ਬੀਜਿੰਗ ਪੁੱਜੇ ਪਾਕਿ PM ਸ਼ਰੀਫ, ਨਿਵੇਸ਼ ਵਧਾਉਣ ਤੇ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਸ਼ੀ ਜਿਨਪਿੰਗ ਨਾਲ ਕਰਨਗੇ ਚਰਚਾ
Thursday, Jun 06, 2024 - 03:46 PM (IST)
ਬੀਜਿੰਗ (ਭਾਸ਼ਾ) - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ, ਦੇਸ਼ ਦੇ ਆਰਥਿਕ ਸੰਕਟ 'ਤੇ ਕਾਬੂ ਪਾਉਣ ਲਈ ਹੋਰ ਸਹਾਇਤਾ ਦੀ ਬੇਨਤੀ ਅਤੇ ਨਿਵੇਸ਼ ਦੀਆਂ ਸੰਭਾਵਨਾਵਾਂ 'ਤੇ ਚਰਚਾ ਕਰਨ ਲਈ ਬੀਜਿੰਗ ਪਹੁੰਚ ਚੁੱਕੇ ਹਨ। ਉਪਰੋਕਤ ਮੁੱਦਿਆਂ ਨੂੰ ਲੈ ਕੇ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਹੋਰ ਨੇਤਾਵਾਂ ਨਾਲ ਮਿਲ ਕੇ ਗੱਲਬਾਤ ਕਰਨਗੇ। 4 ਜੂਨ ਤੋਂ ਚੀਨ ਦੇ ਪੰਜ ਦਿਨਾਂ ਸਰਕਾਰੀ ਦੌਰੇ 'ਤੇ ਆਏ ਸ਼ਰੀਫ ਨੇ ਬੁੱਧਵਾਰ ਨੂੰ ਆਧੁਨਿਕ ਸ਼ਹਿਰ ਸ਼ੇਨਜ਼ੇਨ ਦਾ ਦੌਰਾ ਕੀਤਾ ਅਤੇ ਨਿਵੇਸ਼ਕਾਂ ਦੀ ਬੈਠਕ ਨੂੰ ਸੰਬੋਧਿਤ ਕੀਤਾ।
ਇਹ ਵੀ ਪੜ੍ਹੋ - ਵਾਹ ਕਿਸਮਤ ਹੋਵੇ ਤਾਂ ਅਜਿਹੀ! ਸਿਰਫ਼ 664 ਰੁਪਏ 'ਚ ਵਿਅਕਤੀ ਨੇ ਜਿੱਤੀ 56 ਕਰੋੜ ਡਾਲਰ ਦੀ ਲਾਟਰੀ
ਪਾਕਿਸਤਾਨ ਦੀ ਸਰਕਾਰੀ ਸਮਾਚਾਰ ਏਜੰਸੀ 'ਏਪੀਪੀ' ਦੀ ਖ਼ਬਰ ਮੁਤਾਬਕ ਇੱਥੇ ਆਪਣੇ ਠਹਿਰਾਅ ਦੌਰਾਨ ਸ਼ਰੀਫ ਸ਼ੀ ਜਿਨਪਿੰਗ, ਪ੍ਰਧਾਨ ਮੰਤਰੀ ਲੀ ਕੀਆਂਗ ਅਤੇ ਹੋਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਉਹ ਪਾਕਿਸਤਾਨ-ਚੀਨ ਸਬੰਧਾਂ ਅਤੇ ਵਪਾਰਕ ਸਮਾਗਮ ਵਿੱਚ ਵੀ ਹਿੱਸਾ ਲੈਣਗੇ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਪ੍ਰਾਜੈਕਟਾਂ 'ਤੇ ਕੰਮ ਕਰ ਰਹੀਆਂ ਪ੍ਰਮੁੱਖ ਚੀਨੀ ਕੰਪਨੀਆਂ ਦੇ ਸੀਈਓਜ਼ ਨਾਲ ਮੁਲਾਕਾਤ ਕਰਨਗੇ। ਖ਼ਬਰਾਂ ਵਿਚ ਦੱਸਿਆ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਨੂੰ ਲੈ ਕੇ ਕਈ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ - ਜ਼ੁਕਾਮ ਨੂੰ ਨਜ਼ਰ-ਅੰਦਾਜ਼ ਕਰਨ ਵਾਲੇ ਸਾਵਧਾਨ! ਭਲਵਾਨ ਨੂੰ Cold ਤੋਂ ਹੋਈ ਖ਼ਤਰਨਾਕ ਬੀਮਾਰੀ, ਡਾਕਟਰ ਹੈਰਾਨ
