ਪਾਕਿ ਅਦਾਲਤ ਨੇ ਸਾਬਕਾ ਵਿਦੇਸ਼ ਮੰਤਰੀ ਖਵਾਜਾ ਆਸਿਫ ਨੂੰ 14 ਦਿਨਾਂ ਦੀ ਹਿਰਾਸਤ ’ਚ ਭੇਜਿਆ

12/31/2020 10:47:10 PM

ਲਾਹੌਰ-ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਨੇਤਾ ਖਵਾਜਾ ਮੁਹੰਮਦ ਆਸਿਫ ਨੂੰ ਇਥੇ ਦੀ ਇਕ ਅਦਾਲਤ ਨੇ ਆਮਦਨੀ ਦੇ ਜਾਣੇ-ਪਛਾਣੇ ਸਰੋਤ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਮਾਮਲੇ ’ਚ ਵੀਰਵਾਰ ਨੂੰ 14 ਦਿਨਾਂ ਲਈ ਭਿ੍ਰਸ਼ਟਾਚਾਰ ਰੋਧੀ ਇਕਾਈ ਦੀ ਰਿਹਾਸਤ ’ਚ ਭੇਜ ਦਿੱਤਾ। ਆਸਿਫ (71) ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਤੋਂ ਆਮਦਨੀ ਦੇ ਜਾਣੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਦੋਸ਼ਾਂ ’ਚ ਮੰਗਲਵਾਰ ਨੂੰ ਇਸਲਾਮਾਬਾਦ ਤੋਂ ਗਿ੍ਰਫਤਾਰ ਕੀਤਾ ਸੀ।

ਇਹ ਵੀ ਪੜ੍ਹੋ -ਸਮੁੱਚੀ ਦੁਨੀਆ ’ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 18 ਲੱਖ ਦੇ ਪਾਰ

ਲਾਹੌਰ ਸਥਿਤ ਐੱਨ.ਏ.ਬੀ. ਅਦਾਲਤ ਨੇ ਵੀਰਵਾਰ ਨੂੰ ਭ੍ਰਿਸ਼ਟਾਚਾਰ ਰੋਧੀ ਇਕਾਈ ਦੀ ਬੇਨਤੀ ਸਵੀਕਾਰ ਕਰ ਲਈ ਅਤੇ ਉਸ ਨੂੰ ਆਸਿਫ ਨੂੰ 14 ਦਿਨਾਂ ਦੀ ਰਿਮਾਂਡ ’ਚ ਸੌਂਪ ਦਿੱਤਾ। ਆਸਿਫ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਕਰੀਬੀ ਸਹਿਯੋਗੀ ਹਨ। ਸ਼ਰੀਫ ਨੇ ਉਨ੍ਹਾਂ ਦੀ ਗਿ੍ਰਫਤਾਰੀ ਦੀ ਨਿੰਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਸਰਕਾਰ ਨੇ ਸ਼ਰੀਫ ਨੂੰ ਭਗੌੜਾ ਕਰਾਰ ਕਰ ਦਿੱਤਾ ਹੈ ਜਿਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਲੰਡਨ ’ਚ ਰਹਿ ਰਹੇ ਹਨ।

ਇਹ ਵੀ ਪੜ੍ਹੋ -ਹਿਊਸਟਨ ’ਚ ਘਰੇਲੂ ਹਿੰਸਾ ਗੋਲੀਬਾਰੀ ’ਚ 4 ਦੀ ਮੌਤ : ਅਧਿਕਾਰੀ

ਸ਼ਰੀਫ ਉੱਥੇ ਇਲਾਜ ਦੇ ਸਿਲਸਿਲੇ ’ਚ ਗਏ ਸਨ। ਅਦਾਲਤ ’ਚ ਆਸਿਫ ਨੇ ਜੱਜ ਨੂੰ ਕਿਹਾ ਕਿ ਉਹ ਨੈਸ਼ਨਲ ਅਸੈਂਬਲੀ ਦੇ ਮੈਂਬਰ ਰਹੇ ਹਨ ਅਤੇ ਐੱਨ.ਏ.ਬੀ. ਨੇ ਉਨ੍ਹਾਂ ਵਿਰੁੱਧ 2.1 ਕਰੋੜ ਪਾਕਿਸਤਾਨੀ ਰੁਪਏ ਦਾ ਇਕ ਮਾਮਲਾ ਬਣਾਇਆ ਹੈ। ਇਸ ’ਤੇ ਜੱਜ ਨੇ ਕਿਹਾ ਕਿ ‘ਕੌਣ ਜਾਣਦਾ ਹੈ ਕਿ ਐੱਨ.ਏ.ਬੀ. ਜਾਂਚ ਦੌਰਾਨ ਅਤੇ 2.1 ਕਰੋੜ ਰੁਪਏ ਬਰਾਮਦ ਕਰੇ। ਪੀ.ਐੱਮ.ਐੱਲ.-ਐੱਨ. ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਦੋਸ਼ ਲਾਇਆ ਹੈ ਕਿ ਸ਼ਰੀਫ ਦਾ ਵਿਰੋਧ ਕਰਨ ਲਈ ਆਸਿਫ ’ਤੇ ਦਬਾਅ ਪਾਇਆ ਗਿਆ ਅਤੇ ਅਜਿਹਾ ਕਰਨ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ।.

ਇਹ ਵੀ ਪੜ੍ਹੋ -ਯਮਨ ’ਚ ਮੰਤਰੀਆਂ ਦੇ ਜਹਾਜ਼ ’ਤੇ ਹਮਲਾ, ਵਾਲ-ਵਾਲ ਬਚੇ ਪੀ.ਐੱਮ, 22 ਦੀ ਮੌਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News