ਪਾਕਿਸਤਾਨ ਨੇ ਬਾਬਰ ਕਰੂਜ਼ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

Tuesday, Dec 21, 2021 - 05:41 PM (IST)

ਪਾਕਿਸਤਾਨ ਨੇ ਬਾਬਰ ਕਰੂਜ਼ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

ਇਸਲਾਮਾਬਾਦ (ਯੂ ਐੱਨ.ਆਈ.): ਪਾਕਿਸਤਾਨ ਨੇ ਮੰਗਲਵਾਰ ਨੂੰ ਆਪਣੇ ਦੇਸ਼ ਵਿਚ ਬਣੀ ਬਾਬਰ ਕਰੂਜ਼ ਮਿਜ਼ਾਈਲ 1ਬੀ ਦਾ ਸਫਲ ਪ੍ਰੀਖਣ ਕੀਤਾ। ਇੰਟਰਸਰਵਿਸ ਪਬਲਿਕ ਰਿਲੇਸ਼ਨਜ਼ ਨੇ ਦੱਸਿਆ ਕਿ ਮਿਜ਼ਾਈਲ ਪ੍ਰੀਖਣ ਮੌਕੇ ਨੈਸ਼ਨਲ ਇੰਜੀਨੀਅਰਿੰਗ ਅਤੇ ਵਿਗਿਆਨਕ ਕਮਿਸ਼ਨ ਦੇ ਪ੍ਰਧਾਨ ਡਾਕਟਰ ਰਾਜਾ ਸਮਰ, ਆਰਮੀ ਸਟ੍ਰੈਟਜਿਕ ਫੋਰਸ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਮੁਹੰਮਦ ਅਲੀ, ਸੀਨੀਅਰ ਫ਼ੌਜੀ ਅਧਿਕਾਰੀ, ਵਿਗਿਆਨੀ ਅਤੇ ਰਣਨੀਤਕ ਸੰਸਥਾਵਾਂ ਦੇ ਇੰਜੀਨੀਅਰ ਮੌਜੂਦ ਸਨ। ਰਾਸ਼ਟਰਪਤੀ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਟੈਸਟ ਲਈ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ ਹੈ।

ਪੜ੍ਹੋ ਇਹ ਅਹਿਮ ਖਬਰ- ਮੌਬ ਲਿੰਚਿੰਗ ਮਾਮਲਾ : ਪਾਕਿ ਦੀ ਚੋਟੀ ਦੀ ਧਾਰਮਿਕ ਸੰਸਥਾ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ 


author

Vandana

Content Editor

Related News