ਪਾਕਿਸਤਾਨ ਕੋਲ ਸਿਰਫ 5 ਦਿਨਾਂ ਦਾ ਡੀਜ਼ਲ ਸਟਾਕ ਬਚਿਆ
Tuesday, Mar 15, 2022 - 12:16 AM (IST)
ਇਸਲਾਮਾਬਾਦ (ਅਨਸ)-ਕੌਮਾਂਤਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ 112 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ। ਇਹ ਰੂਸ-ਯੂਕ੍ਰੇਨ ਜੰਗ ਦੀ ਸ਼ੁਰੂਆਤ ਤੋਂ ਪਹਿਲਾਂ 94 ਡਾਲਰ ਪ੍ਰਤੀ ਬੈਰਲ ਸੀ। ਤੇਲ ਮਹਿੰਗਾ ਹੋਣ ਦਰਮਿਆਨ ਪਾਕਿਸਤਾਨ ਕੋਲ ਸਿਰਫ 5 ਦਿਨਾਂ ਦਾ ਡੀਜ਼ਲ ਸਟਾਕ ਬਚਿਆ ਹੈ।
ਇਹ ਵੀ ਪੜ੍ਹੋ : ਪਾਕਿ PM ਇਮਰਾਨ ਬੋਲੇ, ਮਿਜ਼ਾਈਲ ਡਿੱਗਣ ’ਤੇ ਭਾਰਤ ਨੂੰ ਦੇ ਸਕਦੇ ਸੀ ਜਵਾਬ ਪਰ ਵਰਤਿਆ ਸੰਜਮ
ਤੇਲ ਉਦਯੋਗ ਦੀ ਸੰਸਥਾ ਆਇਲ ਕੰਪਨੀਜ਼ ਐਡਵਾਈਜ਼ਰੀ ਕੌਂਸਲ ਨੇ ਪਹਿਲਾਂ ਹੀ ਪਾਕਿਸਤਾਨ ਦੀ ਸਰਕਾਰ ਨੂੰ ਗਲੋਬਲ ਪੱਧਰ ’ਤੇ ਸਟਾਕ ਦੀ ਕਮੀ ਦੇ ਕਾਰਨ ਡੀਜ਼ਲ ਦੀ ਕਮੀ ਦੇ ਸੰਕਟ ਬਾਰੇ ਚਿਤਾਵਨੀ ਦਿੱਤੀ ਸੀ। ਦੂਸਰਾ ਕਾਰਨ ਇਹ ਹੈ ਕਿ ਪਾਕਿਸਤਾਨੀ ਬੈਂਕਾਂ ਨੇ ਵੀ ਤੇਲ ਕੰਪਨੀਆਂ ਨੂੰ ਹਾਈ ਰਿਸਕ ਕੈਟੇਗਰੀ ਵਿਚ ਪਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਕਰਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਸੀ।