ਪਾਕਿਸਤਾਨ ਜਹਾਜ਼ ਹਾਦਸੇ 'ਚ ਹੁਣ ਤੱਕ 98 ਲੋਕਾਂ ਦੀ ਮੌਤ, ਵੀਡੀਓ ਆਈ ਸਾਹਮਣੇ

5/23/2020 10:28:36 AM

ਕਰਾਚੀ- ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਵਾਪਰੇ ਜਹਾਜ਼ ਹਾਦਸੇ ਵਿਚ ਘੱਟ ਤੋਂ ਘੱਟ 98 ਲੋਕਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਕੌਮਾਂਤਰੀ ਏਅਰਲਾਈਨਜ਼ (ਪੀ. ਆਈ. ਏ.) ਦਾ ਇਕ ਯਾਤਰੀ ਜਹਾਜ਼ ਸ਼ੁੱਕਰਵਾਰ ਨੂੰ ਇੱਥੇ ਜਿੰਨਾ ਕੌਮਾਂਤਰੀ ਹਵਾਈ ਅੱਡੇ ਕੋਲ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਸਰਕਾਰ ਨੇ ਕੋਵਿਡ-19 ਕਾਰਨ ਲਗਾਈਆਂ ਹਵਾਈ ਪਾਬੰਦੀਆਂ ਨੂੰ ਤਕਰੀਬਨ ਇਕ ਹਫਤੇ ਪਹਿਲਾਂ ਹੀ ਹਟਾਇਆ ਸੀ। ਇਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਠੀਕ ਪਹਿਲਾਂ ਇਕ ਵੀਡੀਆ ਵੀ ਸਾਹਮਣੀ ਆਈ ਹੈ। ਵੀਡੀਓ ਵਿਚ ਜਹਾਜ਼ ਭੀੜੀ ਗਲੀ ਵਿਚ ਹੇਠਾਂ ਆਉਂਦਾ ਦਿਖਾਈ ਦੇ ਰਿਹਾ ਹੈ ਤੇ ਫਿਰ ਇੱਥੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਇਹ ਵੀਡੀਓ ਇਕ ਘਰ ਦੀ ਛੱਤ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। 

ਕੈਪਟਨ ਸੱਜਾਦ ਗੁਲ ਦਾ ਆਖਰੀ ਸੰਦੇਸ਼
ਪੀ. ਆਈ. ਏ. ਦੇ ਅਧਿਕਾਰੀਆਂ ਮੁਤਾਬਕ ਕੈਪਟਨ ਸੱਜਾਦ ਗੁਲ ਨੇ ਹਵਾਈ ਆਵਾਜਾਈ ਟਾਨਰ ਨੂੰ ਸੂਚਿਤ ਕੀਤਾ ਕਿ ਉਸ ਨੂੰ ਜਹਾਜ਼ ਦੇ ਲੈਂਡਿੰਗ ਗੀਅਰ ਵਿਚ ਕੁਝ ਖਰਾਬੀ ਲੱਗ ਰਹੀ ਹੈ ਅਤੇ ਇਸ ਦੇ ਬਾਅਦ ਜਹਾਜ਼ ਰਡਾਰ ਤੋਂ ਗਾਇਬ ਹੋ ਗਿਆ। ਦੁਰਘਟਨਾ ਦੇ ਕਾਰਨਾਂ ਦੀ ਜਾਂਚ ਚੱਲ ਰਿਹਾ ਹੈ। ਪੀ. ਆਈ. ਏ. ਦੇ ਮੁੱਖ ਕਾਰਜਕਾਰੀ ਏਅਰ ਵਾਈਸ ਮਾਰਸ਼ਲ ਅਰਸ਼ੀਦ ਮਲਿਕ ਨੇ ਕਿਹਾ ਕਿ ਪਾਇਲਟ ਨੇ ਆਵਾਜਾਈ ਕੰਟਰੋਲ ਨੂੰ ਦੱਸਿਆ ਸੀ ਕਿ ਉਹ ਕੁਝ ਤਕਨੀਕੀ ਮੁਸ਼ਕਲਾਂ ਦਾ ਅਨੁਭਵ ਕਰ ਰਿਹਾ ਹੈ।

