ਪਾਕਿਸਤਾਨ: ਪੁਲਸ ਵੈਨ ਨੇੜੇ ਧਮਾਕਾ, 6 ਪੁਲਸ ਅਧਿਕਾਰੀਆਂ ਦੀ ਮੌਤ ਤੇ 22 ਲੋਕ ਜ਼ਖਮੀ

Monday, Jan 08, 2024 - 01:54 PM (IST)

ਪਾਕਿਸਤਾਨ: ਪੁਲਸ ਵੈਨ ਨੇੜੇ ਧਮਾਕਾ, 6 ਪੁਲਸ ਅਧਿਕਾਰੀਆਂ ਦੀ ਮੌਤ ਤੇ 22 ਲੋਕ ਜ਼ਖਮੀ

ਇਸਲਾਮਾਬਾਦ (ਏ.ਐਨ.ਆਈ.): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਬਾਜੌਰ ਜ਼ਿਲ੍ਹੇ ਦੀ ਮਾਮੁੰਦ ਤਹਿਸੀਲ ਵਿਚ ਸੋਮਵਾਰ ਨੂੰ ਇਕ ਪੁਲਸ ਵੈਨ ਨੇੜੇ ਧਮਾਕਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਧਮਾਕੇ ਵਿਚ ਛੇ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 22 ਲੋਕ ਜ਼ਖਮੀ ਹੋ ਗਏ। ਡਾਨ ਅਖ਼ਬਾਰ ਨੇ ਬਚਾਅ ਅਤੇ ਹਸਪਤਾਲ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।

ਬਜੌਰ ਪੁਲਸ ਦੇ ਬੁਲਾਰੇ ਇਸਰਾਰ ਅਹਿਮਦ ਨੇ ਪੁਲਸ ਅਧਿਕਾਰੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ। ਡਾਨ ਦੀ ਰਿਪੋਰਟ ਮੁਤਾਬਕ ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਧਮਾਕੇ 'ਚ 22 ਲੋਕ ਜ਼ਖਮੀ ਹੋਏ ਹਨ। ਖਾਰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ (ਡੀ.ਐਚ.ਕਿਊ) ਦੇ ਮੈਡੀਕਲ ਸੁਪਰਡੈਂਟ ਵਜ਼ੀਰ ਖ਼ਾਨ ਸਫ਼ੀ ਨੇ ਦੱਸਿਆ ਕਿ ਜ਼ਖ਼ਮੀ ਹੋਏ 22 ਵਿਅਕਤੀਆਂ ਵਿੱਚੋਂ 12 ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ 10 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕਾਂ ਨੂੰ ਪੇਸ਼ਾਵਰ ਦੀ ਮੈਡੀਕਲ ਸਹੂਲਤ ਲਈ ਰੈਫਰ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿ ਮੂਲ ਦੀ ਖੀਦੀਜਾ ਆਲਮ ਨੇ ਕੈਲੀਫੋਰਨੀਆ ਕਮਿਸ਼ਨ ਦੇ ਮੁਖੀ ਵਜੋਂ ਚੁੱਕ ਸਹੁੰ

ਮਲਕੰਦ ਡਿਵੀਜ਼ਨ ਦੇ ਕਮਿਸ਼ਨਰ ਸਾਕਿਬ ਰਜ਼ਾ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਖੇਤਰ ਵਿੱਚ ਚੱਲ ਰਹੀ ਪੋਲੀਓ ਮੁਹਿੰਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਨੇ ਅੱਗੇ ਕਿਹਾ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਲੋਕਾਂ ਨੂੰ ਪੇਸ਼ਾਵਰ ਲਿਜਾਇਆ ਗਿਆ ਅਤੇ ਖੇਤਰ ਨੂੰ ਦੀ ਘੇਰਾਬੰਦੀ ਕਰ ਦਿੱਤੀ ਗਈ। ਇੱਕ ਬਿਆਨ ਵਿੱਚ ਬਚਾਅ 1122 ਨੇ ਕਿਹਾ ਕਿ ਮੋਹਮੰਦ ਅਤੇ ਲੋਅਰ ਦੀਰ ਜ਼ਿਲ੍ਹਿਆਂ ਵਿੱਚ ਬਚਾਅ ਟੀਮਾਂ ਨੂੰ "ਅਲਰਟ" 'ਤੇ ਰੱਖਿਆ ਗਿਆ ਹੈ।

ਇੱਕ ਬਿਆਨ ਵਿੱਚ ਖੈਬਰ ਪਖਤੂਨਖਵਾ ਦੇ ਕੇਅਰਟੇਕਰ ਮੁੱਖ ਮੰਤਰੀ ਜਸਟਿਸ (ਸੇਵਾਮੁਕਤ) ਅਰਸ਼ਦ ਹੁਸੈਨ ਸ਼ਾਹ ਨੇ ਧਮਾਕੇ ਦੀ ਨਿੰਦਾ ਕੀਤੀ ਤੇ ਪੁਲਸ ਅਧਿਕਾਰੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਸ਼ਾਹ ਨੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਸਮੇਂ ਸਿਰ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਸ ਨੇ ਕਿਹਾ, "ਇਸ ਤਰ੍ਹਾਂ ਦੀਆਂ ਕਾਇਰਤਾਪੂਰਨ ਘਟਨਾਵਾਂ ਨਾਲ ਪੁਲਸ ਦਾ ਮਨੋਬਲ ਨਹੀਂ ਟੁੱਟੇਗਾ"। ਉਸਨੇ ਜ਼ੋਰ ਦੇ ਕੇ ਕਿਹਾ ਕਿ ਖੈਬਰ ਪਖਤੂਨਖਵਾ ਪੁਲਸ ਨੇ ਲੋਕਾਂ ਦੀਆਂ ਜਾਨਾਂ ਦੀ ਰਾਖੀ ਲਈ "ਸਦੀਵੀ ਕੁਰਬਾਨੀਆਂ" ਦਿੱਤੀਆਂ ਹਨ ਅਤੇ ਦੁਖੀ ਪਰਿਵਾਰਾਂ ਨੂੰ "ਹਰ ਸੰਭਵ ਸਹਾਇਤਾ" ਪ੍ਰਦਾਨ ਕਰਨ ਦੀ ਸਹੁੰ ਖਾਧੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News