ਪਾਕਿ ਅਦਾਲਤ ਨੇ ਡੈਨੀਅਲ ਪਰਲ ਕਤਲਕਾਂਡ ''ਚ ਬਰੀ ਕੀਤੇ ਵਿਅਕਤੀ ਨੂੰ ਭੇਜਿਆ ''ਸੇਫ ਹਾਊਸ''

Tuesday, Feb 02, 2021 - 04:09 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 2002 ਵਿਚ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਬੇਰਹਿਮੀ ਨਾਲ ਕੀਤੇ ਕਤਲ ਮਾਮਲੇ ਵਿਚ ਬਰੀ ਕੀਤੇ ਗਏ ਪਾਕਿਸਤਾਨੀ-ਬ੍ਰਿਟਿਸ਼ ਵਿਅਕਤੀ ਨੂੰ ਤਥਾਕਥਿਤ ਇਕ ਸਰਕਾਰੀ 'ਸੇਫ ਹਾਊਸ' ਵਿਚ ਭੇਜ ਦਿੱਤਾ ਹੈ। ਅਹਿਮਦ ਸਈਦ ਉਮਰ ਸ਼ੇਖ ਨਾਮ ਦਾ ਇਹ ਵਿਅਕਤੀ ਇੱਥੇ ਸੁਰੱਖਿਆਵਕਰਮੀਆਂ ਦੀ ਨਿਗਰਾਨੀ ਵਿਚ ਰਹੇਗਾ ਅਤੇ ਉਸ ਨੂੰ ਸੇਫ ਹਾਊਸ ਵਿਚੋਂ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪਰ ਉਸ ਦੀ ਪਤਨੀ ਅਤੇ ਬੱਚੇ ਉਸ ਨੂੰ ਮਿਲਣ ਲਈ ਉੱਥੇ ਜਾ ਸਕਣਗੇ। 

ਪੜ੍ਹੋ ਇਹ ਅਹਿਮ ਖਬਰ-  ਆਸਟ੍ਰੇਲੀਆ ਦੇ ਸਕੂਲ 'ਚ ਡਿੱਗਿਆ ਉਲਕਾਪਿੰਡ, ਸੱਚਾਈ ਜਾਣ ਨਾਸਾ ਵਿਗਿਆਨੀ ਹੈਰਾਨ (ਤਸਵੀਰਾਂ)

ਸ਼ੇਖ ਪਿਛਲੇ 18 ਸਾਲ ਤੋਂ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਸ਼ੇਖ ਦੇ ਪਿਤਾ ਸਈਦ ਸ਼ੇਖ ਨੇ ਕਿਹਾ ਕਿ ਇਹ ਪੂਰੀ ਆਜ਼ਾਦੀ ਨਹੀਂ ਹੈ। ਇਹ ਆਜ਼ਾਦੀ ਦੀ ਦਿਸ਼ਾ ਵਿਚ ਇਕ ਕਦਮ ਹੈ। ਗੌਰਤਲਬ ਹੈ ਕਿ ਸੁਪਰੀਮ ਕੋਰਟ ਨੇ ਪਰਲ ਕਤਲਕਾਂਡ ਵਿਚ ਸ਼ੇਖ ਨੂੰ ਬਰੀ ਕੀਤੇ ਜਾਣ ਦੇ ਆਦੇਸ਼ ਨੂੰ ਪਿਛਲੇ ਵੀਰਵਾਰ ਬਰਕਰਾਰ ਰੱਖਿਆ ਸੀ। ਉੱਥੇ ਪਰਲ ਦੇ ਪਰਿਵਾਰ ਅਤੇ ਅਮਰੀਕੀ ਪ੍ਰਸ਼ਾਸਨ ਨੇ ਇਸ ਫ਼ੈਸਲੇ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦੱਸੋ ਆਪਣੀ ਰਾਏ।


Vandana

Content Editor

Related News