ਪਾਕਿ ਦੀ ਨਾਪਾਕ ਹਰਕਤ, 22 ਲੱਖ ਹਿੰਦੂਆਂ ਨੂੰ ਵੰਡਣ ਦੀ ਕੋਸ਼ਿਸ਼, ਸਿੱਖਾਂ ਨੂੰ ਕੀਤਾ ਅਣਗੌਲਿਆ
Tuesday, Mar 28, 2023 - 12:29 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਰਕਾਰ ਦੀ ਘੱਟ ਗਿਣਤੀ ਹਿੰਦੂ ਅਤੇ ਸਿੱਖਾਂ ਨੂੰ ਲੈ ਕੇ ਨਵੀਂ ਸਾਜਿਸ ਸਾਹਮਣੇ ਆਈ ਹੈ। ਪਾਕਿਸਤਾਨ ਵਿੱਚ ਹਿੰਦੂਆਂ ਦੀ ਆਬਾਦੀ ਲਗਾਤਾਰ ਘਟਦੀ ਜਾ ਰਹੀ ਹੈ। ਇੱਕ ਅੰਕੜੇ ਮੁਤਾਬਕ ਪਾਕਿਸਤਾਨ ਵਿੱਚ 22 ਲੱਖ 10 ਹਜ਼ਾਰ ਹਿੰਦੂ ਹਨ, ਜੋ ਕੁੱਲ ਆਬਾਦੀ ਦਾ ਇੱਕ ਫੀਸਦੀ ਤੋਂ ਵੱਧ ਹੈ। ਆਪਣੀਆਂ ਘੱਟ ਗਿਣਤੀਆਂ ਦੇ ਹੱਕ ਖੋਹਣ ਵਾਲਾ ਪਾਕਿਸਤਾਨ ਹੁਣ ਇੰਨੀ ਛੋਟੀ ਆਬਾਦੀ ਤੋਂ ਵੀ ਡਰ ਰਿਹਾ ਹੈ। ਹੁਣ ਪਾਕਿਸਤਾਨ ਦੀ ਸਰਕਾਰ ਹਿੰਦੂਆਂ ਨੂੰ ਵੰਡਣ ਵਿੱਚ ਲੱਗੀ ਹੋਈ ਹੈ। ਸ਼ਹਿਬਾਜ਼ ਸ਼ਰੀਫ ਸਰਕਾਰ ਨੇ ਮਰਦਮਸ਼ੁਮਾਰੀ ਫਾਰਮ ਵਿੱਚ ਧਰਮ ਦੇ ਵਿਕਲਪ ਵਿਚ ਅਨੁਸੂਚਿਤ ਜਾਤੀ ਦਾ ਵੀ ਵਿਕਲਪ ਰੱਖਿਆ ਹੈ।
ਪਾਕਿਸਤਾਨੀ ਪੱਤਰਕਾਰ ਵੀਂਗਸ ਨੇ ਇੱਕ ਟਵੀਟ ਵਿੱਚ ਲਿਖਿਆ ਕਿ 'ਪਾਕਿਸਤਾਨ ਦੀ ਮਰਦਮਸ਼ੁਮਾਰੀ ਵਿੱਚ ਅਨੁਸੂਚਿਤ ਜਾਤੀ ਨੂੰ ਇੱਕ ਧਰਮ ਵਜੋਂ ਦਰਸਾਇਆ ਗਿਆ ਹੈ। ਕੀ ਉਹ ਸਾਨੂੰ SC ਨੂੰ ਧਰਮ ਦੇ ਤੌਰ 'ਤੇ ਦੱਸਣਗੇ? ਇਹ ਹਿੰਦੂਆਂ ਦੀ ਵੰਡ ਹੈ ਜੋ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਜੇਕਰ ਸਰਕਾਰ ਹਿੰਦੂਆਂ ਦੀ ਰੱਖਿਆ ਨਹੀਂ ਕਰ ਸਕਦੀ ਤਾਂ ਉਨ੍ਹਾਂ ਨੂੰ ਵੰਡਣਾ ਬੰਦ ਕਰ ਦੇਣਾ ਚਾਹੀਦਾ ਹੈ। ਕਿੱਥੇ ਹੈ ਸਿੰਧ ਸਰਕਾਰ? ਉਨ੍ਹਾਂ ਮਰਦਮਸ਼ੁਮਾਰੀ ਨਾਲ ਸਬੰਧਤ ਫਾਰਮ ਸਾਂਝਾ ਕੀਤਾ, ਜਿਸ ਵਿੱਚ ਧਰਮ ਦੇ ਵਿਕਲਪ ਵਿੱਚ ਮੁਸਲਿਮ, ਇਸਾਈ, ਹਿੰਦੂ, ਅਹਿਮਦੀ, ਅਨੁਸੂਚਿਤ ਜਾਤੀ ਅਤੇ ਹੋਰਾਂ ਦਾ ਵਿਕਲਪ ਦਿੱਤਾ ਗਿਆ ਹੈ।
