ਪਾਕਿਸਤਾਨ ਤੇ ਤੁਰਕੀ ਨੇ ਸੰਯੁਕਤ ਫੌਜੀ ਅਭਿਆਸ ਕੀਤਾ ਸ਼ੁਰੂ

Wednesday, Feb 10, 2021 - 12:54 AM (IST)

ਪਾਕਿਸਤਾਨ ਤੇ ਤੁਰਕੀ ਨੇ ਸੰਯੁਕਤ ਫੌਜੀ ਅਭਿਆਸ ਕੀਤਾ ਸ਼ੁਰੂ

ਇਸਲਾਮਾਬਾਦ-ਪਾਕਿਸਤਾਨ ਦੇ ਉੱਤਰ ਪੱਛਮੀ ਖੇਤਰ 'ਚ ਮੰਗਲਵਾਰ ਨੂੰ ਪਾਕਿਸਤਾਨ ਅਤੇ ਤੁਰਕੀ ਦੇ ਵਿਸ਼ੇਸ਼ ਬਲਾਂ ਨੇ ਇਕ ਸੰਯੁਕਤ ਫੌਜੀ ਅਭਿਆਸ ਸ਼ੁਰੂ ਕੀਤਾ। ਇਹ ਅਭਿਆਸ ਤਿੰਨ ਹਫਤੇ ਤੱਕ ਚੱਲੇਗਾ। ਪਾਕਿਸਤਾਨ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਖੈਬਰ-ਪਖਤੂਨਖਵਾ ਸੂਬੇ 'ਚ ਤਰਬੇਲਾ 'ਚ ਪਾਕਿਸਤਾਨੀ ਫੌਜ ਦੇ ਵਿਸ਼ੇਸ਼ ਸੇਵਾ ਸਮੂਹ (ਐੱਸ.ਐੱਸ.ਜੀ.) ਮੁੱਖ ਦਫਤਰ 'ਚ ਅਭਿਆਸ ਦਾ ਉਦਘਾਟਨ ਸਮਾਰੋਹ ਆਯੋਜਿਤ ਹੋਇਆ।

ਇਹ ਵੀ ਪੜ੍ਹੋ -ਕਰਾਚੀ 'ਚ ਮਾਰਿਆ ਗਿਆ ਸ਼ੱਕੀ ਅੱਤਵਾਦੀ, ਪੰਜ ਗ੍ਰਿਫਤਾਰ

ਬਿਆਨ 'ਚ ਕਿਹਾ ਗਿਆ ਹੈ ਕਿ ਤੁਰਕੀ ਵਿਸ਼ੇਸ਼ ਬਲ ਅਤੇ ਪਾਕਿਸਤਾਨ ਫੌਜ ਦੇ ਐੱਸ.ਐੱਸ.ਜੀ. ਅਭਿਆਸ 'ਚ ਹਿੱਸਾ ਲੈ ਰਹੇ ਹਨ। ਅਭਿਆਸ ਦਾ ਉਦੇਸ਼ ਅੱਤਵਾਦ-ਰੋਕੂ ਕਾਰਵਾਈ, ਖੋਜਬੀਨ ਮੁਹਿੰਮ, ਸਰਚ ਅਭਿਆਨਾਂ ਵਰਗੇ ਖੇਤਰਾਂ 'ਚ ਵਿਸ਼ੇਸ਼ ਹੁਨਰ ਹਾਸਲ ਕਰਨਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਸੰਯੁਕਤ ਫੌਜੀ ਅਭਿਆਸ ਦੋਵਾਂ ਦੇਸ਼ਾਂ ਦਰਮਿਆਨ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ, ਉਭਰਦੇ ਫੌਜ ਆਧੁਨਿਕੀਕਰਨ ਅਤੇ ਸਹਿਯੋਗ ਨੂੰ ਅਪਣਾਉਣ 'ਚ ਵੀ ਮਦਦ ਕਰੇਗਾ। ਪਾਕਿਸਤਾਨ ਅਤੇ ਤੁਰਕੀ ਨੇ ਹਾਲ ਦੇ ਸਾਲਾਂ 'ਚ ਰੱਖਿਆ ਅਤੇ ਫੌਜੀ ਸਹਿਯੋਗ ਵਧਾਇਆ ਹੈ।

ਇਹ ਵੀ ਪੜ੍ਹੋ -ਪਾਕਿ ਕਿਸਾਨ ਨੇਤਾ ਗ੍ਰਿਫਤਾਰ, PMLN ਪ੍ਰਧਾਨ ਬੋਲੇ-'ਇਮਰਾਨ ਤੇ ਮੋਦੀ ਕਿਸਾਨਾਂ ਦੇ ਦੁਸ਼ਮਣ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News