ਇਮਰਾਨ ਅਯੋਗ ਤੇ ਅਗਿਆਨੀ, ਲੋਕਾਂ ਨੂੰ ਦਿੱਤਾ ਧੋਖਾ : ਪੀ.ਡੀ.ਐੱਮ.

Monday, Oct 19, 2020 - 06:13 PM (IST)

ਕਰਾਚੀ (ਭਾਸ਼ਾ): ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਨੇਤਾਵਾਂ ਨੇ ਇੱਥੇ ਇਕ ਰੈਲੀ ਵਿਚ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਯੋਗ ਅਤੇ ਅਗਿਆਨੀ ਹਨ ਅਤੇ ਉਹਨਾਂ ਦੀ ਸਰਕਾਰ ਤਾਨਾਸ਼ਾਹੀ ਸ਼ਾਸਨ ਨਾਲੋਂ ਵੀ ਬੇਕਾਰ ਹੈ। ਪੀ.ਡੀ.ਐੱਮ. 11 ਵਿਰੋਧੀ ਦਲਾਂ ਦਾ ਗਠਜੋੜ ਹੈ। ਉਸ ਨੇ ਇੱਥੇ ਆਪਣੀ ਦੂਜੀ ਰੈਲੀ ਵਿਚ ਇਹ ਗੱਲਾਂ ਕਹੀਆਂ।

PunjabKesari

ਵਿਰੋਧੀ ਦਲਾਂ ਨੇ 20 ਸਤੰਬਰ ਨੂੰ ਪੀ.ਡੀ.ਐੱਮ. ਦਾ ਗਠਨ ਕੀਤਾ ਸੀ ਅਤੇ ਤਿੰਨ ਪੜਾਅ ਵਿਚ ਸਰਕਾਰ ਵਿਰੋਧੀ ਮੁਹਿੰਮ ਚਲਾਉਣ ਦੀ ਘੋਸ਼ਣਾ ਕੀਤੀ ਸੀ। ਇਸ ਦੇ ਤਹਿਤ ਇਮਰਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਦੇਸ਼ ਭਰ ਵਿਚ ਜਨ ਸਭਾਵਾਂ, ਪ੍ਰਦਰਸ਼ਨ ਅਤੇ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਜਨਵਰੀ 2021 ਵਿਚ ਇਸਲਾਮਾਬਾਦ ਦੇ ਲਈ ਲੰਬਾ ਮਾਰਚ ਕੱਢਿਆ ਜਾਵੇਗਾ। ਲਾਹੌਰ ਦੇ ਨੇੜੇ ਗੁਜਰਾਂਵਾਲਾ ਵਿਚ ਸ਼ੁੱਕਰਵਾਰ ਨੂੰ ਪਹਿਲੀ ਰੈਲੀ ਕੱਢੀ ਗਈ ਸੀ। ਕਾਰਸਾਜ ਦੋਹਰੇ ਬੰਬ ਧਮਾਕੇ ਦੇ 13 ਸਾਲ ਪੂਰੇ ਹੋਣ ਦੇ ਦਿਨ ਇਹ ਮਾਰਚ ਕੱਢਿਆ ਗਿਆ। 2007 ਵਿਚ ਹੋਏ ਇਹਨਾਂ ਬੰਬ ਧਮਾਕਿਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿਚ ਕਰੀਬ 200 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋਏ ਸਨ।  

