ਪਾਕਿਸਤਾਨ : ਹੜ੍ਹ ਕਾਰਨ ਹਾਲਾਤ ਹੋਏ ਬਦਤਰ, ਭੁੱਖ ਤੇ ਬੀਮਾਰੀ ਕਾਰਨ 6 ਸਾਲਾ ਬੱਚੀ ਦੀ ਮੌਤ
Sunday, Sep 11, 2022 - 06:42 PM (IST)
ਇਸਲਾਮਾਬਾਦ : ਪਾਕਿਸਤਾਨ ਵਿੱਚ ਹੜ੍ਹ ਕਾਰਨ ਭਾਰੀ ਤਬਾਹੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹੜ੍ਹ ਪ੍ਰਭਾਵਿਤ ਪਾਕਿਸਤਾਨ ਨੂੰ ਦੁਨੀਆ ਭਰ ਦੇ ਦੇਸ਼ਾਂ ਵਲੋਂ ਮਦਦ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਟਨੀ ਇਲਾਕੇ 'ਚ ਰਾਸ਼ਟਰੀ ਰਾਜਮਾਰਗ ਦੇ ਕੋਲ ਇਕ ਅਸਥਾਈ ਸ਼ਰਨਾਰਥੀ ਕੈਂਪ 'ਚ ਭੁੱਖ ਅਤੇ ਬੀਮਾਰੀ ਨਾਲ ਪੀੜਤ 6 ਸਾਲ ਦੀ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸ਼ੁੱਕਰਵਾਰ ਨੂੰ ਕਰੀਬ 200 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੇ ਸੁੱਕਕੁਰ ਸ਼ਹਿਰ 'ਚ ਪ੍ਰਦਰਸ਼ਨ ਕੀਤਾ। ਡਾਨ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਲੜਕੀ ਦੀ ਮੌਤ ਹੋ ਗਈ ਕਿਉਂਕਿ ਰੋਹੜੀ ਮੁਖਤਿਆਰਕਰ ਦੇ ਅਧਿਕਾਰੀ "ਸਮੇਂ ਸਿਰ ਉਸ ਨੂੰ ਭੋਜਨ ਅਤੇ ਹੋਰ ਰਾਹਤ ਸਮੱਗਰੀ ਪ੍ਰਦਾਨ ਕਰਨ ਵਿੱਚ ਅਸਫਲ ਰਹੇ।"
ਇਹ ਵੀ ਪੜ੍ਹੋ : ਲੰਡਨ ਤੋਂ ਚੋਰੀ ਹੋਈ 2.5 ਕਰੋੜ ਰੁਪਏ ਦੀ ਕਾਰ ਪਾਕਿਸਤਾਨ ਦੇ ਬੰਗਲੇ ਤੋਂ ਬਰਾਮਦ
ਉਨ੍ਹਾਂ ਕਿਹਾ ਕਿ ਉਹ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਸਨ ਕਿਉਂਕਿ ਉਹ ਜੈਕਬਾਬਾਦ ਜ਼ਿਲ੍ਹੇ ਤੋਂ ਸੁੱਕਕੁਰ ਆਏ ਸਨ। ਜੈਕਬਾਬਾਦ ਵਿਚ ਉਸ ਦੀ ਸਾਰੀ ਜਾਇਦਾਦ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਤਬਾਹ ਹੋ ਗਈ ਸੀ। ਪ੍ਰਦਰਸ਼ਨਕਾਰੀਆਂ ਨੇ ਕਿਹਾ, 'ਅਧਿਕਾਰੀ ਸਿਰਫ ਅੰਕੜੇ ਇਕੱਠੇ ਕਰਨ ਲਈ ਆਏ ਸਨ, ਪਰ ਉਨ੍ਹਾਂ ਵਿਚੋਂ ਕਿਸੇ ਨੇ ਵੀ ਕੋਈ ਰਾਹਤ ਸਮੱਗਰੀ ਜਿਵੇਂ ਕਿ ਭੋਜਨ, ਟੈਂਟ, ਮੱਛਰਦਾਨੀ ਅਤੇ ਹੋਰ ਜ਼ਰੂਰੀ ਸਮਾਨ ਨਹੀਂ ਭੇਜਿਆ ਤਾਂ ਜੋ ਅਸੀਂ ਆਪਣੇ ਭੁੱਖੇ ਬੱਚਿਆਂ ਨੂੰ ਭੋਜਨ ਦੇ ਸਕੀਏ ਅਤੇ ਆਪਣੇ ਪਰਿਵਾਰਾਂ ਨੂੰ ਬਿਮਾਰੀਆਂ ਤੋਂ ਬਚਾ ਸਕੀਏ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਦੱਸਿਆ ਕਿ ਬਾਰਿਸ਼ ਤੋਂ ਬਾਅਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਬੱਚਿਆਂ ਅਤੇ ਔਰਤਾਂ ਦੀ ਜਾਂਚ ਕਰਨ ਲਈ ਕੋਈ ਵੀ ਡਾਕਟਰੀ ਟੀਮ ਨਹੀਂ ਪਹੁੰਚੀਂ।
