ਪੰਜਾਬ ਪੁਲਸ ''ਚ ਤਾਇਨਾਤ ASI ਦੀ ਦਰਦਨਾਕ ਮੌਤ
Thursday, Dec 12, 2024 - 03:03 PM (IST)
ਤਰਨਤਾਰਨ (ਰਮਨ)- ਪੰਜਾਬ ਪੁਲਸ 'ਚ ਤਾਇਨਾਤ ਏ.ਐੱਸ.ਆਈ ਦੀ ਰੇਲ ਗੱਡੀ ਹੇਠਾਂ ਆਉਣ ਦੌਰਾਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਆਪਣੀ ਸਿਹਤ ਠੀਕ ਨਾ ਹੋਣ ਦੇ ਚਲਦਿਆਂ ਕਿਸੇ ਡਾਕਟਰ ਪਾਸੋਂ ਆਪਣੀ ਦਵਾਈ ਲੈ ਕੇ ਘਰ ਵਾਪਸ ਪਰਤ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਅੰਮ੍ਰਿਤਸਰ ਹਵਾਈ ਅੱਡੇ ਤੋਂ ਇਸ ਤਾਰੀਖ ਨੂੰ ਸ਼ੁਰੂ ਹੋਣਗੀਆਂ ਨਵੀਂਆਂ ਉਡਾਣਾਂ
ਇਸ ਦੌਰਾਨ ਅੱਜ ਕਰੀਬ ਸਵੇਰੇ 8:30 ਵਜੇ ਖੇਮ ਕਰਨ ਤੋਂ ਅੰਮ੍ਰਿਤਸਰ ਜਾਣ ਵਾਲੀ ਰੇਲਵੇ ਡੀ. ਐੱਮ. ਯੂ. ਗੱਡੀ ਜਦੋਂ ਪਿੰਡ ਕਕਾ ਕੰਡਿਆਲਾ ਰੇਲਵੇ ਫਾਟਕ ਨਜ਼ਦੀਕ ਪੁੱਜੀ ਤਾਂ ਏ. ਐੱਸ. ਆਈ. ਲਖਵਿੰਦਰ ਸਿੰਘ ਰੇਲਵੇ ਲਾਈਨ ਕਰਾਸ ਕਰਨ ਸਮੇਂ ਗੱਡੀ ਹੇਠਾਂ ਆ ਗਿਆ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਰੇਲਵੇ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8