https://youtu.be/tIUIn7320Gg


ਸਿੰਧ ਦੀ ਸਿਹਤ ਮੰਤਰੀ ਅਜਰਾ ਪੇਚੁਹੋ ਨੇ ਦੱਸਿਆ ਕਿ ਹਾਦਸੇ ਵਿਚ 3 ਲੋਕ ਬਚੇ ਹਨ, ਜਿਨ੍ਹਾਂ ਵਿਚ ਬੈਂਕ ਆਫ ਪੰਜਾਬ ਦੇ ਪ੍ਰਧਾਨ ਜਫਰ ਮਸੂਦ ਵੀ ਸ਼ਾਮਲ ਹਨ ਅਤੇ ਉਨ੍ਹਾਂ ਨੇ ਆਪਣੀ ਮਾਂ ਨੂੰ ਫੋਨ ਕਰ ਕੇ ਆਪਣੇ ਠੀਕ ਹੋਣ ਦੀ ਜਾਣਕਾਰੀ ਦਿੱਤੀ। 

PunjabKesari
ਪੇਚੁਹੋ ਨੇ ਕਿਹਾ ਕਿ ਸਾਨੂੰ ਅਜੇ ਪਤਾ ਨਹੀਂ ਕਿ ਅਸਲ ਵਿਚ ਕਿੰਨੇ ਲੋਕ ਜ਼ਖਮੀ ਹੋਏ ਹਨ ਕਿਉਂਕਿ ਕੋਵਿਡ-19 ਕਾਰਨ ਅਸੀਂ ਪਹਿਲਾਂ ਹੀ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ। ਈਧੀ ਕਲਿਆਣ ਟਰੱਸਟ ਦੇ ਫੈਜਲ ਈਧੀ ਨੇ ਅਜਿਹੇ 25-30 ਨਿਵਾਸੀਆਂ ਨੂੰ ਵੀ ਹਸਪਤਾਲ ਲੈ ਜਾਇਆ ਗਿਆ ਹੈ, ਜਿਨ੍ਹਾਂ ਦੇ ਘਰਾਂ ਨੂੰ ਇਸ ਜਹਾਜ਼ ਹਾਦਸੇ ਵਿਚ ਨੁਕਸਾਨ ਪਹੁੰਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਖੰਭ ਰਿਹਾਇਸ਼ੀ ਕਾਲੋਨੀ ਦੇ ਘਰਾਂ ਨਾਲ ਟਕਰਾਏ ਅਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਈਧੀ ਨੇ ਕਿਹਾ ਕਿ ਇਸ ਹਾਦਸੇ ਵਿਚ ਘੱਟ ਤੋਂ ਘੱਟ 25 ਘਰਾਂ ਨੂੰ ਨੁਕਸਾਨ ਪੁੱਜਾ ਹੈ। ਸਾਡੀ ਪਹਿਲ ਲੋਕਾਂ ਨੂੰ ਬਚਾਉਣ ਦੀ ਹੈ। ਭੀੜੀਆਂ ਗਲੀਆਂ ਅਤੇ ਆਮ ਲੋਕਾਂ ਦੀ ਭਾਰੀ ਭੀੜ ਕਾਰਨ ਰਾਹਤ ਕਾਰਜਾਂ ਵਿਚ ਕਾਫੀ ਸਮਾਂ ਲੱਗਾ। ਇਸ ਸਬੰਧੀ ਸਾਰੀ ਜਾਂਚ ਲਈ ਚਾਰ ਮੈਂਬਰੀ ਬੋਰਡ ਆਫ ਇਨਕੁਆਰੀ ਦਾ ਗਠਨ ਕੀਤਾ ਗਿਆ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lalita Mam

Content Editor Lalita Mam