ਪੰਜਾਬੀ ਕੁੜੀ ਦੇ ਕਾਤਲ ਨੂੰ ਅਮਰੀਕੀ ਅਦਾਲਤ ਨੇ ਸੁਣਾਈ ਸਜ਼ਾ
Tuesday, Jan 15, 2019 - 05:41 PM (IST)
ਵਾਸ਼ਿੰਗਟਨ (ਏਜੰਸੀ)- ਭਾਰਤੀ ਮੂਲ ਦੀ ਡਾਕਟਰ ਜਸਜੋਤ ਸਿੰਹੋਟਾ ਦੀ ਜਨਵਰੀ 2017 ਨੂੰ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਸ ਨੂੰ ਮਾਰਨ ਵਾਲੇ ਵਿਅਕਤ ਨੇ ਆਪਣੀ ਗੱਡੀ ਦੀ ਵਿੰਡਸਕ੍ਰੀਨ ਤੋਂ ਓਸ ਨੂੰ ਹਟਾਇਆ ਨਹੀਂ ਸੀ। ਉਹ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਬਿਨਾਂ ਬੀਮਾ ਦੇ ਗੱਡੀ ਚਲਾਉਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸਕਾਟਲੈਂਡ ਯਾਰਡ ਨੇ ਸੋਮਵਾਰ ਨੂੰ ਕਿਹਾ ਕਿ 26 ਸਾਲ ਦੇ ਅਲੈਕਜ਼ੈਂਡਰ ਫਿਟਜਗੇਰਾਲਡ ਨੂੰ ਕਿੰਗਸਟਨ ਕ੍ਰਾਊਨ ਕੋਰਟ ਨੇ 10 ਮਹੀਨੇ ਦੀ ਸਜ਼ਾ ਸੁਣਾਈ ਹੈ ਕਿਉਂਕਿ ਉਹ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ।
ਮੁਲਜ਼ਮ ਦੀ ਸਜ਼ਾ ਨੂੰ ਕੋਰਟ ਨੇ 16 ਮਹੀਨੇ ਦੀ ਬਜਾਏ 10 ਮਹੀਨੇ ਕਰ ਦਿੱਤਾ ਹੈ। ਉਹ ਫਿਲਹਾਲ ਸਜ਼ਾ ਭੁਗਤ ਰਿਹਾ ਹੈ ਅਤੇ ਉਸ ਦੇ ਡਰਾਈਵਿੰਗ ਲਾਇਸੈਂਸ ਨੂੰ 23 ਮਹੀਨਿਆਂ ਤੱਕ ਲਈ ਅਯੋਗ ਕਰ ਦਿੱਤਾ ਹੈ। 30 ਸਾਲ ਦੀ ਸਿੰਹੋਟਾ ਇਕ ਡਾਕਟਰ ਸੀ, ਜੋ ਗਾਇਜ਼ ਐਂਟ ਸੈਂਟ ਥਾਮਸ ਨੈਸ਼ਨਲ ਹੈਲਥ ਸਰਵਿਸ ਟਰੱਸਟ ਵਿਚ ਕੰਮ ਕਰਦੀ ਸੀ। ਉਹ ਦੱਖਣੀ ਲੰਡਨ ਦੇ ਡਲਵਿਚ ਦੇ ਫੁੱਟਪਾਥ 'ਤੇ ਪੈਦਲ ਜਾ ਰਹੀ ਸੀ ਤਾਂ ਉਸੇ ਵੇਲੇ ਫਿਟਜਗੇਰਾਲਡ ਇਕ ਯੂਨੀਵਰਸਿਟੀ ਵਿਦਿਆਰਥੀ ਨੇ ਉਸ ਨੂੰ ਬਿਰਕਬੇਕ ਹਿਲ ਜੰਕਸ਼ਨ 'ਤੇ ਟੱਕਰ ਮਾਰ ਦਿੱਤੀ।
ਜਸਜੋਤ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਉਸ ਦੀ ਭੈਣ ਨੇਹਾ ਸੰਤਾਸਲੋ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਨਾਲ ਜਸਜੋਤ ਵਾਪਸ ਨਹੀਂ ਆਵੇਗੀ ਪਰ ਅੱਜ ਦੀ ਸਜ਼ਾ ਨਾਲ ਅਸੀਂ ਆਪਣੀ ਭੈਣ, ਉਸ ਦੀ ਜ਼ਿੰਦਗੀ ਅਤੇ ਉਸ ਨੇ ਜੋ ਹਾਸਲ ਕੀਤਾ ਉਸ 'ਤੇ ਫੋਕਸ ਕਰ ਸਕਦੇ ਹਾਂ। ਇਸ ਸਜ਼ਾ ਤੋਂ ਪਤਾ ਚੱਲਦਾ ਹੈ ਕਿ ਵਿੰਡਸਕ੍ਰੀਨ ਨੂੰ ਸਾਫ ਕਰਨਾ ਕਿੰਨਾ ਮਹੱਤਵਪੂਰਨ ਹੁੰਦਾ ਹੈ। ਉਹ ਵੀ ਠੰਡ ਦੇ ਮੌਸਮ ਵਿਚ।