ਪਾਕਿਸਤਾਨ ਵਿੱਚ 5% ਘੱਟ ਗਿਣਤੀ
ਪਾਕਿਸਤਾਨ ਨੇ ਮਾਰਚ ਵਿੱਚ ਪਹਿਲੀ ਵਾਰ ਡਿਜੀਟਲ ਜਨਗਣਨਾ ਸ਼ੁਰੂ ਕੀਤੀ। ਸ਼ਹਿਬਾਜ਼ ਸਰਕਾਰ ਦਾ ਕਹਿਣਾ ਹੈ ਕਿ ਅੱਗੇ ਦੀਆਂ ਯੋਜਨਾਵਾਂ ਬਣਾਉਣ ਵਿਚ ਇਹ ਮਹੱਤਵਪੂਰਨ ਹੋਵੇਗਾ। ਸੈਂਟਰ ਫਾਰ ਪੀਸ ਐਂਡ ਜਸਟਿਸ ਪਾਕਿਸਤਾਨ ਦੀ ਰਿਪੋਰਟ ਅਨੁਸਾਰ ਹਿੰਦੂਆਂ ਦੀ ਆਬਾਦੀ 22,10,566 ਹੈ। ਇਹ ਦੇਸ਼ ਦੀ ਰਜਿਸਟਰਡ ਆਬਾਦੀ ਦਾ 1.18 ਫੀਸਦੀ ਹੈ। ਪਾਕਿਸਤਾਨ ਵਿੱਚ ਨਾਦਰਾ ਦੀ ਰਿਪੋਰਟ ਅਨੁਸਾਰ ਘੱਟ ਗਿਣਤੀਆਂ ਪੰਜ ਫੀਸਦੀ ਹਨ। ਇਸ ਦੇ ਨਾਲ ਹੀ ਇਸ ਵਿੱਚ ਸਭ ਤੋਂ ਵੱਧ ਆਬਾਦੀ ਹਿੰਦੂਆਂ ਦੀ ਹੈ। ਮੁਸਲਮਾਨਾਂ ਦੀ ਆਬਾਦੀ 18 ਲੱਖ 25 ਹਜ਼ਾਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਬਚਾਅ ਜਹਾਜ਼ ਦੁਆਰਾ ਬਚਾਏ ਗਏ ਪਾਕਿਸਤਾਨੀ ਲੋਕਾਂ ਸਮੇਤ 190 ਪ੍ਰਵਾਸੀ
ਫਾਰਮ ਵਿੱਚ ਸਿੱਖਾਂ ਲਈ ਕੋਈ ਵਿਕਲਪ ਨਹੀਂ
ਪਾਕਿਸਤਾਨ ਵਿੱਚ ਕਿਸੇ ਸਮੇਂ ਸਿੱਖ ਵੱਡੀ ਗਿਣਤੀ ਵਿੱਚ ਸਨ। ਪਰ ਇਸ ਜਨਗਣਨਾ ਫਾਰਮ ਵਿੱਚ ਸਿੱਖਾਂ ਦਾ ਕੋਈ ਵਿਕਲਪ ਨਹੀਂ ਹੈ। ਸਿੱਖਾਂ ਦੀ ਆਬਾਦੀ 74,130 ਹੈ। ਈਸਾਈ ਆਬਾਦੀ 18 ਲੱਖ 73 ਹਜ਼ਾਰ, ਅਹਿਮਦੀ ਆਬਾਦੀ 1.88 ਲੱਖ ਹੈ। ਪਾਕਿਸਤਾਨ ਵਿੱਚ 3917 ਪਾਰਸੀ ਹਨ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਵਿਚ 11 ਘੱਟ ਗਿਣਤੀਆਂ ਹਨ। ਇਸ ਦੇ ਨਾਲ ਹੀ 1,400 ਲੋਕ ਆਪਣੇ ਆਪ ਨੂੰ ਨਾਸਤਿਕ ਘੋਸ਼ਿਤ ਕਰਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।