ਗਊਆਂ ਦੀ ਮੌਤ ਬਣੀ ਪਹੇਲੀ, ਸੋਸ਼ਲ ਮੀਡੀਆ ''ਤੇ ਉੱਡੀ ਅਫ਼ਵਾਹ ਨੂੰ ਲੈ ਕੇ ਪੁਲਸ ਦਾ ਸਖ਼ਤ ਐਕਸ਼ਨ

Wednesday, Dec 11, 2024 - 11:59 AM (IST)

ਫਗਵਾੜਾ (ਜਲੋਟਾ)-ਫਗਵਾੜਾ ਦੀ ਸ਼੍ਰੀ ਕ੍ਰਿਸ਼ਨ ਗਊਸ਼ਾਲਾ 'ਚ ਜ਼ਹਿਰੀਲਾ ਪਦਾਰਥ ਖਾਣ ਨਾਲ ਮਰਨ ਵਾਲੀਆਂ ਗਊਆਂ ਦੀ ਗਿਣਤੀ 22 ਤੋਂ ਵਧ ਕੇ 23 ਹੋ ਗਈ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਇਕ ਹੋਰ ਗਊ ਮਾਤਾ ਦੀ ਮੌਤ ਹੋ ਗਈ ਹੈ, ਜਿਸ ਦਾ ਅੰਤਿਮ ਸੰਸਕਾਰ ਸਥਾਨਕ ਹੁਸ਼ਿਆਰਪੁਰ ਰੋਡ 'ਤੇ ਨਗਰ ਨਿਗਮ ਦੀ ਥਾਂ 'ਤੇ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਹਿੰਦੂ ਸੰਗਠਨਾਂ ਨੇ ਪੂਰੇ ਰੀਤੀ-ਰਿਵਾਜਾਂ ਨਾਲ ਕੀਤਾ ਹੈ। ਹਿੰਦੂ ਨੇਤਾ ਇੰਦਰਜੀਤ ਕਰਵਾਲ ਸਮੇਤ ਹਿੰਦੂ ਸੰਗਠਨਾਂ ਦੇ ਨੇਤਾਵਾਂ ਨੇ ਕਿਹਾ ਕਿ ਮੰਗਲਵਾਰ ਸਵੇਰੇ ਇਕ ਹੋਰ ਗਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ- ਵਿਆਹ ਦੇ ਤੀਜੇ ਦਿਨ ਸੱਜਰੀ ਵਿਆਹੀ ਲਾੜੀ ਨੇ ਕਰ 'ਤਾ ਕਾਂਡ, ਕਰਤੂਤ ਦੇਖ ਹੈਰਾਨ ਰਹਿ ਗਿਆ ਪਰਿਵਾਰ

ਹੁਣ ਤੱਕ ਕੁੱਲ੍ਹ 23 ਗਊਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਈ ਗਊਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਸਰਕਾਰੀ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਹੈ। ਇਸ ਦੌਰਾਨ ਵੱਡਾ ਸਵਾਲ ਇਹੋ ਹੈ ਕਿ ਜ਼ਹਿਰ ਨਾਲ ਮਰਨ ਵਾਲੀਆਂ 23 ਗਊਆਂ ਦੇ ਪਿੱਛੇ ਕੀ ਰਾਜ਼ ਹੈ ਅਤੇ ਜੇਕਰ ਉਨ੍ਹਾਂ ਨੂੰ ਕਥਿਤ ਤੌਰ 'ਤੇ ਜ਼ਹਿਰ ਦਿੱਤਾ ਗਿਆ ਹੈ ਤਾਂ ਇਹ ਕਿਸ ਨੇ ਦਿੱਤਾ ਹੈ ਅਤੇ ਕਿਉਂ? ਕਿਤੇ ਇੰਝ ਤਾਂ ਨਹੀਂ ਹੋਇਆ ਹੈ ਕਿ ਗਊਆਂ ਨੇ ਜੋ ਚਾਰਾ ਖਾਧਾ ਸੀ ਉਹ ਹੀ ਜ਼ਹਿਰੀਲਾ ਸੀ? ਦੱਸਣਯੋਗ ਹੈ ਕਿ ਫਗਵਾੜਾ ਪੁਲਸ ਨੇ ਉਸ ਟਾਲ ਦੇ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਹੈ ਜਿੱਥੋਂ ਗਊਆਂ ਲਈ ਪੱਠੇ (ਚਾਰਾ) ਆਦਿ ਕ੍ਰਿਸ਼ਨ ਗਊਸ਼ਾਲਾ ਆਉਂਦਾ ਹੈ ਅਤੇ ਪੱਠਿਆਂ ਆਦਿ ਦੇ ਸੈਂਪਲ ਵੀ ਲਏ ਗਏ ਹਨ, ਜਿਨ੍ਹਾਂ ਦੇ ਨਮੂਨੇ ਖਰੜ ਦੀ ਸਰਕਾਰੀ ਲੈਬਾਰਟਰੀ ਵਿੱਚ ਭੇਜੇ ਗਏ ਹਨ।

