ਪਾਕਿ: ਇਕ ਪਿੰਡ ''ਚ 500 ਤੋਂ ਵਧੇਰੇ HIV ਮਰੀਜ਼, ਹੈਰਾਨ ਕਰਨ ਵਾਲਾ ਹੈ ਕਾਰਨ

05/18/2019 5:59:27 PM

ਇਸਲਾਮਾਬਾਦ— ਪਾਕਿਸਤਾਨ ਦੇ ਇਕ ਪਿੰਡ 'ਚ ਐੱਚ.ਆਈ.ਵੀ. ਪੋਜ਼ੀਟਿਵ ਲੋਕਾਂ ਦਾ ਪਤਾ ਲਾਉਣ ਦੇ ਲਈ ਸ਼ੁਰੂ ਕੀਤੇ ਪ੍ਰੋਗਰਾਮ 'ਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਹੁਣ ਤੱਕ ਦੀ ਜਾਂਚ ਦੌਰਾਨ ਇਕ ਪਿੰਡ 'ਚ 400 ਤੋਂ ਜ਼ਿਆਦਾ ਬੱਚੇ ਤੇ 100 ਬਾਲਗ ਐੱਚ.ਆਈ.ਵੀ. ਪਾਜ਼ੀਟਿਵ ਪਾਏ ਗਏ। 

ਸਿੰਧ ਸੂਬੇ 'ਚ ਏਡਸ ਕੰਟਰੋਲ ਪ੍ਰੋਗਰਾਮ ਦੇ ਮੁਖੀ ਸਿਕੰਦਰ ਮੇਮਨ ਦੇ ਹਵਾਲੇ ਨਾਲ ਇਕ ਨਿਊਜ਼ ਏਜੰਸੀ ਨੇ ਦੱਸਿਆ ਰਾਤੋਡੇਰਾ ਪਿੰਡ 'ਚ 15,200 ਲੋਕਾਂ ਦੀ ਜਾਂਚ ਕੀਤੀ ਗਈ। ਇਨ੍ਹਾਂ 'ਚੋਂ 434 ਬੱਚੇ ਤੇ 103 ਬਾਲਗ ਐੱਚ.ਆਈ.ਵੀ. ਪੋਜ਼ੀਟਿਵ ਪਾਏ ਗਏ। ਮੇਮਨ ਨੇ ਦੱਸਿਆ ਕਿ ਇਸ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਇਕ ਹੀ ਸਿਰਿੰਜ ਦੀ ਵਰਤੋਂ ਕਾਰਨ ਇਹ ਫੈਲਿਆ ਹੈ।

ਉਨ੍ਹਾਂ ਕਿਹਾ ਕਿ ਇਹ ਆਪਣੇ ਆਪ 'ਚ ਗੰਭੀਰ ਮਾਮਲਾ ਹੈ, ਕਿਉਂਕਿ ਪ੍ਰਭਾਵਿਤ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਇਸ 'ਚ ਸ਼ਾਮਲ ਸਾਰੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੱਸ ਦਈਏ ਕਿ ਲੋਕਾਂ ਦੀ ਸ਼ਿਕਾਇਤ 'ਤੇ ਐੱਚ.ਆਈ.ਵੀ. ਪੋਜ਼ੀਟਿਵ ਨਾਲ ਪ੍ਰਭਾਵਿਤ ਇਕ ਸਥਾਨਕ ਡਾਕਟਰ ਨੂੰ 27 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਡਾਕਟਰ ਆਪਣੇ ਆਪ ਨੂੰ ਬੇਗੁਨਾਹ ਦੱਸ ਰਿਹਾ ਹੈ ਪਰ ਉਸ ਦੀ ਜਾਂਚ ਚੱਲ ਰਹੀ ਹੈ।


Baljit Singh

Content Editor

Related News