ਪੋਤਾ-ਪੋਤੀ ਦੀ ਸਕੂਲ ਵੈਨ ਨੇ ਲੈ ਲਈ ਦਾਦੇ ਦੀ ਜਾਨ!
Sunday, Dec 22, 2024 - 03:11 PM (IST)

ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਪਿੰਡ ਮਿਰਜਾ ਪੱਤੀ ਨਮੋਲ ਦੇ ਮੌਜੂਦਾ ਸਰਪੰਚ ਦੀ ਇਕ ਨਿੱਜੀ ਸਕੂਲ ਦੀ ਸਕੂਲ ਵੈਨ ਦੀ ਚਪੇਟ ’ਚ ਆਉਣ ਕਾਰਨ ਮੌਤ ਹੋ ਗਈ। ਇਸ ਸਬੰਧੀ ਥਾਣਾ ਚੀਮਾ ਦੇ ਹੌਲਦਾਰ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀਵਾਰ ਸਵੇਰੇ ਜਦੋਂ ਮੌਜੂਦਾ ਸਰਪੰਚ ਹਰਬੰਸ ਕੌਰ (63 ਸਾਲ) ਆਪਣੇ ਪੋਤਾ-ਪੋਤੀ ਨੂੰ ਸਕੂਲ ਵੈਨ ’ਚ ਚੜ੍ਹਾਉਣ ਲਈ ਗਏ ਸਨ।
ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ 'ਚ ਰੱਦ ਹੋਈ ਮਿਊਂਸਿਪਲ ਚੋਣ, ਕੱਲ੍ਹ ਦੁਬਾਰਾ ਹੋਵੇਗੀ ਵੋਟਿੰਗ
ਬੱਚਿਆਂ ਨੂੰ ਸਕੂਲ ਵੈਨ ’ਚ ਚੜ੍ਹਾਉਣ ਤੋਂ ਬਾਅਦ ਜਦੋਂ ਵੈਨ ਦੇ ਡਰਾਈਵਰ ਨੇ ਤੇਜ਼ੀ ਤੇ ਲਾਪ੍ਰਵਾਹੀ ਨਾਲ ਵੈਨ ਨੂੰ ਤੋਰਿਆ ਤਾਂ ਸਰਪੰਚ ਹਰਬੰਸ ਕੌਰ ਵੈਨ ਦੀ ਚਪੇਟ ’ਚ ਆ ਗਏ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਰਪੰਚ ਹਰਬੰਸ ਕੌਰ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ ਅਤੇ ਵੈਨ ਦੇ ਡਰਾਈਵਰ ’ਤੇ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8