ਜ਼ੋਮਾਟੋ ਨੂੰ 23.26 ਕਰੋੜ ਰੁਪਏ ਦੀ ਟੈਕਸ ਮੰਗ ਨੂੰ ਲੈ ਕੇ ਮਿਲਿਆ ਨੋਟਿਸ

Sunday, Mar 31, 2024 - 05:20 PM (IST)

ਜ਼ੋਮਾਟੋ ਨੂੰ 23.26 ਕਰੋੜ ਰੁਪਏ ਦੀ ਟੈਕਸ ਮੰਗ ਨੂੰ ਲੈ ਕੇ ਮਿਲਿਆ ਨੋਟਿਸ

ਨਵੀਂ ਦਿੱਲੀ- ਆਨਲਾਈਨ ਫੂਡ ਡਿਲਿਵਰੀ ਪਲੇਟਫਾਰਮ ਜ਼ੋਮਾਟੋ ਨੂੰ ਹਾਲ ਹੀ 'ਚ ਕਰਨਾਟਕ ਟੈਕਸ ਅਧਿਕਾਰੀਆਂ ਤੋਂ ਟੈਕਸ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕੰਪਨੀ ਨੇ ਖੁਲਾਸਾ ਕੀਤਾ ਕਿ ਉਸ ਨੂੰ 23.26 ਕਰੋੜ ਰੁਪਏ ਦੀ ਟੈਕਸ ਮੰਗ ਅਤੇ ਜੁਰਮਾਨੇ ਦਾ ਨੋਟਿਸ ਮਿਲਿਆ ਹੈ। ਇਸ ਦੇ ਬਾਵਜੂਦ, ਉਸ ਨੂੰ ਆਪਣੀ ਸਥਿਤੀ 'ਤੇ ਭਰੋਸਾ ਹੈ ਅਤੇ ਉਹ ਉਚਿਤ ਅਥਾਰਟੀ ਅੱਗੇ ਅਪੀਲ ਦਾਇਰ ਕਰਕੇ ਆਦੇਸ਼ ਨੂੰ ਚੁਣੌਤੀ ਦੇਵੇਗੀ।

ਜ਼ੋਮਾਟੋ ਨੇ ਬੀ.ਐੱਸ.ਈ. ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਕੰਪਨੀ ਨੂੰ ਵਿੱਤੀ ਸਾਲ 2018-19 ਲਈ 11,27,23,564 ਕਰੋੜ ਰੁਪਏ ਦੀ ਜੀ.ਐੱਸ.ਟੀ. (ਗੁਡਸ ਐਂਡ ਸਰਵਿਸਿਜ਼ ਟੈਕਸ) ਦੀ ਮੰਗ ਦੇ ਸਬੰਧ ਵਿੱਚ ਸਹਾਇਕ ਵਪਾਰਕ ਟੈਕਸ ਕਮਿਸ਼ਨਰ (ਆਡਿਟ), ਕਰਨਾਟਕ ਤੋਂ ਇੱਕ ਨੋਟਿਸ ਪ੍ਰਾਪਤ ਹੋਇਆ ਹੈ। ਇਸ 'ਤੇ ਵਿਆਜ ਅਤੇ ਜੁਰਮਾਨੇ ਦੇ ਨਾਲ ਇਹ 23,26,64,271 ਰੁਪਏ ਬਣਦਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜ਼ੋਮਾਟੋ ਨੂੰ ਗੁਜਰਾਤ ਦੇ ਸਟੇਟ ਟੈਕਸ ਦੇ ਡਿਪਟੀ ਕਮਿਸ਼ਨਰ ਤੋਂ ਟੈਕਸ ਨੋਟਿਸ ਮਿਲਿਆ ਸੀ। ਇਹ ਨੋਟਿਸ ਵਿੱਤੀ ਸਾਲ 2018-19 ਲਈ ਕੰਪਨੀ ਦੇ ਜੀ.ਐੱਸ.ਟੀ. ਰਿਟਰਨਾਂ ਅਤੇ ਖਾਤਿਆਂ ਦੇ ਆਡਿਟ ਨਾਲ ਸਬੰਧਤ ਸੀ। ਲਗਾਇਆ ਗਿਆ ਜੁਰਮਾਨਾ ਇਨਪੁਟ ਟੈਕਸ ਕ੍ਰੈਡਿਟ ਦੇ ਕਥਿਤ ਵਾਧੂ ਲਾਭ ਅਤੇ ਜੀ.ਐੱਸ.ਟੀ. ਦੇ ਘੱਟ ਭੁਗਤਾਨ ਨਾਲ ਸਬੰਧਤ ਸੀ।


author

Rakesh

Content Editor

Related News