ਫੇਅਰਨੈੱਸ ਕਰੀਮ ਦੇ 56 ਬ੍ਰਾਂਡਸ ''ਤੇ ਕਾਰਵਾਈ ਕਰੇਗੀ ਪਾਕਿ ਸਰਕਾਰ

07/28/2019 10:35:29 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਸਰਕਾਰ ਨੇ ਫੇਅਰਨੈੱਸ ਕਰੀਮ ਦੇ 56 ਬ੍ਰਾਂਡਸ 'ਤੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਜਲਵਾਯੂ ਤਬਦੀਲੀ ਮੰਤਰੀ ਜ਼ਰਤਾਜ ਗੁਲ ਵਜ਼ੀਰ ਨੇ ਇਕ ਪੱਤਰਕਾਰ ਸੰਮੇਲਨ ਵਿਚ ਫੇਅਰਨੈੱਸ ਕਰੀਮ ਵੇਚਣ ਵਾਲੀਆਂ ਕੰਪਨੀਆਂ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ। ਵਜ਼ੀਰ ਨੇ ਕਿਹਾ ਕਿ ਸਸਤੀ ਫੇਅਰਨੈੱਸ ਕਰੀਮ ਦੀ ਵਰਤੋਂ ਨਾਲ ਲੋਕਾਂ ਦੀ ਸਕਿਨ ਨੂੰ ਨੁਕਸਾਨ ਹੁੰਦਾ ਹੈ। ਇਸ ਲਈ ਉਨ੍ਹਾਂ ਦਾ ਮੰਤਰਾਲੇ ਫੇਅਰਨੈੱਸ ਕਰੀਮ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਵੱਲੋਂ ਵਰਤੋਂ ਵਿਚ ਲਿਆਏ ਜਾਣ ਵਾਲੇ ਪਦਾਰਥਾਂ ਦਾ ਪਰੀਖਣ ਅਤੇ ਵਿਸ਼ਲੇਸ਼ਣ ਕਰ ਰਿਹਾ ਹੈ। 

ਇਸ ਦੇ ਤਹਿਤ ਫੇਅਰਨੈੱਸ ਕਰੀਮ ਦੇ 59 ਸਥਾਨਕ ਅਤੇ ਅੰਤਰਰਾਸ਼ਟਰੀ ਬ੍ਰਾਂਡ ਦੇ ਨਮੂਨਿਆਂ ਨੂੰ ਲੈਬੋਰਟਰੀ ਵਿਚ ਜਾਂਚ ਲਈ ਭੇਜਿਆ ਗਿਆ ਸੀ। ਵਜ਼ੀਰ ਨੇ ਅੱਗੇ ਕਿਹਾ ਕਿ ਇਨ੍ਹਾਂ ਵਿਚੋਂ ਸਿਰਫ 3 ਹੀ ਅੰਤਰਰਾਸ਼ਟਰੀ ਮਾਨਕਾਂ ਮੁਤਾਬਕ ਸਹੀ ਪਾਏ ਗਏ। ਬਾਕੀ ਦੇ 56 ਬ੍ਰਾਂਡਸ ਦੀ ਫੇਅਰਨੈੱਸ ਕਰੀਮਾਂ ਵਿਚ ਪਾਰੇ ਦੀ ਮਾਤਰਾ ਖਤਰਨਾਕ ਪੱਧਰ 'ਤੇ ਪਾਈ ਗਈ। ਪਾਕਿਸਤਾਨ ਮੀਡੀਆ ਮੁਤਾਬਕ 31 ਦਸੰਬਰ ਤੱਕ ਇਸ ਸਬੰਧ ਵਿਚ ਕਾਨੂੰਨ ਬਣਾਇਆ ਜਾਵੇਗਾ ਉਦੋਂ ਤੱਕ ਅਜਿਹੀਆਂ ਕੰਪਨੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।


Vandana

Content Editor

Related News