PunjabKesari

ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਮੁੱਖ ਬਿਲਾਵਲ ਭੁੱਟੋ ਜ਼ਰਦਾਰੀ ਨੇ ਬਾਗ-ਏ-ਜਿੰਨਾ ਵਿਚ ਕਿਹਾ,''ਅਯੋਗ ਅਤੇ ਅਗਿਆਨੀ ਪ੍ਰਧਾਨ ਮੰਤਰੀ ਨੂੰ ਹੁਣ ਘਰ ਜਾਣਾ ਹੋਵੇਗਾ।'' ਜ਼ਰਦਾਰੀ ਨੇ ਕਿਹਾ,''ਇਤਿਹਾਸ ਗਵਾਹ ਹੈ ਕਿ ਵੱਡੇ ਤੋਂ ਵੱਡੇ ਤਾਨਾਸ਼ਾਹ ਨਹੀਂ ਟਿਕ ਪਾਏ ਤਾਂ ਇਹ ਕਠਪੁਤਲੀ ਕਿਵੇਂ ਟਿਕ ਪਾਵੇਗੀ।'' ਉਹਨਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ,''ਇਹ ਕੋਈ ਨਵੀਂ ਲੜਾਈ ਨਹੀਂ ਹੈ ਪਰ ਇਹ ਇਕ ਫੈਸਲਾਕੁੰਨ ਲੜਾਈ ਹੋਵੇਗੀ।'' ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਅਤੇ ਸ਼ਾਹਿਦ ਖਾਕਾਨ ਅੱਬਾਸੀ, ਪਖਤੂਨਖਵਾ ਮਿੱਲੀ ਅਵਾਮੀ ਪਾਰਟੀ ਦੇ ਪ੍ਰਧਾਨ ਮਹਿਮੂਦ ਅਚਕਜਾਈ ਅਤੇ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ (ਜੇ.ਯੂ.ਆਈ.-ਐੱਫ.) ਦੇ ਨੇਤਾ ਮੌਲਾਨਾ ਫਜ਼ਲੁਰ ਰਹਿਮਾਨ ਵੀ ਇਸ ਰੈਲੀ ਵਿਚ ਸ਼ਾਮਲ ਹੋਏ। ਪੀ.ਪੀ.ਪੀ. ਨੇ ਮੋਹਸਿਨ ਡਾਵਰ ਨੂੰ ਵੀ ਸੱਦਾ ਦਿੱਤਾ ਸੀ ਜੋ ਪਸ਼ਤੂਨ ਤਹਫੂਜ ਮੂਵਮੈਂਟ (ਪੀ.ਟੀ.ਐੱਮ.) ਦੇ ਪ੍ਰਮੁੱਖ ਹਨ। 

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿ : ਨਵਾਜ਼ ਸ਼ਰੀਫ ਦਾ ਜਵਾਈ ਗ੍ਰਿਫ਼ਤਾਰ, ਮਰਿਅਮ ਬੋਲੀ- ਪੁਲਸ ਨੇ ਤੋੜਿਆ ਕਮਰੇ ਦਾ ਦਰਵਾਜ਼ਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਨਵਾਜ਼ ਨੇ ਪੀ.ਟੀ.ਆਈ. ਸਰਕਾਰ 'ਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ 'ਗੱਦਾਰ' ਦੱਸਣ 'ਤੇ ਨਿਸ਼ਾਨਾ ਵਿੰਨ੍ਹਿਆ। ਮਰਿਅਮ ਨੇ ਕਿਹਾ,''ਜਦੋਂ ਜਵਾਬ ਮੰਗੇ ਗਏ ਤਾਂ ਤੁਸੀਂ ਕਹਿ ਰਹੇ ਹੋ ਅਸੀਂ ਗੱਦਾਰ ਹਾਂ।'' ਉਹਨਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੰਨਾ ਦੀ ਭੈਣ ਫਾਤਿਮਾ ਜਿੰਨਾ ਨੂੰ ਗੱਦਾਰ ਕਿਹਾ ਗਿਆ। ਉਹਨਾਂ ਨੇ ਕਿਹਾ,''ਸਾਨੂੰ ਗੱਦਾਰ ਕਹਿਕੇ ਨਾ ਡਰਾਓ। ਜਦੋਂ ਇਮਰਾਨ ਨੂੰ ਸਵਾਲ ਕੀਤੇ ਗਏ ਤਾਂ ਤੁਸੀਂ ਸੈਨਾ ਦੇ ਪਿੱਛੇ ਲੁਕ ਗਏ।'' ਮਰਿਅਮ ਨੇ ਕਿਹਾ,''ਤੁਸੀਂ ਫੌਜ ਦੀ ਵਰਤੋਂ ਆਪਣੀ ਅਯੋਗਤਾ ਲੁਕਾਉਣ ਲਈ ਕਰ ਰਹੇ ਹੋ। ਜਦੋਂ ਨਵਾਜ਼ ਸ਼ਰੀਫ ਸੱਤਾ ਵਿਚ ਆਉਣਗੇ ਤਾਂ ਇਮਰਾਨ ਖਾਨ ਜੇਲ੍ਹ ਜਾਣਗੇ।'' ਪੀ.ਡੀ.ਐੱਮ ਦੀ ਅਗਲੀ ਰੈਲੀ 25 ਅਕਤੂਬਰ ਨੂੰ ਕਵੇਟਾ ਵਿਚ ਹੈ।


Vandana

Content Editor

Related News