PunjabKesari

ਸੋਸ਼ਲ ਮੀਡੀਆ ਵੀਡੀਓ ਦੇ ਆਧਾਰ 'ਤੇ ਕੋਈ ਵੀ ਵਿਅਕਤੀ ਗਲਤ ਅਫ਼ਵਾਹਾਂ ਨਾ ਫ਼ੈਲਾਏ: SSP ਗੌਰਵ ਤੁਰਾ
'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਗੌਰਵ ਤੂਰਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਅਜੇ ਤੱਕ ਪੁਲਸ ਨੇ ਨਾ ਤਾਂ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਾ ਹੀ ਇਸ ਕੇਸ ਵਿੱਚ ਕਿਸੇ ਦੋਸ਼ੀ ਨੂੰ ਦਰਜ ਕੀਤੀ ਥਾਣਾ ਸਿਟੀ ਫਗਵਾੜਾ ’ਚ ਐੱਫ਼. ਆਈ. ਆਰ. ’ਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਮਾਮਲੇ ਨਾਲ ਸਬੰਧਤ ਉਕਤ ਸੋਸ਼ਲ ਮੀਡੀਆ ਵੀਡੀਓ ਦੇ ਆਧਾਰ 'ਤੇ ਕੋਈ ਵੀ ਅਫ਼ਵਾਹ ਨਾ ਫ਼ੈਲਾਈ ਜਾਵੇ ਅਤੇ ਜਨਹਿੱਤ ਵਿੱਚ ਸਾਰਿਆਂ ਦੀ ਨਿੱਜਤਾ ਦਾ ਧਿਆਨ ਰੱਖਿਆ ਜਾਵੇ। ਪੁਲਸ ਗਊਆਂ ਦੀ ਮੌਤ ਨਾਲ ਜੁੜੇ ਸਾਰੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਵਾਪਰੀ ਅਣਹੋਣੀ ਨੇ ਵਿਛਾ 'ਤੇ ਸੱਥਰ, ਕਾਲਜ ਦੇ ਪ੍ਰੋਫ਼ੈਸਰ ਦੀ ਮੌਤ

ਲੁਧਿਆਣਾ ਦੀ ਗਡਵਾਸੂ ਯੂਨੀਵਰਸਿਟੀ ਤੋਂ ਮ੍ਰਿਤਕ ਗਊਆਂ ਦਾ ਪੋਸਟਮਾਰਟਮ ਕਰਵਾਇਆ ਹੈ। ਪੁਲਸ ਪੋਸਟਮਾਰਟਮ ਅਤੇ ਰਸਾਇਣਕ ਵਿਸ਼ਲੇਸ਼ਣ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪੁਲਸ ਅਤੇ ਪ੍ਰਸ਼ਾਸਨ ਲੋਕਾਂ ਨੂੰ ਸਾਰੀ ਸੱਚਾਈ ਪੂਰੇ ਤੱਥਾਂ ਅਤੇ ਸਬੂਤਾਂ ਸਮੇਤ ਜਾਰੀ ਕੀਤੀ ਜਾਵੇਗੀ।

ਹੁਣ ਤੱਕ ਪੁਲਸ ਵੱਲੋਂ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ: ਐੱਸ. ਪੀ. ਭੱਟੀ
ਮਾਮਲੇ ਦੀ ਜਾਂਚ ਕਰ ਰਹੀ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਿਟੀ ਪੁਲਸ ਹੁਣ ਤੱਕ ਕਈ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ ਪਰ ਅਜੇ ਤੱਕ ਹੋਈ ਪੁਲਸ ਜਾਂਚ ’ਚ ਕੋਈ ਵੀ ਵਿਅਕਤੀ ਦੋਸ਼ੀ ਨਹੀਂ ਪਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਬਾਰੇ ਉਨ੍ਹਾਂ ਕਿਹਾ ਕਿ ਪੁਲਸ ਪੁੱਛਗਿੱਛ ਦੌਰਾਨ ਹਰ ਚੀਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਟਾਂਡਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਰੇਲਵੇ ਟਰੈਕ ਨੇੜਿਓਂ ਮਿਲੀ ਲਾਸ਼
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News