ਪਾਕਿ ਫ਼ੌਜ ਮੁਖੀ ਬਣਦਿਆਂ ਹੀ ਜਨਰਲ ਮੁਨੀਰ ਨੇ ਦਿਖਾਇਆ ਰੰਗ, LoC ’ਤੇ ਭਾਰਤ ਖ਼ਿਲਾਫ਼ ਉਗਲਿਆ ਜ਼ਹਿਰ
Sunday, Dec 04, 2022 - 01:49 AM (IST)

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਨਵ-ਨਿਯੁਕਤ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਦੇਸ਼ ’ਤੇ ਹਮਲਾ ਹੁੰਦਾ ਹੈ ਤਾਂ ਪਾਕਿਸਤਾਨੀ ਹਥਿਆਰਬੰਦ ਫ਼ੌਜ ਨਾ ਸਿਰਫ਼ ਆਪਣੀ ਇਕ-ਇਕ ਇੰਚ ਜ਼ਮੀਨ ਦੀ ਰੱਖਿਆ ਕਰੇਗੀ, ਸਗੋਂ ਦੁਸ਼ਮਣ ਦੇਸ਼ ਨੂੰ ਮੂੰਹ-ਤੋੜ ਜਵਾਬ ਵੀ ਦੇਵੇਗੀ। ਮੁਨੀਰ ਨੇ ਪਾਕਿਸਤਾਨੀ ਫ਼ੌਜ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ਼ਨੀਵਾਰ ਨੂੰ ਪਹਿਲੀ ਵਾਰ ਕੰਟਰੋਲ ਰੇਖਾ (ਐੱਲ. ਓ. ਸੀ.) ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਰਖਚਿਕਰੀ ਸੈਕਟਰ ’ਚ ਤਾਇਨਾਤ ਪਾਕਿਸਤਾਨੀ ਫ਼ੌਜੀਆਂ ਨਾਲ ਮੁਲਾਕਾਤ ਕੀਤੀ।
ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਖੱਟੜ, SYL ਨੂੰ ਲੈ ਕੇ ਦਿੱਤਾ ਅਹਿਮ ਬਿਆਨ
ਮੁਨੀਰ ਨੇ ਕਿਹਾ ਕਿ ਅਸੀਂ ਹਾਲ ਹੀ ’ਚ ਗਿਲਗਿਤ ਬਾਲਟਿਸਤਾਨ ਅਤੇ ਆਜ਼ਾਦ ਕਸ਼ਮੀਰ ’ਤੇ ਭਾਰਤੀ ਲੀਡਰਸ਼ਿਪ ਦੇ ਬੇਹੱਦ ਗ਼ੈਰ-ਜ਼ਿੰਮੇਵਾਰਾਨਾ ਬਿਆਨ ਸੁਣੇ ਹਨ। ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਹਮੇਸ਼ਾ ਤਿਆਰ ਹਾਂ। ਸਰਹੱਦੀ ਖੇਤਰਾਂ ਦੇ ਦੌਰੇ ਦੌਰਾਨ ਜਨਰਲ ਮੁਨੀਰ ਨੂੰ ਕੰਟਰੋਲ ਰੇਖਾ ਦੇ ਨੇੜੇ ਦੇ ਤਾਜ਼ਾ ਹਾਲਾਤ ਅਤੇ ਪਾਕਿਸਤਾਨੀ ਫ਼ੌਜ ਦੀਆਂ ਆਪ੍ਰੇਸ਼ਨਲ ਤਿਆਰੀਆਂ ਤੋਂ ਜਾਣੂ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਵਿਭਾਗ ਐਕਸ਼ਨ ’ਚ, ਸਿਆਸੀ ਸਰਗਰਮੀਆਂ ’ਚ ਸ਼ਾਮਲ ਹੋਣ ਵਾਲੇ ਅਧਿਆਪਕਾਂ ’ਤੇ ਹੋਵੇਗੀ ਕਾਰਵਾਈ