ਬਿਨਾਂ ਵੀਜ਼ਾ ਸ਼ਰਧਾਲੂ ਕਰ ਸਕਣਗੇ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨ: ਪਾਕਿ ਵਿਦੇਸ਼ ਮੰਤਰਾਲਾ

Thursday, Aug 22, 2019 - 04:26 PM (IST)

ਬਿਨਾਂ ਵੀਜ਼ਾ ਸ਼ਰਧਾਲੂ ਕਰ ਸਕਣਗੇ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨ: ਪਾਕਿ ਵਿਦੇਸ਼ ਮੰਤਰਾਲਾ

ਇਸਲਾਮਾਬਾਦ (ਏਜੰਸੀ)— ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਦੇ ਆਯੋਜਨ ਸਬੰਧੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀਰਵਾਰ ਨੂੰ ਇਕ ਬਿਆਨ ਜਾਰੀ ਕੀਤਾ ਗਿਆ । ਇਸ ਬਿਆਨ ਮੁਤਾਬਕ ਸ਼ਰਧਾਲੂ ਹੁਣ ਬਿਨਾਂ ਵੀਜ਼ਾ ਦੇ ਵੀ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨ ਕਰ ਸਕਣਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਕੋਰੀਡੋਰ 'ਤੇ ਕੋਈ ਅਸਰ ਨਹੀਂ ਅਸਰ ਪਵੇਗਾ।

ਦੋਹਾਂ ਦੇਸ਼ਾਂ ਵਿਚ ਤਣਾਅ ਦੇ ਬਾਵਜੂਦ ਸ਼ਰਧਾਲੂਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਨੇ ਦੱਸਿਆ ਕਿ ਕਰਤਾਰਪੁਰ ਕੋਰੀਡੋਰ 'ਤੇ ਜਲਦੀ ਬੈਠਕ ਹੋਵੇਗੀ। ਕੋਰੀਡੋਰ ਦਾ ਕੰਮ 31 ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ। ਪਾਕਿਸਤਾਨ ਨਵੰਬਰ ਵਿਚ ਕਰਤਾਰਪੁਰ ਕੋਰੀਡੋਰ ਖੋਲ੍ਹਣ ਲਈ ਵਚਨਬੱਧ ਹੈ। ਗੌਰਤਲਬ ਹੈ ਕਿ ਭਾਰਤ ਵਾਲੇ ਪਾਸੇ ਵੀ ਕੋਰੀਡੋਰ ਦਾ ਕੰਮ ਜਾਰੀ ਹੈ। ਭਾਰਤ ਵੱਲੋਂ ਸਮੇਂ ਸੀਮਾ ਦੇ ਤਹਿਤ ਕੰਮ ਪੂਰਾ ਕਰ ਲਿਆ ਜਾਵੇਗਾ।


author

Vandana

Content Editor

Related News