ਪਾਕਿ ਨੇ ਕੀਤਾ ਬੁਮਰਾਹ ਨੂੰ ਟ੍ਰੋਲ ਤਾਂ ਭਾਰਤੀ ਫੈਂਸ ਨੇ ਦਿੱਤਾ ਮੁੰਹਤੋੜ ਜਵਾਬ

4/4/2020 3:20:52 PM

ਇਸਲਾਮਬਾਦ : ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੀ ਲੱਗਭਗ ਇਕ ਤਿਹਾਈ ਆਬਾਦੀ ਘਰਾਂ ਵਿਚ ਬੰਦ ਹੈ। ਚੀਨ, ਯੂਰਪ, ਅਮਰੀਕਾ ਅਤੇ ਭਾਰਤ ਤੋਂ ਬਾਅਦ ਹੁਣ ਪਾਕਿਸਤਾਨ ਵਿਚ ਵੀ ਪਹੁੰਚ ਗਿਆ ਹੈ। ਕੋਰੋਨਾ ਵਾਇਰਸ ਕਾਰਨ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਸੈਮੀਫਾਈਨਲ ਅਤੇ ਫਾਈਨਲ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਪੀ. ਐੱਸ. ਐੱਲ. ਦੀ ਟੀਮ ਇਸਲਾਮਾਬਾਦ ਯੂਨਾਈਟਡ ਨੇ ਇਕ ਟਵੀਟ ਕੀਤਾ, ਜਿਸ ਵਿਚ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਤਸਵੀਰ ਹੈ।

ਦਰਅਸਲ, ਇਸਲਾਮਾਬਾਦ ਨੇ ਟਵੀਟ ਨਾਲ ਬੁਮਰਾਹ ਨੂੰ ਟ੍ਰੋਲ ਕੀਤਾ। ਤਸਵੀਰ 2017 ਚੈਂਪੀਅਨਜ਼ ਟਰਾਫੀ ਦੀ ਹੈ। ਤਦ ਬੁਮਰਾਹ ਨੇ ਨੋ ਬਾਲ ਸੁੱਟੀ ਸੀ। ਇਸਲਾਮਾਬਾਦ ਨੇ ਇਸ ਤਸਵੀਰ ਨੂੰ ਅਪਲੋਡ ਕਰ ਕੇ ਬੁਮਰਾਹ ਨੂੰ ਆਪਣੀ ਸੀਮਾ ਨਾ ਪਾਰ ਕਰਨ ਦੀ ਸਲਾਹ ਦਿੱਤੀ। ਇਹ ਮਹਿੰਗਾ ਸਾਬਤ ਹੋ ਸਕਦਾ ਹੈ। ਬੇਵਜ੍ਹਾ ਆਪਣੇ ਘਰਾਂ ’ਚੋਂ ਬਾਹਰ ਨਾ ਨਿਕਲੋ। ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਪਰ ਦਿਲੋਂ ਕਰੀਬ ਰਹੋ।

ਇਸ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੇ ਜਵਾਬ ਦੇਣ ’ਚ ਦੇਰੀ ਨਹੀਂ ਕੀਤੀ। ਇਕ ਫੈਨ ਨੇ ਮੁਹੰਮਦ ਆਮਿਰ ਦੀ ਇਕ ਤਸਵੀਰ ਪੋਸਟ ਕੀਤੀ। ਇਹ 2010 ਵਿਚ ਲਾਰਡਸ ਵਿਚ ਇੰਗਲੈਂਡ ਖਿਲਾਫ ਖੇਡੇ ਗਏ ਟੈਸਟ ਦੌਰਾਨ ਦੀ ਹੈ। ਤਦ ਮੁਹੰਮਦ ਆਮਿਰ ਨੇ ਜਾਣ ਬੁੱਝ ਕੇ ਨੋ ਬਾਲ ਕੀਤੀ ਸੀ। ਬਾਅਦ ਵਿਚ ਬ੍ਰਿਟਿਸ਼ ਅਖਬਾਰ ਨੇ ਖੁਲਾਸਾ ਕੀਤਾ ਸੀ ਕਿ ਉਹ ਨੋ ਬਾਲ ਫਿਕਸਿੰਗ ਦਾ ਇਕ ਹਿੱਸਾ ਸੀ, ਜਿਸ ਤੋਂ ਬਾਅਦ ਆਮਿਰ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ। ਇਸ ਵਿਚ ਮੁਹੰਮਦ ਆਸਿਫ ਵੀ ਸ਼ਾਮਲ ਸੀ। ਭਾਰਤੀ ਫੈਨ ਨੇ ਲਿਖਿਆ, ‘‘ਅੰਦਰ ਰਹੋ, ਸੁਰੱਖਿਅਤ ਰਹੋ ਜਾਂ ਫਿਰ 5 ਸਾਲ ਜੇਲ ਜਾਓ।’’

PunjabKesari

ਦਰਅਸਲ, ਬੁਮਰਾਹ ਦੀ ਜਿਸ ਤਸਵੀਰ ਨੂੰ ਇਸਲਾਮਾਬਾਦ ਨੇ ਵਾਇਰਲ ਕੀਤਾ ਹੈ, ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਫਾਈਨਲ ਮੁਕਾਬਲੇ ਦੀ ਹੈ। ਉਸ ਗੇਂਦ ’ਤੇ ਫਖਰ ਜਮਾਂ ਦਾ ਕੈਚ ਛੁੱਟਿਆ ਸੀ। ਫਖਰ ਨੇ ਮੈਚ ਵਿਚ ਸੈਂਕੜਾ ਲਾਇਆ ਸੀ। ਉਸ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਪਾਕਿਸਤਾਨ ਦੀ ਟੀਮ ਫਾਈਨਲ ਜਿੱਤਣ ਵਿਚ ਸਫਲ ਰਹੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Ranjit

Edited By Ranjit