ਖੈਬਰ ਪਖਤੂਨਖਵਾ ''ਚ ਸਿੱਖ ਗੁਰਦੁਆਰਿਆਂ ਦੀ ਥਾਂ ਬਣੇ ਕੰਪਲੈਕਸਾਂ ਨੂੰ ਲੈ ਕੇ ਸਿੱਖਾਂ ਨੇ ਕੀਤੀ ਜਾਂਚ ਦੀ ਮੰਗ

02/23/2017 4:49:37 PM

ਪੇਸ਼ਾਵਰ— ਖੈਬਰ ਪਖਤੂਨਖਵਾ ''ਚ ਰਹਿ ਰਹੇ ਸਿੱਖਾਂ ਨੇ ਸੂਬੇ ''ਚ ਗੁਰਦੁਆਰਿਆਂ ਦੀ ਥਾਂ ਬਣੇ ਕੰਪਲੈਕਸਾਂ ਨੂੰ ਲੈ ਕੇ ਪਾਕਿਸਤਾਨ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ। ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਵਲੋਂ ਗੈਰ-ਕਾਨੂੰਨੀ ਢੰਗ ਨਾਲ ਸਿੱਖਾਂ ਦੀ ਪ੍ਰਾਪਰਟੀ ਨੂੰ ਵੇਚਿਆ ਗਿਆ। ਸਿੱਖ ਕਮੇਟੀ ਦੇ ਮੈਂਬਰਾਂ ਨੇ ਧਾਰਮਿਕ ਮਾਮਲੇ ਦੇ ਸੰਬੰਧ ''ਚ ਮੰਗ ਕੀਤੀ ਹੈ। ਦੱਸਣ ਯੋਗ ਹੈ ਕਿ ਵੰਡ ਤੋਂ ਬਾਅਦ ਈ. ਟੀ. ਪੀ. ਬੀ. ਹਿੰਦੂਆਂ ਅਤੇ ਸਿੱਖਾਂ ਦੀ ਧਾਰਮਿਕ ਜਾਇਦਾਦ ਦਾ ਲੇਖਾ-ਜੋਖਾ ਰੱਖਦੀ ਹੈ।  
ਪਾਕਿਸਤਾਨੀ ਸਿੱਖ ਭਾਈਚਾਰੇ ਦੇ ਪ੍ਰਧਾਨ ਰਾਦੇਸ਼ ਸਿੰਘ ਟੋਨੀ ਨੇ ਕਿਹਾ ਕਿ ਸੂਬੇ ''ਚ ਕੁਝ ਗੁਰਦੁਆਰਿਆਂ ਦੀ ਥਾਂ ਕੰਪਲੈਕਸ ਬਣਾ ਦਿੱਤੇ ਗਏ ਹਨ। ਇੱਥੇ ਵੱਡੀ ਗਿਣਤੀ ''ਚ ਸਿੱਖ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ 1947 ''ਚ ਵੰਡ ਤੋਂ ਪਹਿਲਾਂ ਖੈਬਰ ਪਖਤੂਨਖਵਾ ''ਚ ਤਮਾਮ ਗੁਰਦੁਆਰੇ ਸਨ। ਟੋਨੀ ਨੇ ਦੱਸਿਆ ਕਿ ਇੱਥੇ ਕੁਝ ਗੁਰਦੁਆਰਿਆਂ ਦੀ ਥਾਂ ਕੰਪਲੈਕਸ ਬਣਾ ਦਿੱਤੇ ਗਏ ਹਨ। ਜਿਸ ਕਾਰਨ ਸਿੱਖਾਂ ''ਚ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਹੁਣ ਪਾਕਿਸਤਾਨੀ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਇੱਥੇ ਸਿੱਖਾਂ ਨੂੰ ਮੁੱਢਲੀਆਂ ਸਹੂਲਤਾਂ ਜਿਵੇਂ ਸਿਹਤ ਅਤੇ ਸਿੱਖਿਆ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

Tanu

News Editor

Related News