ਇਮਰਾਨ ਖਾਨ ਦੀ ਕੈਬਨਿਟ ਦੇ 16 ਮੰਤਰੀਆਂ ਨੇ ਚੁੱਕੀ ਸਹੁੰ

08/20/2018 5:21:46 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ 21 ਮੈਂਬਰੀ ਮੰਤਰੀ ਮੰਡਲ ਦੇ 16 ਮੰਤਰੀਆਂ ਨੇ ਸੋਮਵਾਰ ਨੂੰ ਸਹੁੰ ਚੁੱਕੀ। ਰਾਸ਼ਟਰਪਤੀ ਮਮਨੂਨ ਹੁਸੈਨ ਨੇ 16 ਮੰਤਰੀਆਂ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਦਿਵਾਈ। ਇਸ ਦੌਰਾਨ ਇਮਰਾਨ ਖਾਨ ਵੀ ਮੌਜੂਦ ਸਨ। ਨਵੇਂ ਮੰਤਰੀ ਮੰਡਲ ਵਿਚ 16 ਫੈਡਰਲ ਮੰਤਰੀ ਅਤੇ ਪ੍ਰਧਾਨ ਮੰਤਰੀ ਲਈ 5 ਸਲਾਹਕਾਰ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਸ਼ਾਸਨ ਦੌਰਾਨ ਖਾਸ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਸਹੁੰ ਚੁੱਕਣ ਵਾਲੇ ਮੰਤਰੀਆਂ ਵਿਚ ਸ਼ਾਹ ਮਹਿਮੂਦ ਕੁਰੈਸ਼ੀ (ਵਿਦੇਸ਼ ਮੰਤਰੀ), ਰੱਖਿਆ ਮੰਤਰੀ ਪਰਵੇਜ਼ ਖਟੱਕ, ਵਿੱਤ ਮੰਤਰੀ ਅਸਦ ਉਮਰ, ਸੂਚਨਾ ਮੰਤਰੀ ਫਵਾਦ ਚੌਧਰੀ, ਸਿੱਖਿਆ ਮੰਤਰੀ ਸ਼ਫਕਤ ਮਹਿਮੂਦ, ਸਿਹਤ ਮੰਤਰੀ ਆਮਿਰ ਕਿਆਨੀ ਆਦਿ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਅੱਜ ਆਪਣੇ ਮੰਤਰੀ ਮੰਡਲ ਦੀ ਪਹਿਲੀ ਬੈਠਕ ਵੀ ਬੁਲਾਈ ਹੈ।


Related News