ਪਾਕਿਸਤਾਨ ''ਚ ਬੱਸ-ਟ੍ਰੇਲਰ ਦੀ ਟੱਕਰ, 5 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

Sunday, Mar 28, 2021 - 11:00 AM (IST)

ਪਾਕਿਸਤਾਨ ''ਚ ਬੱਸ-ਟ੍ਰੇਲਰ ਦੀ ਟੱਕਰ, 5 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

ਲਾਹੌਰ (ਏ ਐਨ ਆਈ): ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿਚ ਐਤਵਾਰ ਨੂੰ ਇੱਕ ਬੱਸ ਦੀ ਟ੍ਰੇਲਰ ਨਾਲ ਟਕਰ ਹੋ ਗਈ। ਟੱਕਰ ਕਾਰਨ ਘੱਟੋ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਸਮਾਚਾਰ ਏਜੰਸੀ ਸ਼ਿਨਹੂਆ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਇਹ ਸੜਕ ਹਾਦਸਾ ਐਤਵਾਰ ਸਵੇਰੇ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ਵਿਚ ਵਾਪਰਿਆ।

ਪੜ੍ਹੋ ਇਹ ਅਹਿਮ ਖਬਰ- ਮੌਰੀਸਨ ਨੇ ਚੀਨ ਵੱਲੋਂ ਆਸਟ੍ਰੇਲੀਆਈ ਵ੍ਹਾਈਨ ਦੀ ਲਗਾਤਾਰ ਵਧਾਈ ਜਾ ਰਹੀ ਕੀਮਤ ਦੀ ਕੀਤੀ ਨਿਖੇਧੀ

ਜਾਣਕਾਰੀ ਮੁਤਾਬਕ ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ। ਸ਼ਿਨਹੂਆ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਸੜਕ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ। ਅਜਿਹੇ ਹਾਦਸੇ ਮੁੱਖ ਤੌਰ 'ਤੇ ਸੜਕਾਂ ਦੀ ਖਸਤਾ ਹਾਲਤ, ਵਾਹਨਾਂ ਦੀ ਸਹੀ ਸੰਭਾਲ ਨਾ ਹੋਣਾ ਅਤੇ ਗੈਰ ਪੇਸ਼ੇਵਰ ਵੱਲੋਂ ਡਰਾਈਵਿੰਗ ਕੀਤੇ ਜਾਣ ਕਾਰਨ ਵਾਪਰਦੇ ਹਨ।


author

Vandana

Content Editor

Related News