ਇਟਲੀ ’ਚ ਪਾਕਿਸਤਾਨ ਦੀ ਟ੍ਰੈਵਲ ਏਜੰਸੀ ਵਲੋਂ ਭਾਰਤੀ ਲੋਕਾਂ ਨਾਲ ਧੋਖਾਦੇਹੀ

Sunday, Dec 15, 2019 - 09:11 PM (IST)

ਇਟਲੀ ’ਚ ਪਾਕਿਸਤਾਨ ਦੀ ਟ੍ਰੈਵਲ ਏਜੰਸੀ ਵਲੋਂ ਭਾਰਤੀ ਲੋਕਾਂ ਨਾਲ ਧੋਖਾਦੇਹੀ

ਮਿਲਾਨ (ਟੇਕ ਚੰਦ ਜਗਤਪੁਰ)–ਇਟਲੀ ਦੇ ਸ਼ਹਿਰ ਬ੍ਰੇਸ਼ੀਆ ਨਾਲ ਸਬੰਧਿਤ ਪਾਕਿਸਤਾਨ ਦੀ ਇਕ ਟ੍ਰੈਵਲਿੰਗ ਏਜੰਸੀ ਵਲੋਂ ਭਾਰਤੀ ਮੁਸਾਫਰਾਂ ਨਾਲ ਏਅਰਲਾਈਨਜ਼ ਦੀਆਂ ਨਕਲੀ ਟਿਕਟਾਂ ਵੇਚ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਟ੍ਰੈਵਲ ਏਜੰਸੀ ਦਾ ਮਾਲਕ ਹੁਣ ਫਰਾਰ ਹੈ। ਦੱਸਣਯੋਗ ਹੈ ਕਿ ਬ੍ਰੇਸ਼ੀਆ ਅਤੇ ਆਸਪਾਸ ’ਚ ਵੱਡੀ ਗਿਣਤੀ ’ਚ ਰਹਿੰਦੇ ਭਾਰਤੀ ਲੋਕਾਂ ਨੇ ਉਕਤ ਏਜੰਸੀ ਕੋਲੋਂ ਟਿਕਟਾਂ ਬੁੱਕ ਕਰਵਾਈਆਂ ਸਨ ਪਰ ਇਹ ਸਾਰੀਆਂ ਟਿਕਟਾਂ ਨਕਲੀ ਨਿਕਲੀਆਂ ਅਤੇ ਮੁਸਾਫਰਾਂ ਨੂੰ ਏਅਰਪੋਰਟ ਤੋਂ ਨਿਰਾਸ਼ ਹੋ ਕੇ ਘਰਾਂ ਨੂੰ ਪਰਤਣਾ ਪਿਆ, ਜਿਸ ਨਾਲ ਭਾਰਤੀ ਮੁਸਾਫਰਾਂ ਨੂੰ ਜਿਥੇ ਆਰਥਿਕ ਪੱਖ ਤੋਂ ਭਾਰੀ ਨੁਕਸਾਨ ਹੋਇਆ, ਉੱਥੇ ਉਨ੍ਹਾਂ ਦੇ ਸਮੇਂ ਦਾ ਵੀ ਨੁਕਸਾਨ ਹੋਇਆ। ਉੱਧਰ ਟ੍ਰੈਵਲ ਏਜੰਸੀ ਦੀ ਇਸ ਠੱਗੀ ਦਾ ਜਿਥੇ ਸ਼ੋਸ਼ਲ ਮੀਡੀਆ ’ਤੇ ਕਾਫੀ ਭੰਡੀ ਪ੍ਰਚਾਰ ਹੋਇਆ, ਉੱਥੇ ਭਾਰਤੀ ਭਾਈਚਾਰੇ ਦੁਆਰਾ ਭਾਰੀ ਰੋਸ ਪ੍ਰਦਰਸ਼ਨ ਕਰ ਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜੇ ਜਾਣ ਦੀ ਮੰਗ ਵੀ ਕੀਤੀ ਗਈ।


author

Sunny Mehra

Content Editor

Related News