ਰਿਪੋਰਟ 'ਚ ਖੁਲਾਸਾ, LeT ਅਤੇ JeM ਸਮੇਤ ਪਾਕਿਸਤਾਨ 12 ਵਿਦੇਸ਼ੀ ਅੱਤਵਾਦੀ ਸੰਗਠਨਾਂ ਦਾ ਪਨਾਹਗਾਹ

Tuesday, Sep 28, 2021 - 12:26 PM (IST)

ਰਿਪੋਰਟ 'ਚ ਖੁਲਾਸਾ, LeT ਅਤੇ JeM ਸਮੇਤ ਪਾਕਿਸਤਾਨ 12 ਵਿਦੇਸ਼ੀ ਅੱਤਵਾਦੀ ਸੰਗਠਨਾਂ ਦਾ ਪਨਾਹਗਾਹ

ਵਾਸ਼ਿੰਗਟਨ (ਭਾਸ਼ਾ): ਅੱਤਵਾਦ 'ਤੇ ਅਮਰੀਕੀ ਕਾਂਗਰਸ ਦੀ ਇਕ ਤਾਜ਼ਾ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਘੱਟੋ-ਘੱਟ 12 ਸਮੂਹ ਅਜਿਹੇ ਹਨ, ਜਿਹਨਾਂ ਨੂੰ 'ਵਿਦੇਸ਼ੀ ਅੱਤਵਾਦੀ ਸੰਗਠਨ' ਦੇ ਤੌਰ 'ਤੇ ਨਿਸ਼ਾਨਬੱਧ ਕੀਤਾ ਗਿਆ ਹੈ। ਇਹਨਾਂ ਵਿਚੋਂ ਪੰਜ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅਜਿਹੇ ਸੰਗਠਨ ਹਨ ਜੋ ਭਾਰਤ ਵਿਚ ਆਪਣੀਆਂ ਨਾਪਾਕ ਗਤੀਵਿਧੀਆਂ ਲਈ ਜਾਣੇ ਜਾਂਦੇ ਹਨ। ਸੁਤੰਤਰ ਕਾਂਗਰੇਸ਼ਨਲ ਰਿਸਰਚ ਸਰਵਿਸ (CRS) ਨੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਪਾਕਿਸਤਾਨ ਨੂੰ ਕਈ ਹਥਿਆਰਬੰਦ ਅਤੇ ਗੈਰ ਰਾਜ ਅੱਤਵਾਦੀ ਸੰਗਠਨਾਂ ਲਈ ਇੱਕ ਸੁਰੱਖਿਅਤ ਪਨਾਹਗਾਹ ਵਜੋਂ ਪਛਾਣਿਆ ਹੈ ਜਿੱਥੋਂ ਉਹ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। 

ਇਨ੍ਹਾਂ ਵਿੱਚੋਂ ਕੁਝ ਅੱਤਵਾਦੀ ਸੰਗਠਨ 1980 ਦੇ ਦਹਾਕੋ ਤੋਂ ਹੋਂਦ ਵਿੱਚ ਹਨ। ਪਿਛਲੇ ਹਫ਼ਤੇ ਕਵਾਡ ਸਿਖਰ ਸੰਮੇਲਨ ਦੀ ਪੂਰਵ ਸੰਧਿਆ 'ਤੇ ਅਮਰੀਕੀ ਕਾਂਗਰਸ ਦੇ ਦੋ -ਪੱਖੀ ਖੋਜ ਵਿੰਗ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ ਸੰਚਾਲਿਤ ਹੋ ਰਹੇ ਇਨ੍ਹਾਂ ਸਮੂਹਾਂ ਨੂੰ ਮੋਟੇ ਤੌਰ' ਤੇ ਪੰਜ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ਗਲੋਬਲ ਪੱਧਰ ਦੇ ਅੱਤਵਾਦੀ ਸੰਗਠਨ, ਅਫਗਾਨ-ਕੇਂਦਰਿਤ, ਭਾਰਤ ਅਤੇ ਕਸ਼ਮੀਰ-ਕੇਂਦਰਿਤ, ਘਰੇਲੂ ਮਾਮਲਿਆਂ ਤੱਕ ਸੀਮਤ ਸੰਗਠਨ ਅਤੇ ਪੰਥ-ਅਧਾਰਤ (ਸ਼ੀਆ ਦੇ ਵਿਰੁੱਧ) ਅੱਤਵਾਦੀ ਸੰਗਠਨ ਸ਼ਾਮਲ ਹਨ। 

