ਪਾਕਿਸਤਾਨ: PoK ਲਈ ਫੰਡਾਂ ਦੀ ਵੰਡ 'ਚ ਭੇਦਭਾਵ ਨੂੰ ਲੈ ਕੇ ਇਮਰਾਨ ਖ਼ਾਨ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ

Thursday, Jul 15, 2021 - 01:05 PM (IST)

ਪਾਕਿਸਤਾਨ: PoK ਲਈ ਫੰਡਾਂ ਦੀ ਵੰਡ 'ਚ ਭੇਦਭਾਵ ਨੂੰ ਲੈ ਕੇ ਇਮਰਾਨ ਖ਼ਾਨ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ

ਗਿਲਗਿਤ- ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਸਮੇਤ ਪਾਕਿਸਤਾਨ ਦੀਆਂ ਮੁੱਖ ਵਿਰੋਧੀ ਪਾਰਟੀਆਂ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਖੇਤਰ ਲਈ ਫੰਡਾਂ ਦੀ ਵੰਡ ਵਿਚ ਭੇਦਭਾਵ ਲਈ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। 

ਪਾਕਿਸਤਾਨ ਦੀ ਅੰਗ੍ਰੇਜੀ ਅਖ਼ਬਾਰ ਡੋਨ ਦੀ ਰਿਪੋਰਟ ਮੁਤਾਬਕ ਪੀ.ਪੀ.ਪੀ. ਵਰਕਰਾਂ ਨੇ ਬਜਟ 2021 ਵਿਚ ਖੇਤਰ ਦੇ ਵਿਕਾਸ ਲਈ ਪੱਖਪਾਤੀ ਫੰਡ ਦੀ ਵੰਡ ਲਈ ਗਿਲਗਿਤ, ਸਕਾਰਦੂ ਅਤੇ ਘਾਂਚੇ ਵਿਚ ਵਿਰੋਧ ਪ੍ਰਦਰਸ਼ਨ ਕੀਤੇ। ਇਸ ਤੋਂ ਇਲਾਵਾ, ਫੰਡਾਂ ਦੀ ਵੰਡ ਵਿਚ ਅਸਮਾਨਤਾ ਦੇ ਵਿਰੁੱਧ ਬਲਵਰਸਤਾਨ ਨੈਸ਼ਨਲ ਫਰੰਟ ਦੇ ਨਵਾਜ਼ ਖਾਨ ਨਾਜੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਗੁਲਾਮ ਮੁਹੰਮਦ ਦੇ ਸੱਦੇ 'ਤੇ, ਘਿਜੇਰ ਦੇ ਜ਼ਿਲ੍ਹਾ ਹੈਡਕੁਆਰਟਰ, ਗਹਿਕੁਚ ਵਿਖੇ ਇਕ ਰੋਸ ਧਰਨਾ ਦਿੱਤਾ ਗਿਆ। ਪਾਰਟੀ ਵਰਕਰਾਂ ਨੇ ਪੁਰਾਣੇ ਟਾਇਰਾਂ ਨੂੰ ਸਾੜ ਕੇ ਸਰਕਾਰ ਅਤੇ ਮੁੱਖ ਮੰਤਰੀ ਖਾਲਿਦ ਖੁਰਸ਼ੀਦ ਖ਼ਾਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਾਰਾਕਰਮ ਹਾਈਵੇ ਸਮੇਤ ਸੜਕਾਂ ਜਾਮ ਕਰ ਦਿੱਤੀਆਂ।
 
ਜੀਬੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਮਜਦ ਹੁਸੈਨ ਐਡਵੋਕੇਟ ਨੇ ਜ਼ੋਰ ਦੇ ਕੇ ਕਿਹਾ ਕਿ ਫੰਡਾਂ ਦੀ ਵੰਡ ਵਿਚ ਭੇਦਭਾਵ ਨਾ ਮਨਜ਼ੂਰ ਹੈ। ਉਨ੍ਹਾਂ ਕਿਹਾ ਕਿ ਫੰਡ ਦੀ ਵੰਡ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਉਨ੍ਹਾਂ ਧਮਕੀ ਦਿੱਤੀ ਕਿ ਜੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਰਕਾਰ (ਇਮਰਾਨ ਖਾਨ) ਨੇ ਆਪਣੀ ਨੀਤੀ ਦੀ ਸਮੀਖਿਆ ਨਹੀਂ ਕੀਤੀ ਤਾਂ ਉਹ ਵਿਰੋਧ ਪ੍ਰਦਰਸ਼ਨ ਨੂੰ ਅੱਗੇ ਵਧਾਉਣਗੇ।


author

cherry

Content Editor

Related News