ਇਹ ਵੀ ਪੜ੍ਹੋ : ਸਪੇਨ 'ਚ ਪਾਕਿਸਤਾਨੀ ਡਿਪਲੋਮੈਟ ਦੀ ਸ਼ਰਮਨਾਕ ਹਰਕਤ, ਸਰਕਾਰ ਨੂੰ ਬੁਲਾਉਣਾ ਪਿਆ ਵਾਪਸ
ਮ੍ਰਿਤਕ ਬੱਚੀ ਦੇ ਪਿਤਾ ਖਾਲਿਦ ਖੋਸੋ ਨੇ ਦੱਸਿਆ, “ਜਦੋਂ ਸਾਡੇ ਬੱਚੇ ਭੁੱਖੇ ਮਰਨ ਲੱਗੇ ਤਾਂ ਅਸੀਂ ਮਦਦ ਲਈ ਰੋੜੀ ਸਥਿਤ ਮੁਕਤੀਆਰਕਰ ਦੇ ਦਫਤਰ ਗਏ, ਪਰ ਸਾਨੂੰ ਨਾ ਤਾਂ ਖਾਣਾ ਮਿਲਿਆ ਅਤੇ ਨਾ ਹੀ ਟੈਂਟ। ਇਸ ਦੌਰਾਨ ਮੇਰੀ ਛੇ ਸਾਲਾਂ ਦੀ ਧੀ ਰਜ਼ੀਆ ਭੁੱਖ ਅਤੇ ਬੀਮਾਰੀ ਨਾਲ ਮਰ ਗਈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਜਦੋਂ ਲੜਕੀ ਦੀ ਮੌਤ ਦੀ ਖ਼ਬਰ ਫੈਲੀ ਤਾਂ ਸਥਾਨਕ ਲੋਕਾਂ ਅਤੇ ਖੋਸੋ ਇਤਿਹਾਦ ਦੇ ਸਾਬਕਾ ਮੈਂਬਰ ਫਰਮਾਨ ਖੋਸੋ ਨੇ ਲੜਕੀ ਦੀ ਲਾਸ਼ ਨੂੰ ਦਫ਼ਨਾਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਅਤੇ ਸਾਰੇ ਪੀੜਤ ਪਰਿਵਾਰਾਂ ਨੂੰ ਰਾਸ਼ਨ ਦੇ ਥੈਲੇ ਦਿੱਤੇ।
ਡਾਨ ਦੀ ਰਿਪੋਰਟ ਅਨੁਸਾਰ ਪੱਤਰਕਾਰਾਂ ਨਾਲ ਗੱਲ ਕਰਦਿਆਂ, ਫਰਮਾਨ ਖੋਸੋ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੇ ਪ੍ਰਭਾਵਿਤ ਬੇਸਹਾਰਾ ਪਰਿਵਾਰਾਂ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਨੂੰ ਤੁਰੰਤ ਭੋਜਨ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ, ਤਾਂ ਜੋ ਕੋਈ ਵੀ ਬੱਚਾ ਭੁੱਖ ਨਾਲ ਨਾ ਮਰੇ। ਸਥਾਨਕ ਲੋਕਾਂ ਨੇ ਦੱਸਿਆ ਕਿ ਸਿੰਧ ਹਾਈ ਕੋਰਟ ਦੇ ਸੁੱਕਕੁਰ ਬੈਂਚ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਾਰੇ ਪ੍ਰਭਾਵਿਤ ਲੋਕਾਂ ਨੂੰ ਕੈਂਪਾਂ ਵਿੱਚ ਠਹਿਰਾਉਣ ਅਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਅਧਿਕਾਰੀਆਂ ਦੀ ਘੋਰ ਅਣਗਹਿਲੀ ਅਤੇ ਬਾਰਿਸ਼ ਤੋਂ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਲਈ ਅਦਾਲਤ ਦੇ ਨਿਰਦੇਸ਼ਾਂ ਪ੍ਰਤੀ ਉਨ੍ਹਾਂ ਦੀ ਬੇਰੁਖ਼ੀ ਕਾਰਨ ਹੋਈ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਗ੍ਰਿਫਤਾਰ ਪਾਕਿਸਤਾਨੀ ਅੱਤਵਾਦੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।