...ਜਦੋਂ ਪਾਕਿ ਪ੍ਰਧਾਨ ਮੰਤਰੀ ਦਾ ਤਾਜ਼ਿਕਿਸਤਾਨ ’ਚ ਹੋਇਆ ਕਵੀ ਨਾਲ ਸਾਹਮਣਾ

Saturday, Sep 18, 2021 - 09:51 AM (IST)

...ਜਦੋਂ ਪਾਕਿ ਪ੍ਰਧਾਨ ਮੰਤਰੀ ਦਾ ਤਾਜ਼ਿਕਿਸਤਾਨ ’ਚ ਹੋਇਆ ਕਵੀ ਨਾਲ ਸਾਹਮਣਾ

ਨਵੀਂ ਦਿੱਲੀ/ਦੁਸ਼ਾਂਬੇ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਤਾਜ਼ਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿਚ ਪਾਕਿਸਤਾਨ-ਤਾਜ਼ਿਕਿਸਤਾਨ ਵਪਾਰ ਮੰਚ ਨੂੰ ਸੰਬੋਧਨ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਇਕ ਕਵੀ ਨੂੰ ਵਿਚਕਾਰ ਹੀ ਰੋਕ ਦਿੱਤਾ। ਜੀਓ ਟੀ. ਵੀ. ਦੀ ਰਿਪੋਰਟ ਮੁਤਾਬਕ, ਵੀਰਵਾਰ ਨੂੰ ਇਕ ਸਵਾਲ ਦੇ ਜਵਾਬ ਦੌਰਾਨ, ਇਕ ਵਿਅਕਤੀ ਨੇ ਪ੍ਰਧਾਨ ਮੰਤਰੀ ਦੀ ਆਲੋਚਨਾਤਮਕ ਕਵਿਤਾ ਸੁਣਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਅਮਰੀਕਾ-ਪਾਕਿ ਸਬੰਧਾਂ ’ਚ ਖ਼ਟਾਸ ਦੀ ਸ਼ੁਰੂਆਤ, ਇਮਰਾਨ ਬੋਲੇ- ਫੋਨ ਨਹੀਂ ਉਠਾ ਰਹੇ ਬਾਈਡੇਨ, ਇੰਨੀ ਬੇਰੁਖੀ ਪਹਿਲਾਂ ਕਦੇ ਨਹੀਂ ਸੀ

ਦਰਸ਼ਕਾਂ ਵਿਚਾਲੇ ਪਾਕਿਸਤਾਨੀ ਵਿਅਕਤੀ ਨੇ ਕਿਹਾ ਕਿ ਮੇਰੇ ਕੋਲ ਤੁਹਾਡੇ ਲਈ ਇਕ ਕਵਿਤਾ ਹੈ, (ਜੋ ਇਸ ਤਰ੍ਹਾਂ ਹੈ) ਇਤਨੇ ਜਾਲਿਮ ਨਾ ਬਨੋ, ਇਤਨਾ ਅਨਿਆਈ ਮਤ ਬਨੋ ਇਮਰਾਨ ਭਾਈ, ਉਹ ਤੁੰਮਾਹੇ ਲੀਏ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤੁਸੀਂ ਇਕ ਕੈਦੀ ਬਣ ਗਏ ਹੋ। ਜਦੋਂ ਤੁਸੀਂ ਕੰਟੇਨਰ ’ਤੇ (ਵਿਰੋਧ) ਕਰਦੇ ਸੀ ਤਾਂ ਤੁਸੀਂ ਮਹਾਨ ਹੁੰਦੇ ਸੀ। ਅਜੇ, ਸਾਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਤੁਸੀਂ ਆਪਣੇ-ਆਪ ਨੂੰ ਕਿਸ ਚੀਜ਼ ਵਿਚ ਸ਼ਾਮਲ ਕਰ ਲਿਆ ਹੈ। ਪਹਿਲਾਂ ਤਾਂ ਸਰਕਾਰੀ ਪਾਕਿਸਤਾਨ ਟੈਲੀਵਿਜਨ (ਪੀ. ਟੀ. ਵੀ.) ਨੇ ਉਨ੍ਹਾਂ ਦੀ ਕਵਿਤਾ ਕੱਟ ਦਿੱਤੀ ਅਤੇ ਫਿਰ ਖਾਨ ਨੇ ਉਨ੍ਹਾਂ ਨੂੰ ਵਿਚਾਲੇ ਹੀ ਰੋਕ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਰਪਾ ਵਪਾਰ ਨਾਲ ਜੁੜੇ ਮਾਮਲਿਆਂ ਬਾਰੇ ਗੱਲ ਕਰੋ। ਅਸੀਂ ਕਵਿਤਾ ਲਈ ਬਾਅਦ ਵਿਚ ਵੀ ਸਮਾਂ ਕੱਢ ਸਕਦੇ ਹਾਂ।

ਇਹ ਵੀ ਪੜ੍ਹੋ: ਯੂਰਪ ਸਮੇਤ ਹੋਰ ਦੇਸ਼ਾਂ ’ਚ ਯਾਤਰਾ ਪਾਬੰਦੀਆਂ ’ਚ ਢਿੱਲ ਨਾਲ ਭਾਰਤੀ ਮੁਸਾਫ਼ਰਾਂ ਦੀ ਗਿਣਤੀ ’ਚ ਭਾਰੀ ਉਛਾਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News