ਇਸ ਦੇ ਨਾਲ ਹੀ ਨਕਦੀ ਦੀ ਘਾਟ ਨਾਲ ਜੂਝ ਰਹੀ ਪਾਕਿਸਤਾਨ ਦੀ ਅਰਥਵਿਵਸਥਾ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਉਸ ਨੇ ਰਸਮੀ ਤੌਰ 'ਤੇ ਅੰਤਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ 6 ਤੋਂ 8 ਅਰਬ ਅਮਰੀਕੀ ਡਾਲਰ ਤੱਕ ਰਾਹਤ ਰਾਸ਼ੀ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ। ਸ਼ੇਨਜ਼ੇਨ 'ਚ ਨਿਵੇਸ਼ਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼ਰੀਫ ਨੇ ਚੀਨ ਦੇ ਕਰਮਚਾਰੀਆਂ ਨੂੰ ਉਨ੍ਹਾਂ 'ਤੇ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਤੋਂ ਪੂਰੀ ਸੁਰੱਖਿਆ ਦਾ ਭਰੋਸਾ ਵੀ ਦਿੱਤਾ।
ਇਹ ਵੀ ਪੜ੍ਹੋ - ਦੁਨੀਆ ਦੀ ਪਹਿਲੀ ਕੈਂਸਰ ਵੈਕਸੀਨ ਦਾ ਟ੍ਰਾਇਲ ਜਲਦ, ਬ੍ਰਿਟੇਨ ਦੇ 30 ਤੋਂ ਵੱਧ ਹਸਪਤਾਲਾਂ ਦੇ ਮਰੀਜ਼ਾਂ 'ਤੇ ਹੋਵੇਗਾ ਪ੍ਰੀਖਣ
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਨੇਤਾ ਸ਼ਰੀਫ (72) ਮਾਰਚ ਵਿਚ ਪਾਰਟੀ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਬਣਾਉਣ ਤੋਂ ਦੂਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਚੀਨ ਵਿਚ ਹਨ। 'ਪਾਕਿਸਤਾਨ-ਚਾਈਨਾ ਬਿਜ਼ਨਸ ਫੋਰਮ' ਨੂੰ ਸੰਬੋਧਨ ਕਰਦੇ ਸ਼ਰੀਫ ਨੇ ਚੀਨੀ ਨਿਵੇਸ਼ਕਾਂ ਨੂੰ ਹਰ ਸੰਭਵ ਸਹੂਲਤ ਪ੍ਰਦਾਨ ਕਰਵਾਉਣ ਅਤੇ ਪਾਕਿਸਤਾਨ ਵਿਚ ਚੀਨ ਦੇ ਨਾਗਰਿਕਾਂ, ਪ੍ਰਾਜੈਕਟਾਂ ਅਤੇ ਨਿਵੇਸ਼ ਦੀ ਸੁਰੱਖਿਆ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਾਕਿਸਤਾਨ ਵਿੱਚ ਚੀਨੀ ਕਾਮਿਆਂ ਦੀ ਸੁਰੱਖਿਆ ਲਈ ਪੂਰੀ ਸੁਰੱਖਿਆ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ।
ਇਹ ਵੀ ਪੜ੍ਹੋ - ਮਾਲਦੀਵ ਨੇ ਇਜ਼ਰਾਈਲੀ ਨਾਗਰਿਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਗਾਜ਼ਾ ਯੁੱਧ ਨੂੰ ਲੈ ਕੇ ਮੁਈਜ਼ੂ ਸਰਕਾਰ ਦਾ ਵੱਡਾ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8