨੇ ਰਿਟਾਇਰ ਜਨਰਲ ਅਮਜਦ ਸ਼ੋਏਬ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ

Monday, Feb 27, 2023 - 06:28 PM (IST)

ਪਾਕਿ ਪੁਲਸ ਨੇ ਰਿਟਾਇਰ ਜਨਰਲ ਅਮਜਦ ਸ਼ੋਏਬ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੀ ਰਮਾਨਾ ਥਾਣੇ ਦੀ ਪੁਲਸ ਨੇ ਪਾਕਿਸਤਾਨ ਦੇ ਰਿਟਾਇਰ ਜਨਰਲ ਅਮਜਦ ਸ਼ੋਏਬ, ਜੋ ਪਾਕਿਸਤਾਨ ਵਿਚ ਰੱਖਿਆ ਮਾਮਲਿਆਂ ’ਚ ਮਾਹਰ ਵੀ ਮੰਨੇ ਜਾਂਦੇ ਹਨ, ਨੂੰ ਲੋਕਾਂ ਨੂੰ ਸਰਕਾਰ ਦੇ ਖ਼ਿਲਾਫ਼ ਭੜਕਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਮੈਜਿਸਟ੍ਰੇਟ ੳਵੈਸ ਖਾਨ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ- ਪਾਕਿ ਸਰਕਾਰ ਤੇ ਰਾਵਲਪਿੰਡੀ ਪ੍ਰਸ਼ਾਸਨ ਦੇ ਬਾਵਜੂਦ ਸੁਜਾਨ ਸਿੰਘ ਹਵੇਲੀ ਦੀ ਮੁਰੰਮਤ ਦਾ ਕੰਮ ਨਹੀਂ ਹੋ ਸਕਿਆ ਸ਼ੁਰੂ

ਸ਼ਿਕਾਇਤ ’ਚ ਮੈਜਿਸਟ੍ਰੇਟ ਓਵੈਸ ਖਾਨ ਨੇ ਦੋਸ਼ ਲਗਾਇਆ ਕਿ ਬੀਤੇ ਦਿਨੀਂ ਇਕ ਟੀ. ਵੀ. ਸ਼ੋਅ ’ਚ ਅਮਜਦ ਸ਼ੋਏਬ ਨੇ ਸਰਕਾਰੀ ਅਧਿਕਾਰੀਆਂ ਨੂੰ ਸਰਕਾਰ ਦੇ ਪੱਖ ’ਚ ਕੰਮ ਨਾ ਕਰਨ ਦੇ ਲਈ ਉਕਸਾਇਆ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿਚ ਸਰਕਾਰ ਦੇ ਵਿਚ ਸ਼ਾਮਲ ਉੱਚ ਅਧਿਕਾਰੀਆਂ ਤੇ ਮੰਤਰੀਆਂ ’ਚ ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਇਹ ਲੋਕ ਜਨਤਾ ਦੇ ਲਈ ਨਹੀਂ ਸਗੋਂ ਆਪਣੀਆਂ ਜੇਬਾਂ ਭਰਨ ਦੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰੀ ਕਰਮਚਾਰੀਆਂ ਨੂੰ ਉਕਸਾਇਆ ਕਿ ਉਹ ਦਫ਼ਤਰਾਂ ’ਚ ਜਾਣ ਤੋਂ ਇਨਕਾਰ ਕਰਨ ਅਤੇ ਇਮਰਾਨ ਖਾਨ ਦੇ ਜੇਲ੍ਹ ਭਰੋ ਅੰਦੋਲਨ ਦਾ ਸਮਰਥਨ ਕਰਨ।

ਇਹ ਵੀ ਪੜ੍ਹੋ- ਅਜਨਾਲਾ ਹਿੰਸਾ ਤੋਂ ਬਾਅਦ ਪੰਜਾਬ ਪੁਲਸ ਨੇ ਲਿਆ ਵੱਡਾ ਫ਼ੈਸਲਾ, ਸ਼ੁਰੂ ਕੀਤੀ ਗੱਤਕੇ ਦੀ ਸਿਖਲਾਈ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News