ਹਾਫਿਜ਼ ਸਈਦ ਨੇ LHC 'ਚ ਅੱਤਵਾਦੀ ਫੰਡਿੰਗ ਮਾਮਲਿਆਂ ਨੂੰ ਦਿੱਤੀ ਚੁਣੌਤੀ
Friday, Jul 12, 2019 - 04:15 PM (IST)

ਲਾਹੌਰ (ਬਿਊਰੋ)— ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੇ ਸ਼ੁੱਕਰਵਾਰ ਨੂੰ ਲਾਹੌਰ ਹਾਈ ਕੋਰਟ ਵਿਚ ਖੁਦ ਵਿਰੁੱਧ ਦਾਖਲ ਅੱਤਵਾਦੀ ਫੰਡਿੰਗ ਦੇ ਮਾਮਲਿਆਂ ਨੂੰ ਚੁਣੌਤੀ ਦਿੱਤੀ। ਆਪਣੀ ਪਟੀਸ਼ਨ ਵਿਚ ਜਮਾਤ-ਉਦ-ਦਾਅਵਾ ਪ੍ਰਮੁੱਖ ਨੇ ਕਿਹਾ ਕਿ ਉਸ ਦਾ ਪਾਬੰਦੀਸ਼ੁਦਾ ਸੰਗਠਨਾਂ ਜਿਵੇਂ ਲਸ਼ਕਰ-ਏ-ਤੋਇਬਾ, ਅਲ ਕਾਇਦਾ ਨਾਲ ਕੋਈ ਸੰਬੰਧ ਨਹੀਂ ਹੈ।
ਹਾਫਿਜ਼ ਨੇ ਆਪਣੀ ਪਟੀਸ਼ਨ ਵਿਚ ਖੁਦ ਵਿਰੁੱਧ ਦਾਖਲ ਕੀਤੀਆਂ ਗਈਆਂ ਐੱਫ.ਆਈ.ਆਰਜ਼ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਪਿਛਲੇ ਹਫਤੇ ਪਾਕਿਸਤਾਨ ਦੇ ਅੱਤਵਾਦ ਵਿਰੋਧੀ ਵਿਭਾਗ ਨੇ ਹਾਫਿਜ਼ ਸਈਦ ਅਤੇ ਉਸ ਦੇ 12 ਸਹਿਯੋਗੀਆਂ ਵਿਰੁੱਧ ਅੱਤਵਾਦੀ ਫੰਡਿੰਗ ਦੇ ਸਿਲਸਿਲੇ ਵਿਚ 23 ਮਾਮਲੇ ਦਰਜ ਕੀਤੇ ਸਨ।