ਲਸ਼ਕਰ-ਏ-ਤੋਇਬਾ (LeT) ਦਾ ਗਠਨ 1980 ਦੇ ਦਹਾਕੇ ਵਿੱਚ ਪਾਕਿਸਤਾਨ ਵਿੱਚ ਹੋਇਆ ਸੀ ਅਤੇ  2001 ਵਿੱਚ ਇਸ ਨੂੰ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ (FTO) ਦੇ ਤੌਰ 'ਤੇ ਨਿਸ਼ਾਨਬੱਧ ਕੀਤਾ ਗਿਆ ਸੀ। ਸੀ.ਆਰ.ਐਸ ਨੇ ਕਿਹਾ,"ਐਲ.ਈ.ਟੀ. ਨੂੰ ਭਾਰਤ ਦੇ ਮੁੰਬਈ ਵਿੱਚ 2008 ਦੇ ਭਿਆਨਕ ਅੱਤਵਾਦੀ ਹਮਲੇ ਦੇ ਨਾਲ ਨਾਲ ਕਈ ਹੋਰ ਉੱਚ ਪੱਧਰੀ ਹਮਲਿਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।" ਰਿਪੋਰਟ ਮੁਤਾਬਕ, ਜੈਸ਼-ਏ-ਮੁਹੰਮਦ (JeM) ਦਾ ਗਠਨ 2000 ਵਿੱਚ  ਕਸ਼ਮੀਰੀ ਅੱਤਵਾਦੀ ਨੇਤਾ ਮਸੂਦ ਅਜ਼ਹਰ ਦੁਆਰਾ ਕੀਤਾ ਗਿਆ ਸੀ ਅਤੇ 2001 ਵਿਚ ਇਸ ਨੂੰ ਵੀ ਐੱਫ.ਟੀ.ਓ. ਦੇ ਤੌਰ 'ਤੇ ਨਿਸ਼ਾਨਬੱਧ ਕੀਤਾ ਗਿਆ। ਐੱਲ.ਈ.ਟੀ. ਦੇ ਨਾਲ ਜੇ.ਈ.ਐੱਮ. ਵੀ 2001 ਵਿਚ ਭਾਰਤੀ ਸੰਸਦ 'ਤੇ ਹਮਲੇ ਸਮਤੇ ਕਈ ਹੋਰ ਹਮਲਿਆਂ ਲਈ ਜ਼ਿੰਮੇਵਾਰ ਹੈ। 

ਹਰਕਤ-ਉਲ-ਜੇਹਾਦ ਇਸਲਾਮੀ (HUJI) ਦੀ ਸਥਾਪਨਾ 1980 ਵਿੱਚ ਅਫਗਾਨਿਸਤਾਨ ਵਿੱਚ ਸੋਵੀਅਤ ਫ਼ੌਜਾਂ ਨਾਲ ਲੜਨ ਲਈ ਕੀਤੀ ਗਈ ਸੀ ਅਤੇ  2010 ਵਿੱਚ ਇਸ ਨੂੰ ਵੀ FTO ਦੇ ਤੌਰ 'ਤੇ ਨਿਸ਼ਾਨਬੱਧ ਕੀਤਾ ਗਿਆ ਸੀ। 1989 ਤੋਂ ਬਾਅਦ, HUJI ਨੇ ਆਪਣੀਆਂ ਗਤੀਵਿਧੀਆਂ ਭਾਰਤ 'ਤੇ ਕੇਂਦਰਤ ਕੀਤੀਆਂ ਅਤੇ ਨਾਲ ਹੀ ਆਪਣੇ ਲੜਾਕਿਆਂ ਨੂੰ ਅਫਗਾਨ ਤਾਲਿਬਾਨ ਨੂੰ ਭੇਜਿਆ। ਰਿਪੋਰਟ ਵਿੱਚ ਕਿਹਾ ਗਿਆ ਹੈ,"HUJI ਅੱਜ ਅਣਜਾਣ ਤਾਕਤ ਦੇ ਨਾਲ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਅਤੇ ਭਾਰਤ ਵਿੱਚ ਗਤੀਵਿਧੀਆਂ ਕਰ ਰਿਹਾ ਹੈ ਅਤੇ ਚਾਹੁੰਦਾ ਹੈ ਕਿ ਕਸ਼ਮੀਰ ਨੂੰ ਪਾਕਿਸਤਾਨ ਵਿੱਚ ਮਿਲਾ ਦਿੱਤਾ ਜਾਵੇ।" 

ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਦਾ ਖ਼ੌਫ਼ਨਾਕ ਕਾਰਾ, ਪਿਤਾ ਦੀ ਵਿਰੋਧੀ ਧਿਰ ਨਾਲ ਸਾਂਝ ਦੇ ਸ਼ੱਕ 'ਚ 'ਮਾਸੂਮ' ਦਾ ਕੀਤਾ ਕਤਲ  

ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ (HM) ਦਾ ਗਠਨ 1989 ਵਿੱਚ ਹੋਇਆ ਸੀ, ਜੋ ਕਥਿਤ ਤੌਰ 'ਤੇ ਪਾਕਿਸਤਾਨ ਦੀ ਸਭ ਤੋਂ ਵੱਡੀ ਇਸਲਾਮਿਕ ਪਾਰਟੀ ਦੇ ਅੱਤਵਾਦੀ ਵਿੰਗ ਹੈ ਅਤੇ 2017 ਵਿੱਚ ਇਸ ਨੂੰ FTO ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਜੰਮੂ -ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਅੱਤਵਾਦੀ ਸੰਗਠਨ ਹੈ। ਸੀ.ਆਰ.ਐਸ. ਮੁਤਾਬਕ, ਪਾਕਿਸਤਾਨ ਤੋਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਹੋਰ ਅੱਤਵਾਦੀ ਸੰਗਠਨਾਂ ਵਿੱਚ ਅਲਕਾਇਦਾ ਸ਼ਾਮਲ ਹੈ, ਜੋ ਮੁੱਖ ਤੌਰ ਤੇ ਸਾਬਕਾ ਸੰਘੀ ਪ੍ਰਸ਼ਾਸਿਤ ਕਬਾਇਲੀ ਖੇਤਰਾਂ, ਇਲਾਕਿਆਂ, ਕਰਾਚੀ ਅਤੇ ਅਫਗਾਨਿਸਤਾਨ ਤੋਂ ਗਤੀਵਿਧੀਆਂ ਚਲਾਉਂਦਾ ਹੈ। 2011 ਤੱਕ ਅਯਮਾਨ ਅਲ-ਜਵਾਹਿਰੀ ਨੇ  ਇਸਦੀ ਅਗਵਾਈ ਕੀਤੀ ਅਤੇ ਕਥਿਤ ਤੌਰ 'ਤੇ ਦੇਸ਼ ਅੰਦਰ ਕਈ ਹੋਰ ਅੱਤਵਾਦੀ ਸੰਗਠਨਾਂ ਨਾਲ ਉਸ ਦੇ ਸਹਿਯੋਗੀ ਸੰਬੰਧ ਹਨ।

ਸੀ.ਆਰ.ਐਸ. ਨੇ ਕਿਹਾ ਕਿ ਅੱਤਵਾਦ 'ਤੇ ਅਮਰੀਕੀ ਵਿਦੇਸ਼ ਵਿਭਾਗ ਦੀ ਰਿਪੋਰਟ ''Country Report on Terrorism 2019' ਮੁਤਾਬਕ,"ਪਾਕਿਸਤਾਨ ਕੁਝ ਨਿਸ਼ਚਿਤ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸੰਗਠਨਾਂ ਦਾ ਪਨਾਹਗਾਹ ਬਣਿਆ ਹੋਇਆ ਹੈ ਅਤੇ ਉਸ ਨੇ ਅਫਗਾਨਿਸਤਾਨ ਦੇ ਨਾਲ-ਨਾਲ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਸੰਗਠਨਾਂ ਨੂੰ ਆਪਣੀ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।” ਵਿਭਾਗ ਨੇ ਇਹ ਵੀ ਕਿਹਾ ਕਿ ਅੱਤਵਾਦ ਦੇ ਵਿੱਤਪੋਸ਼ਣ ਨੂੰ ਰੋਕਣ ਅਤੇ ਜੰਮੂ-ਕਸ਼ਮੀਰ ਵਿਚ ਵਿਚ 2019 ਦੇ ਅੱਤਵਾਦੀ ਹਮਲੇ ਤੋਂ ਪਹਿਲਾਂ ਭਾਰਤ ਕੇਂਦਰਿਤ ਕੁਝ ਅੱਤਵਾਦੀ ਸੰਗਠਨਾਂ 'ਤੇ ਲਗਾਮ ਲਗਾਉਣ ਲਈ ਪਾਕਿਸਤਾਨ ਸਰਕਾਰ ਨੇ ਮਾਮੂਲੀ ਕਦਮ ਚੁੱਕੇ। 

ਪਾਕਿਸਤਾਨ ਦੇ ਅੰਦਰ ਸਰਗਰਮ ਹੋਰ ਅੱਤਵਾਦੀ ਸੰਗਠਨਾਂ ਵਿੱਚ ਅਲ ਕਾਇਦਾ ਇਨ ਦਿ ਇੰਡੀਆ ਸਬਕੋਂਟੀਨੈਂਟ (AQIS), ਇਸਲਾਮਿਕ ਸਟੇਟ ਖੋਰਾਸਾਨ ਪ੍ਰੋਵਿੰਸ (ISKP or I-K), ਅਫਗਾਨ ਤਾਲਿਕਾਨ, ਹੱਕਾਨੀ ਨੈੱਟਵਰਕ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP), ਬਲੋਚਿਸਤਾਨ ਲਿਬਰੇਸ਼ਨ ਆਰਮੀ (BLA), ਜੁੰਦੱਲਾ (ਉਰਫ਼ ਜੈਸ਼ ਅਲ-ਅਦਲ), ਸਿਪਾਹ-ਏ-ਸਾਹਬਾ ਪਾਕਿਸਤਾਨ (SSP) ਅਤੇ ਲਸ਼ਕਰ-ਏ-ਝੰਗਵੀ (LEJ) ਸ਼ਾਮਲ ਹਨ।


author

Vandana

Content Editor

Related News