ਪਾਕਿਸਤਾਨ : ਸਾਬਕਾ ਪੀ.ਐਮ. ਸ਼ਰੀਫ ਦੇ ਭਤੀਜਿਆਂ ਨੂੰ ਜਹਾਜ਼ ਤੋਂ ਹੇਠਾਂ ਲਾਹਿਆ

08/02/2019 7:21:54 PM

ਲਾਹੌਰ (ਏਜੰਸੀ)- ਫੈਡਰਲ ਜਾਂਚ ਏਜੰਸੀ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਦੋ ਭਤੀਜਿਆਂ ਯੂਸੁਫ ਅੱਬਾਸ ਅਤੇ ਅਬਦੁਲ ਅਜ਼ੀਜ਼ ਅੱਬਾਸ ਨੂੰ ਅੱਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ ਤੋਂ ਸਾਊਦੀ ਅਰਬ ਜਾਣ ਵਾਲੇ ਜਹਾਜ਼ ਤੋਂ ਜਬਰਦਸਤੀ ਉਤਾਰ ਲਿਆ। ਐਫ.ਆਈ.ਏ. ਨੇ ਰਾਸ਼ਟਰੀ ਜਵਾਬਦੇਹੀ ਬਿਊਰੋ ਦੀ ਮੰਗ 'ਤੇ ਵੀਰਵਾਰ ਨੂੰ ਇਹ ਕਾਰਵਾਈ ਕੀਤੀ। ਨਿਊਜ਼ ਪੇਪਰ ਡਾਨ ਨੇ ਲਿਖਿਆ ਕਿ ਯੂਸੁਫ ਅੱਬਾਸ ਅਤੇ ਅਬਦੁੱਲ ਅਜ਼ੀਜ਼ ਅੱਬਾਸ ਹਜ ਲਈ ਸਾਊਦੀ ਅਰਬ ਰਵਾਨਾ ਹੋਣ ਵਾਲੇ ਸਨ। ਫੈਡਰਲ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਦੇ ਨਾਂ ਪ੍ਰੋਵੀਜ਼ਨਲ ਨੈਸ਼ਨਲ ਆਈਡੈਂਟਿਟੀ ਲਿਸਟ ਵਿਚ ਸ਼ਾਮਲ ਹੋਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਦੱਸਦਈਏ ਕਿ ਹਾਲ ਹੀ ਵਿਚ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲੈ ਕੇ ਇਕ ਨਵੀਂ ਐਗਜ਼ਿਟ ਕੰਟਰੋਲ ਲਿਸਟ ਵਰਗੀ ਸ਼੍ਰੇਣੀ ਸ਼ੁਰੂ ਕੀਤੀ ਗਈ, ਜਿਸ ਤਹਿਤ ਕਿਸੇ ਵੀ ਯਾਤਰੀ ਨੂੰ ਸਰਕਾਰੀ ਵਿਭਾਗ ਦੀ ਮੰਗ 'ਤੇ ਦੇਸ਼ ਛੱਡਣ ਤੋਂ ਰੋਕਿਆ ਜਾ ਸਕਦਾ ਹੈ।

ਐਨ.ਬੀ.ਏ. ਨੇ ਹਾਲ ਹੀ ਵਿਚ ਗ੍ਰਹਿ ਮੰਤਰਾਲੇ ਨੂੰ ਯੂਸੁਫ ਅੱਬਾਸ ਅਤੇ ਅਬਦੁੱਲ ਅਜ਼ੀਜ਼ ਅੱਬਾਸ ਦੇ ਨਾਂ ਨੂੰ ਪ੍ਰੋਵੀਜ਼ਨਲ ਨੈਸ਼ਨਲ ਆਈਡੈਂਟਿਟੀ ਲਿਸਟ ਵਿਚ ਸ਼ਾਮਲ ਕਰਨ ਲਈ ਚਿੱਠੀ ਲਿਖੀ ਸੀ ਤਾਂ ਜੋ ਦੋਵੇਂ ਹੀ ਦੇਸ਼ ਨਾ ਛੱਡ ਸਕਣ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਭਰਾ ਭਾਈ ਚੌਧਰੀ ਸ਼ੂਗਰ ਮਿਲਸ ਸ਼ੇਅਰਧਾਰਕ ਹਨ ਅਤੇ ਨਿਵੇਸ਼ ਨੂੰ ਲੈ ਕੇ ਐਨ.ਬੀ.ਏ. ਨੂੰ ਸੰਤੋਸ਼ਜਨਕ ਜਵਾਬ ਨਾ ਦੇ ਸਕਣ। ਹਾਲ ਹੀ ਵਿਚ ਦੋਵੇਂ ਲਾਹੌਰ ਸਥਿਤ ਐਨ.ਬੀ.ਏ. ਦਫਤਰ ਵਿਚ ਪੁੱਛਗਿਛ ਲਈ ਪੇਸ਼ ਹੋਏ ਸਨ। ਦੋਵੇਂ ਹੀ ਨਵਾਜ਼ ਸ਼ਰੀਫ, ਸ਼ਹਿਬਾਜ਼ ਸ਼ਰੀਫ, ਮਰੀਅਮ ਨਵਾਜ਼, ਹਮਜ਼ਾ ਸ਼ਹਿਬਾਜ਼ ਅਤੇ ਹੋਰ ਦੇ ਨਾਲ ਮਨੀ ਲਾਂਡਰਿੰਗ ਅਤੇ ਨਾਜਾਇਜ਼ ਆਮਦਨ ਦੇ ਦੋਸ਼ਾਂ ਵਿਚ ਜਾਂਚ ਦਾ ਸਾਹਮਣਾ ਕਰ ਰਹੇ ਹਨ।


Sunny Mehra

Content Editor

Related News