ਪਾਕਿ : ਪੇਸ਼ਾਵਰ ਸਕੂਲ ਕਤਲੇਆਮ ਦੇ ਪੀੜਤਾਂ ਨੇ ਇਮਰਾਨ ਸਰਕਾਰ ਅਤੇ TTP ਖ਼ਿਲਾਫ਼ ਕੀਤਾ ਪ੍ਰਦਰਸ਼ਨ
Sunday, Oct 10, 2021 - 02:21 PM (IST)
ਪੇਸ਼ਾਵਰ (ਬਿਊਰੋ): ਪਾਕਿਸਤਾਨ ਵਿਚ ਪੇਸ਼ਾਵਰ ਸਕੂਲ ਕਤਲੇਆਮ ਦੇ ਪੀੜਤਾਂ ਨੇ ਇਮਰਾਨ ਖਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪੇਸ਼ਾਵਰ ਵਿਚ 2014 ਵਿਚ ਆਰਮੀ ਪਬਲਿਕ ਸਕੂਲ (ਏ.ਪੀ.ਐੱਸ.) 'ਤੇ ਹੋਏ ਅੱਵਤਾਦੀ ਹਮਲੇ ਵਿਚ ਮਾਰੇ ਗਏ ਵਿਦਿਆਰਥੀਆਂ ਦੇ ਮਾਪਿਆਂ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੂੰ ਸਰਕਾਰ ਦੀ ਮੁਆਫੀ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ। ਮਾਤਾ-ਪਿਤਾ ਨੇ ਕਸਮ ਖਾਧੀ ਕਿ ਜੇਕਰ ਅੱਤਵਾਦੀਆਂ ਨੂੰ ਮੁਆਫੀ ਦਿੱਤੀ ਜਾਂਦੀ ਹੈ ਤਾਂ ਉਹ ਪ੍ਰਦਰਸ਼ਨ ਹੋਰ ਤੇਜ਼ ਕਰ ਦੇਣਗੇ।
ਡਾਨ ਨਿਊਜ਼ ਮੁਤਾਬਕ ਵੀਰਵਾਰ ਨੂੰ ਪੇਸ਼ਾਵਰ ਪ੍ਰੈੱਸ ਕਲੱਬ ਦੇ ਬਾਹਰ ਮਾਤਾ-ਪਿਤਾ ਨੇ ਆਪਣੇ ਸ਼ਹੀਦ ਬੱਚਿਆਂ ਦੀਆਂ ਤਸਵੀਰਾਂ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਰਾਸ਼ਟਰਪਤੀ ਆਰਿਫ ਅਲਵੀ, ਪ੍ਰਧਾਨ ਮੰਤਰੀ ਇਮਰਾਨ ਖਾਨ, ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸੰਘੀ ਸਰਕਾਰ ਅੱਤਵਾਦੀਆਂ ਨੂੰ ਛੱਡਣ ਅਤੇ ਆਤਮ ਸਮਰਪਣ ਕਰਨ 'ਤੇ ਟੀ.ਟੀ.ਪੀ. ਮੈਂਬਰਾਂ ਲਈ ਸ਼ਰਤ ਸਮੇਤ ਮੁਆਫੀ ਦਾ ਐਲਾਨ ਕਰ ਸਕਦੀ ਹੈ।ਉਹਨਾਂ ਨੇ ਕਿਹਾ ਕਿ ਇਹ ਅੱਤਵਾਦੀ ਮੁਆਫੀ ਦੇ ਲਾਇਕ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਜਨਕ AQ ਖਾਨ ਦਾ ਦਿਹਾਂਤ
ਪੀੜਤਾਂ ਦੇ ਮਾਤਾ-ਪਿਤਾ ਵੱਲੋਂ ਏ.ਪੀ.ਐੱਸ. ਸ਼ੁਹਾਦਾ ਫੋਰ ਦੇ ਪ੍ਰਧਾਨ ਐਡਵੋਕੇਟ ਅਜੂਨ ਖਾਨ ਨੇ ਕਿਹਾ ਕਿ ਸਰਕਾਰ ਨੂੰ ਪੀੜਤਾਂ ਦੇ ਪਰਿਵਾਰਾਂ ਨੂੰ ਟੀ.ਟੀ.ਪੀ. ਨੂੰ ਮੁਆਫੀ ਦੇਣ ਦੀ ਆਪਣੀ ਯੋਜਨਾ ਤੋਂ ਜਾਣੂ ਕਰਾਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਸਾਨੂੰ ਸਪੱਸ਼ਟ ਕਰੇ ਕਿ ਸਾਡੇ ਬੱਚਿਆਂ ਦਾ ਕਾਤਲ ਕੌਣ ਹੈ ਕਿਉਂਕਿ ਮਾਤਾ-ਪਿਤਾ ਨਿਆਂ ਦੇ ਇਲਾਵਾ ਹੋਰ ਕੁਝ ਨਹੀਂ ਚਾਹੁੰਦੇ।
ਪੜ੍ਹੋ ਇਹ ਅਹਿਮ ਖਬਰ - ਬਿਜਲੀ ਸੰਕਟ ਨਾਲ ਜੂਝ ਰਿਹਾ ਹੈ ਭਾਰਤ ਪਰ ਇਸ ਦੇਸ਼ 'ਚ ਪੂਰੀ ਤਰ੍ਹਾਂ ਹੋਇਆ 'ਬਲੈਕਆਊਟ'